29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਬੰਗਾ ਨਗਰ ਕੌਂਸਲ ਦੇ ਉਮੀਦਵਾਰਾਂ ਦੇ ਹੱਕ 'ਚ ਘਰ-ਘਰ ਜਾ ਕੇ ਕੀਤਾ ਚੋਣ ਪ੍ਰਚਾਰ

Ad Position 21
No active advertisement
ਅਜੀਤ ਡੈਸਕ 24-05-2026
ਕਟਾਰੀਆਂ, 23 ਮਈ (ਪ੍ਰੇਮੀ ਸੰਧਵਾਂ)-ਕਾਂਗਰਸ ਪਾਰਟੀ ਵਲੋਂ ਨਗਰ ਕੌਂਸਲ ਬੰਗਾ ਦੀਆਂ ਚੋਣਾਂ ਵਿਚ ਉਤਾਰੇ ਗਏ ਉਮੀਦਵਾਰਾਂ ਦੇ ਹੱਕ ਵਿਚ ਵੱਖ-ਵੱਖ ਵਾਰਡਾਂ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਨ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੇ ਵਾਰਡਾਂ ਵਿਚ ਕਾਂਗਰਸ ਪਾਰਟੀ ਦੀ ਸਥਿਤੀ ਮਜ਼ਬੂਤ ਹੈ | ਉਨ੍ਹਾਂ ਕਿਹਾ ਕਾਂਗਰਸੀ ਉਮੀਦਵਾਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਹਰਾ ਕੇ ਵੱਡੀ ਜਿੱਤ ਪ੍ਰਾਪਤ ਕਰਨਗੇ ਕਿਉਂਕਿ ਲੋਕਾਂ ਦਾ ਵਿਸ਼ਵਾਸ਼ ਕਾਂਗਰਸ ਪਾਰਟੀ 'ਤੇ ਟਿਕਿਆ ਹੋਇਆ ਹੈ | ਬਲਾਕ ਪ੍ਰਧਾਨ ਕੁਲਵਰਨ ਸਿੰਘ ਗਿੱਲ, ਸਾਬਕਾ ਸਰਪੰਚ ਰੂਪ ਲਾਲ ਚੇਤਾ, ਰਾਮ ਦਾਸ ਸਿੰਘ, ਜਸਵੀਰ ਸ਼ੀਰਾ, ਸਤਨਾਮ ਸਿੰਘ ਆਦਿ ਕਾਂਗਰਸੀ ਆਗੂਆਂ ਨੇ ਬੰਗਾ ਦੇ ਵਾਰਡ ਨੰ. 2 ਤੋਂ ਸਾਬਕਾ ਲੈਕ. ਸ਼ੰਕਰ ਦਾਸ ਦੇ ਹੱਕ 'ਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਵਾਰਡ ਦੇ ਵੋਟਰਾਂ ਵਲੋਂ ਸੇਵਾ ਮੁਕਤ ਲੈਕ. ਸ਼ੰਕਰ ਦਾਸ ਦੇ ਚੋਣ ਪ੍ਰਚਾਰ ਨੂੰ ਲੋਕਾਂ ਵਲੋਂ ਮਿਲ ਰਹੇ ਭਰਵੇਂ ਹੁੰਗਾਰੇ ਤੋਂ ਸਾਫ਼ ਜਾਹਿਰ ਹੋ ਰਿਹਾ ਹੈ ਕਿ ਉਹ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਪ੍ਰਧਾਨ ਕੁਲਵਰਨ ਸਿੰਘ ਗਿੱਲ, ਜਸਵੀਰ ਸ਼ੀਰਾ ਸੰਧਵਾਂ, ਡਾ. ਰੂਪ ਲਾਲ ਚੇਤਾ, ਸਤਨਾਮ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਸਪਾ ਬੰਗਾ ਦੀ ਟੀਮ ਨੂੰ ਦਿਨ-ਰਾਤ ਇਕ ਕਰਨੇ ਲਈ ਕਿਹਾ ਤੇ ਡਿਊਟੀਆਂ ਲਗਾਈਆਂ-ਕਰੀਮਪੁਰੀ ਅਗਲੀ ਖ਼ਬਰ ਅਰੋੜਾ ਇਮੀਗ੍ਰੇਸ਼ਨ ਵਲੋਂ ਵੱਖ-ਵੱਖ ਮੁਲਕਾਂ ਦੇ ਸਟੱਡੀ ਵੀਜ਼ੇ ਲਈ ਮੈਗਾ ਸੈਮੀਨਾਰ ਮੁੱਖ ਦਫ਼ਤਰ ਨਵਾਂਸ਼ਹਿਰ ਵਿਖੇ 30 ਨੂ...
Ad Position 24