20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਪ੍ਰਭਾਵਸ਼ਾਲੀ ਮੀਟਿੰਗ

Ad Position 21
No active advertisement
ਅਜੀਤ ਡੈਸਕ 19-05-2026
ਨਵਾਂਸ਼ਹਿਰ, 18 ਮਈ (ਦੀਦਾਰ ਸਿੰਘ ਸ਼ੇਤਰਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਲਾਕ ਰਾਹੋਂ ਤੇ ਨਵਾਂਸ਼ਹਿਰ ਦੀ ਸਾਂਝੀ ਮੀਟਿੰਗ ਬਲਾਕ ਪ੍ਰਧਾਨ ਰਾਹੋਂ ਕੁਲਵਿੰਦਰ ਸਿੰਘ ਅਤੇ ਬਲਾਕ ਪ੍ਰਧਾਨ ਨਵਾਂਸ਼ਹਿਰ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ਕੇਅਰ ਬੈਸਟ ਹਸਪਤਾਲ ਜਲੰਧਰ ਤੋਂ ਮੈਡੀਸਨ ਕੰਸਲਟੈਂਟ ਤੇ ਕਾਰਡੀਓਲੋਜਿਸਟ ਡਾ. ਆਸਿਵ ਸ਼ੇਖ ਖ਼ਾਸ ਤੌਰ 'ਤੇ ਪਹੁੰਚੇ ਹੋਏ ਸਨ | ਉਨ੍ਹਾਂ ਨੇ ਮਰੀਜ਼ਾਂ ਨੂੰ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਸੰਬੰਧੀ ਤੇ ਐਮਰਜੰਸੀ ਦੌਰਾਨ ਕੀਤੀ ਜਾਣ ਵਾਲੀ ਪਹਿਲਕਦਮੀ ਤੋਂ ਜਾਣੂ ਕਰਵਾਇਆ | ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਢਿੱਲੋਂ ਨੇ ਕੇਅਰ ਬੈਸਟ ਹਸਪਤਾਲ ਬਾਰੇ ਆਪਣੇ ਵਿਚਾਰ ਰੱਖਦੇ ਹੋਇਆਂ ਕਿਹਾ ਕਿ ਉਹ ਹਸਪਤਾਲ ਬਾਰੇ ਕਾਫ਼ੀ ਸਮੇਂ ਤੋਂ ਜਾਣੂ ਹਨ | ਉਨ੍ਹਾਂ ਲੋੜਵੰਦ ਮਰੀਜ਼ਾਂ ਨੂੰ ਕੇਅਰ ਬੈਸਟ ਹਸਪਤਾਲ ਖ਼ੁਦ ਜਾ ਕੇ ਆਪਣੀਆਂ ਸਿਹਤ ਸਮੱਸਿਆਵਾਂ ਸੰਬੰਧੀ ਡਾਕਟਰਾਂ ਦੀ ਟੀਮ ਨਾਲ ਵਿਚਾਰਾਂ ਕਰਨੀਆਂ ਚਾਹੀਦੀਆਂ ਹਨ | ਜ਼ਿਲ੍ਹਾ ਚੇਅਰਮੈਨ ਟੇਕ ਚੰਦ ਸੈਣੀ, ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਢਿੱਲੋਂ, ਜ਼ਿਲ੍ਹਾ ਸਕੱਤਰ ਧਰਮਜੀਤ ਔੜ ਨੇ ਸੰਗਰੂਰ ਰੈਲੀ ਵਿਚ ਸ਼ਮੂਲੀਅਤ ਕਰਨ ਵਾਲ਼ੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਜਲਦ ਹੀ ਪ੍ਰਸ਼ਾਸਨ ਵਲੋਂ ਸਰਕਾਰੀ ਮਾਨਤਾ ਨਾਲ ਹੋਣ ਵਾਲੀ ਰਜਿਸਟ੍ਰੇਸ਼ਨ ਦੇ ਮਸਲੇ ਦਾ ਹੱਲ ਨਿਕਲਣ ਦਾ ਭਰੋਸਾ ਦਿਵਾਇਆ | ਕੇਅਰ ਬੈਸਟ ਹਸਪਤਾਲ ਦੇ ਮਾਰਕੀਟਿੰਗ ਮੈਨੇਜਰ ਮਨਦੀਪ ਸਿੰਘ ਤੇ ਨੀਰਜ, ਬਲਾਕ ਪ੍ਰਧਾਨ ਨਵਾਂਸ਼ਹਿਰ ਹਰਜਿੰਦਰ ਸਿੰਘ, ਬਲਾਕ ਸਕੱਤਰ ਨਵਾਂਸ਼ਹਿਰ ਮਨਜੀਤ ਸਿੰਘ, ਜ਼ਿਲ੍ਹਾ ਮੈਂਬਰ ਕੁਲਵੀਰ ਸਿੰਘ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਬਿਮਲ ਕੁਮਾਰ, ਦਿਲਬਾਗ ਸਿੰਘ, ਤਰਸੇਮ, ਸੁਖਵਿੰਦਰ ਸਿੰਘ, ਗੁਰਦੇਵ, ਰਾਜ ਕੁਮਾਰ, ਲਖਵਿੰਦਰ ਸਿੰਘ, ਪਰਮਜੀਤ, ਪਰਮਿੰਦਰ, ਪ੍ਰਵੀਨ, ਰਜਵਿੰਦਰ, ਰੀਨਾ, ਜਸਵੀਰ ਕੌਰ, ਵਿਜੇ ਡੇਵਿਡ, ਗੁਰਮੀਤ ਕੌਰ, ਸੁਰਜੀਤ, ਜਗਤਾਰ, ਪ੍ਰੇਮ ਸਾਗਰ, ਰਮਨਦੀਪ, ਯਾਦਵਿੰਦਰ, ਰਣਜੀਤ, ਧਰਮਿੰਦਰ, ਜਗਜੀਤ ਬਹਾਦਰ ਆਦਿ ਬਹੁ ਗਿਣਤੀ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਮੁਜੱਫਰਪੁਰ ਵਿਖੇ ਬਾਲੀ ਗੋਤ ਦੇ ਜਠੇਰਿਆਂ ਦਾ ਮੇਲਾ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਲੁੱਕ ਦੇ ਰੇਟਾਂ 'ਚ ਹੋਏ ਭਾਰੀ ਵਾਧੇ ਕਾਰਨ ਸੜਕਾਂ ਦੇ ਕੰਮ ਹੋਏ ਠੱਪ
Ad Position 24