ਸੜੋਆ, 25 ਮਈ (ਹਰਮੇਲ ਸਹੂੰਗੜਾ)-ਮਹੇ ਗੋਤ ਸਤੀਆਂ ਦਾ ਮੇਲਾ ਮਨਾਇਆ ਜਾ ਰਿਹਾ ਹੈ | ਮਹੇ ਗੋਤ ਵੈਲਫੇਅਰ ਕਮੇਟੀ (ਰਜਿ) ਸਮੂਹ ਕਮੇਟੀ ਦੇ ਮੈਂਬਰਾਂ ਵਲੋਂ ਦੱਸਿਆ ਗਿਆ ਕਿ ਇਸ ਵਾਰ ਲੱਗਣ ਵਾਲਾ ਮਹੇ ਗੋਤ ਸਤੀਆਂ ਦਾ ਮੇਲਾ 28 ਤਰੀਕ ਨੂੰ ਗੜ੍ਹਸ਼ੰਕਰ ਤੋਂ ਸ੍ਰੀ ਅਨੰਦਪੁਰ ਸਾਹਿਬ ਰੋਡ ਅੱਡਾ ਨਵਾਂਗਰਾਂ ਨਜ਼ਦੀਕ ਪੈਂਦੇ ਪਿੰਡ ਕਰੀਮਪੁਰ ਧਿਆਨੀ ਦੇ ਕੋਲ ਹਿਆਤਪਰ ਜੱਟਾਂ ਵਿਖੇ ਮਨਾਇਆ ਜਾ ਰਿਹਾ ਹੈ | ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਸੱਤਪਲ ਮਹੇ ਪਿੰਡ ਕੁੱਕੜ ਮਜਾਰਾ ਨੇ ਦੱਸਿਆ ਕਿ ਸਵੇਰੇ 9 ਵਜੇ ਦਰਬਾਰ ਵਿਚ ਝੰਡੇ ਦੀ ਰਸਮ ਤੇ ਹਵਨ ਪਾਉਣ ਦੀ ਰਸਮ ਅਦਾ ਕੀਤੀ ਜਾਵੇਗੀ | ਉਪਰੰਤ ਬਾਅਦ ਦੁਪਹਿਰ ਸਟੇਜ ਦਾ ਆਗਾਜ਼ ਹੋਵੇਗਾ, ਜਿਸ ਵਿਚ ਪਹੁੰਚੇ ਹੋਏ ਕਲਾਕਾਰ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਉਨ੍ਹਾਂ ਪੰਜਾਬ ਭਰ 'ਚ ਵਸਦੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਸਤੀ ਮਾਤਾ ਦੇ ਦਰਬਾਰ 'ਤੇ ਪਹੁੰਚ ਕੇ ਖੁਸ਼ੀਆਂ ਪ੍ਰਾਪਤ ਕਰੋ ਤੇ ਸੰਗਤਾਂ ਵਾਸਤੇ ਅਤੁੱਟ ਲੰਗਰ ਵਰਤਾਇਆ ਜਾਵੇਗਾ | ਇਸ ਮੌਕੇ ਦਵਿੰਦਰ ਸਿੰਘ, ਸ਼ਿਵ ਰਾਮ, ਰਸ਼ਪਾਲ, ਬਲਵੀਰ ਸਿੰਘ, ਵਿਨੇ ਕੁਮਾਰ ਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ |