26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਨਹਿਰ ਦੇ ਪਾਣੀ ਦਾ ਮੋਘਾ ਸੜਕ ਤੋਂ ਹਟਾਉਣ ਦੀ ਮੰਗ

Ad Position 21
No active advertisement
ਅਜੀਤ ਡੈਸਕ 26-05-2026
ਘੁੰਮਣਾਂ, 25 ਮਈ (ਮਹਿੰਦਰਪਾਲ ਸਿੰਘ)-ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਲਈ ਮਾਨ ਸਰਕਾਰ ਵਲੋਂ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਉਸ ਤਹਿਤ ਪਿੰਡ ਮੇਹਲੀਆਣਾ ਦੇ ਨੇੜੇ ਨਹਿਰ ਦੇ ਨਾਲ ਲਗਦੇ ਕਿਸਾਨ ਲਖਵਿੰਦਰ ਸਿੰਘ, ਪਰਮਜੀਤ ਸਿੰਘ, ਭੁਪਿੰਦਰ ਸਿੰਘ ਤੇ ਨੰਬਰਦਾਰ ਸੁਖਦੇਵ ਸਿੰਘ ਮੇਹਲੀਆਣਾ ਦੇ ਖੇਤਾਂ ਨੂੰ ਜਾਂਦੇ ਰਸਤੇ ਵਿਚ ਨਹਿਰੀ ਵਿਭਾਗ ਦੇ ਠੇਕੇਦਾਰਾਂ ਵਲੋਂ ਨਹਿਰ ਦੇ ਪਾਣੀ ਦਾ ਮੋਘਾ ਸੜਕ ਵਿਚ ਰੱਖ ਦਿੱਤਾ ਗਿਆ, ਜਿਸ ਕਰਕੇ ਕਿਸਾਨਾਂ ਨੂੰ ਆਪਣੀ ਕਮਾਦ, ਕਣਕ ਤੇ ਝੋਨੇ ਦੀ ਫ਼ਸਲ ਦੀ ਢੋਆ ਢੁਆਈ ਲਈ ਦਿੱਕਤ ਆਵੇਗੀ | ਨੰਬਰਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਅਸੀਂ ਮੁਲਾਜ਼ਮਾਂ ਨੂੰ ਕਈ ਵਾਰੀ ਕਹਿ ਚੁੱਕੇ ਹਾਂ ਕਿ ਇਸ ਸੜਕ 'ਚੋਂ ਨਹਿਰ ਦਾ ਮੋਘਾ ਹਟਾ ਕੇ ਹੋਰ ਜਗ੍ਹਾ ਲਗਾਇਆ ਜਾਵੇ ਪਰ ਸਾਡੀ ਗੱਲ ਨਹੀਂ ਮੰਨੀ | ਇਹ ਮੋਘਾ ਸੜਕ 'ਚੋਂ ਹਟਾਇਆ ਜਾਵੇ |
Ad Position 22
No active advertisement
ਪਿਛਲੀ ਖ਼ਬਰ ਪਿੰਡ ਨੌਰਾ ਵਿਖੇ ਚੱਲ ਰਹੀ ਮਰਦਮਸ਼ੁਮਾਰੀ ਮੁਹਿੰਮ ਤਹਿਤ ਟੀਮ ਨਾਲ ਸਹਿਯੋਗ ਕੀਤਾ-ਦਿਲਬਾਗ ਸਿੰਘ ਪਾਬਲਾ ਅਗਲੀ ਖ਼ਬਰ ਮਹੇ ਗੋਤ ਸਤੀਆਂ ਦਾ ਮੇਲਾ 28 ਨੂੰ
Ad Position 24