12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਸੰਤ ਰਾਮਾਨੰਦ ਦੀ ਕੁਰਬਾਨੀ ਨੇ ਸੁੱਤੀ ਦਲਿਤ ਕੌਮ ਨੂੰ ਜਗਾਇਆ- ਸੰਧੀ ਸੂੰਢ

Ad Position 21
No active advertisement
ਅਜੀਤ ਡੈਸਕ 27-05-2026
ਕਟਾਰੀਆਂ, 26 ਮਈ (ਪ੍ਰੇਮੀ ਸੰਧਵਾਂ) - ਦਲਿਤ ਤੇ ਰਵਿਦਾਸੀਆ ਕੌਮ ਦੇ ਅਮਰ ਸ਼ਹੀਦ ਸੰਤ ਰਾਮਾ ਨੰਦ ਜੀ ਦਾ ਪਿੰਡ ਸੂੰਢ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਸੰਤ ਰਾਮਾ ਨੰਦ ਦੀ ਤਸਵੀਰ 'ਤੇ ਡਾ. ਰਵਿੰਦਰ ਸੰਧੀ ਸੂੰਢ, ਹਰਪਾਲ ਰਾਮ ਸੰਧੀ ਸੂੰਢ ਅਤੇ ਐਡਵੋਕੇਟ ਪਰਮਜੀਤ ਸਰੋਆ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸੰਤਾਂ ਦੀ ਕੁਰਬਾਨੀ ਨੇ ਦਲਿਤ ਸਮਾਜ ਦੇ ਲੋਕਾਂ ਨੂੰ ਸੁੱਤੇ ਹੋਇਆਂ ਨੂੰ ਜਗਾ ਦਿੱਤਾ | ਕਿਉਂਕਿ ਦਲਿਤ ਸਮਾਜ ਨਾਲ ਪੈਰ- ਪੈਰ 'ਤੇ ਮਜਬ ਦੇ ਠੇਕੇਦਾਰਾਂ ਵਲੋਂ ਮਾਰੀਆਂ ਜਾਂਦੀਆਂ ਠੋਕਰਾਂ ਦਾ ਮੂੰਹ ਤੋੜ ਕੇ ਜਵਾਬ ਦਿੱਤਾ | ਜਿਸ ਕਾਰਨ ਡਾ. ਅੰਬੇਡਕਰ, ਜੋਤੀ ਰਾਓ ਫੂਲੇ ਅਤੇ ਸਿੱਖਿਆ ਸ਼ਾਸ਼ਤੀ ਸਵਿੱਤਰੀ ਬਾਈ ਫੂਲੇ ਆਦਿ ਦਲਿਤ ਸਮਾਜ ਦੇ ਯੋਧਿਆਂ ਨੇ ਦਲਿਤ ਕੌਮ ਵਿੱਚ ਮਜਬਾਂ ਦੇ ਠੇਕੇਦਾਰਾਂ ਨਾਲ ਹੱਕ ਸੱਚ ਦੀ ਸ਼ਾਂਤਮਈ ਲੜਾਈ ਦਾ ਬੱਲ ਬਖਸ਼ਿਆ | ਉਨਾਂ ਕਿਹਾ ਕਿ ਸਾਨੂੰ ਦਲਿਤ ਸਮਾਜ ਦੇ ਮਹਾਨ ਰਹਿਬਰਾਂ ਦੀ ਨਿਡਰ ਸੋਚ 'ਤੇ ਪਹਿਰਾ ਦੇਣਾ ਚਾਹੀਦਾ ਹੈ | ਕਿਉਂਕਿ ਜੇਕਰ ਬਣਦੇ ਹੱਕ ਨਾ ਮਿਲਣ ਤਾਂ ਹੱਕ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ ਪੈਂਦਾ ਹੈ | ਇਸ ਮੌਕੇ ਐਡਵੋਕੇਟ ਪਰਮਜੀਤ ਸਰੋਏ ਸੂੰਢ, ਰੇਸ਼ਮ ਕੌਰ ਸਰੋਏ, ਡਾ. ਰਵਿੰਦਰ ਸੂੰਢ, ਹਰਪਾਲ ਰਾਮ ਸੰਧੀ, ਟੋਨੀ ਸੰਧੀ, ਸਤਨਾਮ ਸੰਧੀ, ਧਰਮਪਾਲ, ਲਵਲੀ, ਜਤਿੰਦਰ ਕੁਮਾਰ, ਰੂਪ ਲਾਲ, ਸਤਪਾਲ ਹੀਰਾ, ਹਰਬੰਸ ਹੀਰਾ, ਸੁਨੀਲ ਸਰੋਆ, ਹੰਸ ਰਾਜ, ਚਮਨ ਲਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੱਲੀ ਝਿੱਕੀ ਮੇਲੇ ਦੌਰਾਨ ਅਲਗੋਜ਼ਾ ਪਾਰਟੀ, ਗਾਇਕ ਗੁਰਵੀਰ ਸਿੱਧੂ ਤੇ ਅਮਨ ਵਿਰਕ ਪਾਰਟੀ ਨੇ ਖੂਬ ਰੰਗ ਬੰਨ੍ਹੇ ਅਗਲੀ ਖ਼ਬਰ 'ਆਪ' ਵਲੋਂ ਸੋਹਣ ਲਾਲ ਜੀਤਪੁਰ ਬਲਾਕ ਵਾਈਸ ਪ੍ਰਧਾਨ ਨਿਯੁਕਤ
Ad Position 24