ਬੰਗਾ, 23 ਮਈ (ਧਰਮਵੀਰ ਪਾਲ)-ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ 'ਪੰਜਵੀਂ ਨੌਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ' ਮੁੱਖ ਪ੍ਰਬੰਧਕ ਰਾਜਵੀਰ ਸਿੰਘ ਕੈਂਥ ਦੀ ਅਗਵਾਈ 'ਚ ਕਰਵਾਈ ਗਈ | ਟੂਰਨਾਮੈਂਟ 'ਚ ਪੰਜਾਬ ਅਤੇ 6 ਹੋਰ ਸਟੇਟਾਂ ਦੇ ਕਰੀਬ 550 ਖਿਡਾਰੀਆਂ ਨੇ ਭਾਗ ਲਿਆ | ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿਚੋਂ ਪੰਜਾਬ ਦੀ ਟੀਮ ਪਹਿਲੇ, ਤੇਲੰਨਗਾਨਾ ਦੀ ਟੀਮ ਦੂਜੇ ਅਤੇ ਹਿਮਾਚਲ ਪ੍ਰਦੇਸ਼ ਦੀ ਟੀਮ ਤੀਜੇ ਸਥਾਨ 'ਤੇ ਰਹੀ | ਜੇਤੂ ਟੀਮਾਂ ਨੂੰ ਇਨਾਮ ਭੇਟ ਕੀਤੇ ਗਏ | ਟੂਰਨਾਮੈਂਟ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਕੁਲਜੀਤ ਸਿੰਘ ਸਰਹਾਲ ਇੰਚਾਰਜ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ, ਕੁਲਵਿੰਦਰ ਸਿੰਘ ਢਾਂਹਾ ਪ੍ਰਧਾਨ, ਬਾਬਾ ਦਵਿੰਦਰ ਕੌੜਾ ਪ੍ਰਧਾਨ ਸੀਤਲਾ ਮਾਤਾ ਮੰਦਰ ਕਮੇਟੀ, ਬਰਜਿੰਦਰ ਸਿੰਘ ਹੁਸੈਨਪੁਰ ਸਰਪ੍ਰਸਤ ਨਰੋਇਆ ਪੰਜਾਬ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਭੇਟ ਕੀਤੇ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਾਉਣ ਦਾ ਮਕਸਦ ਅੱਜ ਕੱਲ੍ਹ ਦੇ ਬੱਚਿਆਂ ਤੇ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨਾਲ ਜੋੜਨ ਹੈ | ਉਨ੍ਹਾਂ ਕਿਹਾ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ 'ਚ ਭਾਗ ਲੈਣਾ ਚਾਹੀਦਾ ਹੈ | ਇਸ ਮੌਕੇ ਕੁਲਵਿੰਦਰ ਸਿੰਘ ਭਾਰਟਾ, ਜਸਪਾਲ ਸਿੰਘ ਗਿੱਦਾ ਪ੍ਰਧਾਨ, ਗੁਰਬਖਸ਼ ਸਿੰਘ ਖਾਲਸਾ, ਤਰਲੋਕ ਸਿੰਘ ਸਰਾਂ, ਐਸ. ਐਚ. ਓ. ਦਵਿੰਦਰ ਕੁਮਾਰ, ਸੁਦੇਸ਼ ਕੁਮਾਰ, ਅਜੇ ਸਿੱਧੂ, ਡਾ. ਹਰੀ ਕਿ੍ਸ਼ਨ, ਥਾਣੇਦਾਰ ਮਨਜੀਤ ਕੁਮਾਰ, ਪੰਡਿਤ ਮਨੀਸ਼ ਬਾਸੁਦੇਵ, ਮਾਸਟਰ ਅਸ਼ੋਕ ਕੁਮਾਰ, ਜਗਤਾਰ ਸਿੰਘ ਸਰਪੰਚ ਮਜਾਰੀ, ਜੀਤ ਸਿੰਘ ਭਾਟੀਆ, ਸਾਰਥੀ, ਰਾਜੂ ਭਲਵਾਨ, ਕੁਲਦੀਪ ਸਿੰਘ ਰਾਣਾ ਆਦੀ ਹਾਜ਼ਰ ਸਨ |