ਕਟਾਰੀਆਂ, 23 ਮਈ (ਪ੍ਰੇਮੀ ਸੰਧਵਾਂ)ਸਮਾਜ ਸੇਵੀ ਤੇ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਗੀ ਨੇ ਵੱਖ-ਵੱਖ ਪਿੰਡਾਂ ਵਿਚ ਗਰੀਬਾਂ ਦਾ ਹਾਲ ਜਾਨਣ ਤੋਂ ਬਾਅਦ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋੜਵੰਦਾਂ ਦੀ ਸੇਵਾ ਹੀ ਸਭ ਤੋਂ ਵੱਡਾ ਪੁੰਨ ਹੈ | ਕਿਉਂਕਿ ਗਰੀਬਾਂ ਦੀ ਬਿਨਾ ਕਿਸੇ ਸੁਆਰਥ ਤੋਂ ਕੀਤੀ ਗਈ ਸੇਵਾ ਦਾ ਫਲ ਧਰਮੀ ਇਨਸਾਨਾਂ ਨੂੰ ਪ੍ਰਮਾਤਮਾ ਕਿਸੇ ਨਾ ਕਿਸੇ ਰੂਪ ਵਿਚ ਦੁੱਗਣਾ ਮੋੜਨ ਵਿਚ ਦੇਰ ਨਹੀਂ ਲਾਉਂਦਾ | ਉਨ੍ਹਾਂ ਕਿਹਾ ਕਿ ਕਹਿਰ ਦੀ ਪੈ ਰਹੀ ਗਰਮੀ ਵਿਚ ਪਿਆਸੇ ਨੂੰ ਠੰਢਾ ਪਾਣੀ ਤੇ ਭੋਜਨ ਛਕਾਉਣ ਵਰਗਾ ਕੋਈ ਇਸ ਤੋਂ ਵੱਡਾ ਪੁੰਨ ਨਹੀਂ ਹੈ |