ਬੰਗਾ, 26 ਮਈ (ਕੁਲਦੀਪ ਸਿੰਘ ਪਾਬਲਾ) ਪੇਂਡੂ ਲੜਕੀਆਂ ਅਤੇ ਬਹੂ ਬੇਟੀਆਂ ਨੂੰ ਆਰਥਿਕ ਤੌਰ 'ਤੇ ਸਮੇਂ ਦੇ ਹਾਣੀ ਬਨਾਉਣ ਲਈ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਵਲੋਂ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਉਚੀ ਪੱਲੀ ਵਿਖੇ 240ਵਾਂ ਮੁਫ਼ਤ ਸਿਲਾਈ ਸੈਂਟਰ ਖੋਲਿਆ ਗਿਆ ਜਿਸਦੀ ਸ਼ੁੱਭ ਸ਼ੁਰੂਆਤ ਲਈ ਇਕ ਸਮਾਗਮ ਕਰਵਾਇਆ ਗਿਆ ਜਿਸਦੀ ਪ੍ਰਧਾਨਗੀ ਸੰਸਥਾ ਦੇ ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ, ਸੰਸਥਾ ਦੇ ਪ੍ਰਧਾਨ ਪ੍ਰਮਜੀਤ ਸਿੰਘ ਸੂਰਾਪੁਰ ਅਤੇ ਪਿੰਡ ਦੀ ਮਹਿਲਾ ਸਰਪੰਚ ਸ੍ਰੀਮਤੀ ਹਰਪ੍ਰੀਤ ਕੌਰ ਉੱਚੀ ਪੱਲੀ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਇਸ ਅਵਸਰ 'ਤੇ ਲੜਕੀਆਂ ਅਤੇ ਪੱਤਵੰਤੇ ਸੱਜਣਾਂ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ, ਅਮਰਜੀਤ ਸਿੰਘ ਸੂਰਾਪੁਰ ਅਤੇ ਸੰਸਥਾ ਦੇ ਮੁੱਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ ਨੇ ਸਾਂਝੇ ਤੌਰ 'ਤੇ ਆਖਿਆਂ ਅਗਾਂਹ ਵਧੂ ਅਤੇ ਆਰਥਿਕ ਤੌਰ 'ਤੇ ਸਮੇਂ ਦੇ ਹਾਣੀ ਬਣਨ ਲਈ ਲੜਕੀਆਂ ਦਾ ਦਸਤਕਾਰੀ ਕਿੱਤੇ ਨਾਲ ਜੁੜਨਾ ਅੱਜ ਦੇ ਸਮੇਂ ਦੀ ਲੋੜ ਬਣ ਗਿਆ ਹੈ | ਅੱਜ ਦੀਆਂ ਲੜਕੀਆਂ ਹਰ ਖੇਤਰ ਵਿਚ ਧਾਕੜ ਭੂਮਿਕਾ ਨਿਭਾਉਣ ਲਈ ਅੱਗੇ ਆ ਰਹੀਆਂ ਹਨ ਤਾਂ ਫਿਰ ਆਪਣੇ ਪਰਿਵਾਰਾਂ ਦੇ ਹਲਾਤਾਂ ਨੂੰ ਬਦਲਣ ਲਈ ਵੀ ਰਵਾਇਤੀ ਸੋਚ ਨੂੰ ਤਿਲਾਂਜਲੀ ਦੇ ਕੇ ਕਿੱਤਾ ਮੁਖੀ ਸਿੱਖਿਆ ਨਾਲ ਜੋੜਨਾ ਲਾਜ਼ਮੀ ਹੋ ਗਿਆ ਹੈ | ਇਸ ਦੌਰਾਨ ਇਕਬਾਲ ਸਿੰਘ ਬਰਾੜ ਮੁਕਤਸਰ ਵਲੋਂ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਸਮਾਗਮ ਵਿਚ ਆਪਣੀ ਹਾਜ਼ਰੀ ਲਗਵਾਈ | ਇਸ ਮੌਕੇ ਸ. ਬਲਜਿੰਦਰ ਸਿੰਘ ਪੱਲੀ ਉੱਚੀ, ਅਮਨਦੀਪ ਸਿੰਘ ਸਰਪੰਚ ਸੂਰਾਪੁਰ, ਸੰਸਥਾ ਦੇ ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਸਿਲਾਈ ਅਧਿਆਪਕਾ ਮੈਡਮ ਬਲਵੀਰ ਕੌਰ ਚਾਹਿਲਪੁਰ, ਕੁਲਵੀਰ ਸਿੰਘ, ਅਮਰੀਕ ਸਿੰਘ, ਮਨਜੀਤ ਸਿੰਘ ਸਾਰੇ ਪੰਚ ਹੰਸ ਰਾਜ, ਨਾਮਦੇਵ, ਸ੍ਰੀਮਤੀ ਪਰਮਿੰਦਰ ਕੌਰ, ਸੁਖਵਿੰਦਰ ਕੌਰ ਮਹਿਲਾ ਮੈਂਬਰ ਪੰਚਾਇਤ, ਗਿਆਨੀ ਹਰਨਾਮ ਸਿੰਘ, ਗਿਆਨੀ ਜਸਵਿੰਦਰ ਸਿੰਘ ਕਮੇਟੀ ਮੈਂਬਰ ਗੁਰਦੁਆਰਾ ਸਿੰਘ ਸਭਾ ਪੱਲੀ ਉੱਚੀ ਹਾਜ਼ਰ ਸਨ |