ਪੱਲੀ ਝਿੱਕੀ, 26 ਮਈ (ਕੁਲਦੀਪ ਸਿੰਘ ਪਾਬਲਾ) ਬਾਬਾ ਸ਼ਾਹ ਕਮਾਲ, ਬਾਬਾ ਚਾਊ, ਬਾਬਾ ਜਤੀ, ਬਾਬਾ ਕਾਬਲੀ ਦੇ ਝਿੜੀ ਅਸਥਾਨ ਪਿੰਡ ਪੱਲੀ-ਝਿੱਕੀ ਵਿਖੇ ਸਮੂਹ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ, ਸਮੂਹ ਪੱਤੀ ਕੋਟ ਦੇ ਨਗਰ ਨਿਵਾਸੀ, ਸਮੂਹ ਨੌਜਵਾਨਾਂ ਅਤੇ ਐਨ. ਆਰ. ਆਈ ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਧੂਮ ਧਾਮ ਨਾਲ ਚਾਰ ਰੋਜ਼ਾ ਸਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਬਾਲਦਾਂ ਦੀਆਂ ਦੌੜਾਂ ਕਰਵਾਈਆਂ ਗਈਆਂ ਇਸ ਵਿੱਚ ਬੈਲ ਗੱਡੀਆਂ ਦੇ ਜੇਤੂ ਮਾਲਕਾਂ ਨੂੰ ਦਿਲ ਖਿਚਵੇਂ ਇਨਾਮ ਭੇਟ ਕੀਤੇ ਗਏ ਅਤੇ ਮੇਲੇ ਦੇ ਦੂਜੇ ਦਿਨ ਝਿੜੀ ਅਸਥਾਨ ਵਿਖੇ ਸ਼ਾਮ ਨੂੰ ਚਿਰਾਗ ਰੌਸ਼ਨ ਕੀਤੇ ਗਏ ਅਤੇ ਤੀਜੇ ਦਿਨ ਕਵਾਲ ਪਾਰਟੀ ਵੱਲੋਂ ਹਵਾਲੀਆਂ ਪੇਸ਼ ਕੀਤੀਆਂ ਗਈਆਂ ਅਤੇ ਅਲਗੋਜਾ ਪਾਰਟੀ ਵੱਲੋਂ ਪੁਰਾਣੇ ਸੱਭਿਆਚਾਰਕ ਨੂੰ ਯਾਦ ਕਰਦੇ ਹੋਏ ਧਾਰਮਿਕ ਅਤੇ ਪੰਜਾਬ ਵਿਰਸੇ ਨਾਲ ਸਬੰਧ ਵਿੱਚ ਆਪਣੇ ਗੀਤ ਪੇਸ਼ ਕੀਤੇ | ਇਸੇ ਦੌਰਾਨ ਪੰਜਾਬ ਦੇ ਮਸ਼ਹੂਰ ਗਾਇਕ ਗੁਰਵੀਰ ਸਿੱਧੂ ਅਤੇ ਅਮਨ ਬਿਰਖ ਦੀ ਜੋੜੀ ਵੱਲੋਂ ਸਟੇਜ ਪ੍ਰੋਗਰਾਮ ਦੌਰਾਨ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ ਅਤੇ ਤਾੜੀਆਂ ਦੀ ਗੂੰਜ ਵਿੱਚ ਗਾਇਕ ਜੋੜੀ ਦਾ ਸਵਾਗਤ ਕੀਤਾ ਗਿਆ | ਇਸੇ ਦੌਰਾਨ ਬਾਬਾ ਦਰਸ਼ਨ ਸਿੰਘ ਗੱਦੀ ਨਸ਼ੀਨ, ਭਗਤ ਸੀਤ ਸਿੰਘ ਹਲਵਾਈ ਅਤੇ ਸਮੂਹ ਕਮੇਟੀ ਮੈਂਬਰਾਂ ਵੱਲੋਂ ਗਾਇਕ ਜੋੜੀ ਨੂੰ 2027 ਵਿੱਚ ਵੀ ਜੋੜ ਮੇਲੇ ਦੌਰਾਨ ਆਪਣਾ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨੇ ਲਈ ਸੱਦਾ ਦਿੱਤਾ ਗਿਆ | ਸਤਬੀਰ ਸਿੰਘ ਪੱਲੀ ਝਿੱਕੀ ਵੱਲੋਂ ਅਗਲੇ ਸਾਲ ਲਈ ਆਪਣੇ ਵੱਲੋਂ ਸੇਵਾ ਦੇਣ ਦਾ ਐਲਾਨ ਕੀਤਾ ਗਿਆ ਅਤੇ ਅਖੀਰ ਵਿੱਚ ਗੱਦੀ ਨਸ਼ੀਨ ਬਾਬਾ ਦਰਸ਼ਨ ਸਿੰਘ, ਭਗਤ ਸੀਤਲ ਸਿੰਘ ਹਲਵਾਈ ਅਤੇ ਸਮੂਹ ਪ੍ਰਬੰਧ ਕਮੇਟੀ ਵੱਲੋਂ ਗਾਇਕ ਜੋੜੀ ਗੁਰਵੀਰ ਸਿੱਧੂ ਅਤੇ ਅਮਨ ਵਿਰਕ ਦਾ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਝਿੱੜੀ ਅਸਥਾਨ ਵਿੱਚ ਪ੍ਰਬੰਧਕਾ ਵੱਲੋਂ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਲੰਗਰਾਂ ਦੀ ਅਤੁੱਟ ਸੇਵਾ ਕੀਤੀ ਗਈ | ਇਸ ਸਬੰਧੀ ਬਾਬਾ ਦਰਸ਼ਨ ਸਿੰਘ ਅਤੇ ਭਗਤ ਸੀਤਲ ਸਿੰਘ ਹਲਵਾਈ ਨੇ ਦੱਸਿਆ ਕਿ ਪੰਜਾਬ ਦੇ ਮਸ਼ਹੂਰ ਗਾਇਕ ਪੰਮਾ ਡੂੰਮੇਵਾਲੀਆ ਨੇ ਆਪਣਾ ਰੰਗਾ ਰੰਗ ਸਟੇਜ ਪ੍ਰੋਗਰਾਮ ਪੇਸ਼ ਕੀਤਾ | ਇਸ ਦੌਰਾਨ ਤੀਜੇ ਦਿਨ ਸਟੇਜ ਦੀ ਸੇਵਾ ਐਂਕਰ ਲਾਲ ਸਿੰਘ ਪੱਲੀ ਝਿੱਕੀ ਵਲੋਂ ਕੀਤੀ ਗਈ | ਇਸ ਮੌਕੇ ਬਾਬਾ ਦਰਸ਼ਨ ਸਿੰਘ, ਭਗਤ ਸੀਤਲ ਸਿੰਘ ਹਲਵਾਈ, ਸਰਪੰਚ ਸਰੂਪ ਸਿੰਘ, ਸਤਵੀਰ ਸਿੰਘ ਪੱਲੀ ਝਿੱਕੀ, ਜਰਨੈਲ ਸਿੰਘ ਪੱਲੀ ਝਿੱਕੀ, ਅਮਰੀਕ ਸਿੰਘ ਬਡਵਾਲ ਟਰਾਂਸਪੋਟਰ, ਕਰਨੈਲ ਸਿੰਘ ਬਾਬਿਆਂ ਦਾ ਕੈਨੇਡਾ, ਹਰਪਾਲ ਸਿੰਘ ਪਾਲਾ ਬਲਵਾਲ, ਮਨਜਿੰਦਰ ਸਿੰਘ ਬਿੰਦੀ ਦਲਾਲਾਂ ਦਾ, ਜਸਵਿੰਦਰ ਸਿੰਘ ਇਟਲੀ, ਪਰਮਜੀਤ ਸਿੰਘ ਪੰਮੀ, ਹਰਭਜਨ ਸਿੰਘ ਠੇਕਦਾਰ, ਕਸ਼ਮੀਰ ਸਿੰਘ, ਜਰਨੈਲ ਸਿੰਘ ਰਾਣਾ, ਬਗੀਚੇ ਲਾਲ ਸਾਹਿਲ ਸਟੂਡੀਓ, ਸੰਗੀਤ ਸਿੰਘ ਪਾਬਲਾ, ਸੁਖਵਿੰਦਰ ਸਿੰਘ ਕਾਲਾ ਨਵਾਂਸ਼ਹਿਰ, ਹਰਦੀਪ ਸਿੰਘ ਦੀਪਾ, ਫੌਜੀ ਸੂਰਾਪੁਰ, ਅਤੇ ਸਮੂਹ ਸੇਵਾਦਾਰ ਆਦਿ ਹਾਜ਼ਰ ਸਨ |