ਪੋਜੇਵਾਲ ਸਰਾਂ, 26 ਮਈ (ਨਵਾਂਗਰਾਈਾ)-ਪਿੰਡ ਚਾਂਦਪੁਰ ਰੁੜਕੀ ਕਲਾਂ ਦੇ ਲੰਬੜਦਾਰ ਰੋਸ਼ਨ ਲਾਲ ਮੀਲੂ ਨੇ ਇਮਾਨਦਾਰੀ ਦੀ ਮਿਸ਼ਾਲ ਪੈਦਾ ਕੀਤੀ | ਬੀਤੇ ਦਿਨੀਂ ਲੰਬੜਦਾਰ ਰੋਸ਼ਨ ਲਾਲ ਮੀਲੂ ਨੂੰ ਇੱਕ ਪਰਸ ਲੱਭਿਆ ਜਿਸ ਵਿੱਚ ਨਕਦ ਰਾਸ਼ੀ, 3 ਏ.ਟੀ.ਐਮ ਕਾਰਡ, ਅਧਾਰ ਕਾਰਡ, ਪੈਨ ਕਾਰਡ ਅਤੇ ਹੋਰ ਕੁਝ ਜਰੂਰੀ ਦਸਤਾਵੇਜ ਸਨ | ਇਸ ਸਬੰਧੀ ਰੋਸ਼ਨ ਲਾਲ ਮੀਲੂ ਨੇ ਇਸ ਪਰਸ ਦੇ ਅਸਲ ਮਾਲਕ ਸੁਰਿੰਦਰ ਪੁੱਤਰ ਉਦੇਵੀਰ ਉੱਤਰ ਪ੍ਰੇਦਸ ਹਾਲ ਵਾਸੀ ਬਲਾਚੌਰ ਜੋ ਕਿ ਟਾਈਲਾਂ ਲਗਵਾਉਣ ਦਾ ਕੰਮ ਕਰਦਾ ਹੈ ਦਾ ਪਤਾ ਲੱਭ ਕੇ ਇਹ ਪਰਸ ਪੰਚਾਇਤ ਦੀ ਮੌਜੀਦਗੀ ਵਿੱਚ ਉਸ ਵਿਅਕਤੀ ਨੂੰ ਸੌਂਪਿਆ | ਇਸ ਮੌਕੇ ਸੁਰਿੰਦਰ ਨੇ ਲੰਬੜਦਾਰ ਰੋਸ਼ਨ ਲਾਲ ਮੀਲੂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਇੱਕ ਦਿਹਾੜੀਦਾਰ ਵਿਅਕਤੀ ਹੈ ਤੇ ਮੁਸ਼ਕਿਲ ਨਾਲ ਕਮਾਈ ਕਰਦਾ ਹੈ | ਇਸ ਮੌਕੇ ਸਰਪੰਚ ਜਤਿੰਦਰ ਸਿੰਘ ਜਿੰਦੂ, ਬਿੰਦਰ ਕੁਮਾਰ ਸਾਬਕਾ ਸਰਪੰਚ, ਰਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਚਰਨਜੀਤ ਪੰਚ, ਪਰਮਜੀਤ ਪੰਚ, ਗੁਰਬਚਨ ਚਾਂਦਪੁਰੀ ਆਦਿ ਹਾਜਰ ਸਨ |