12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

'ਆਪ' ਵਲੋਂ ਸੋਹਣ ਲਾਲ ਜੀਤਪੁਰ ਬਲਾਕ ਵਾਈਸ ਪ੍ਰਧਾਨ ਨਿਯੁਕਤ

Ad Position 21
No active advertisement
ਅਜੀਤ ਡੈਸਕ 27-05-2026
ਬਲਾਚੌਰ, 26 ਮਈ (ਨਰੇਸ਼ ਧੌਲ)-ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਮਜ਼ਬੂਤ ਕਰਨ ਲਈ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਮਿਹਨਤੀ ਨੌਜਵਾਨਾਂ ਦੀਆਂ ਆਏ ਦਿਨ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ਜਿਸ ਲੜੀ ਤਹਿਤ ਸੋਹਣ ਲਾਲ ਜੀਤਪੁਰ ਨੂੰ ਬਲਾਕ ਵਾਇਸ ਪ੍ਰਧਾਨ ਨਿਯੁਕਤ ਕੀਤਾ | ਵਿਧਾਇਕਾ ਕਟਾਰੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਅੰਦਰ ਹਰ ਆਗੂ ਅਤੇ ਵਰਕਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰ ਅੰਦੇਸ਼ੀ ਸੋਚ ਸਦਕਾ ਸਮੁੱਚੇ ਪੰਜਾਬ ਅੰਦਰ ਮਿਹਨਤੀ ਨੌਜਵਾਨਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਤਾਂ ਜੋ ਪੰਜਾਬ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਜਾ ਸਕੇ | ਨਵ ਨਿਯੁਕਤ ਵਾਈਸ ਬਲਾਕ ਪ੍ਰਧਾਨ ਸੋਹਣ ਲਾਲ ਨੇ ਵਿਧਾਇਕਾ ਕਟਾਰੀਆ ਤੇ ਸਮੁੱਚੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਮੈਂ ਪਾਰਟੀ ਦੇ ਪ੍ਰਚਾਰ ਤੇ ਵਿਸਥਾਰ ਅੰਦਰ ਦਿਨ ਰਾਤ ਯੋਗਦਾਨ ਪਾਵਾਂਗਾ | ਇਸ ਮੌਕੇ ਸੀਨੀਅਰ 'ਆਪ' ਆਗੂ ਚੌਧਰੀ ਅਸ਼ੋਕ ਕਟਾਰੀਆ, ਲਖਵਿੰਦਰ ਸਹਿਬਾਜ਼ਪੁਰ ਬਲਾਕ ਪ੍ਰਧਾਨ, ਹਰਮੇਸ਼ ਲਾਲ ਸਰਪੰਚ, ਅਸ਼ਵਨੀ ਸਰਪੰਚ ਭਾਣੇਵਾਲ, ਦਵਿੰਦਰ ਕੁਮਾਰ ਰਾਜੂ ਮਾਜਰਾ, ਸਰਪੰਚ ਸ਼ਿੰਦੋ ਦੇਵੀ, ਹੁਸਨ ਲਾਲ, ਹਰਮੇਸ਼ ਲਾਲ, ਰਾਮ ਕਿਸ਼ਨ ਬਜਾੜ, ਸ਼ਾਮ ਲਾਲ ਮਾਸਟਰ, ਕਸ਼ਮੀਰੀ ਲਾਲ, ਲਾਲ ਚੰਦ ਫੌਜੀ, ਦੇਵ ਰਾਜ, ਰਾਮ ਪ੍ਰਕਾਸ਼, ਖੁਸ਼ੀ ਰਾਮ, ਗੁਰਮੇਲ ਚੰਦ, ਸੋਮ ਨਾਥ ਬਜਾੜ, ਸੋਹਣ ਕਟਾਰੀਆ, ਸੁਭਾਸ਼ ਚੰਦਰ, ਜਗਨ ਨਾਥ, ਸਮੁੱਚੇ ਪਿੰਡ ਵਾਸੀ ਅਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤ ਰਾਮਾਨੰਦ ਦੀ ਕੁਰਬਾਨੀ ਨੇ ਸੁੱਤੀ ਦਲਿਤ ਕੌਮ ਨੂੰ ਜਗਾਇਆ- ਸੰਧੀ ਸੂੰਢ ਅਗਲੀ ਖ਼ਬਰ ਸਤਿਗੁਰੂ ਭੂਰੀਵਾਲੇ ਮਹਾਰਾਜ ਕੁਟੀਆ ਰੈਲ ਮਾਜਰਾ ਤੋਂ ਪੀ. ਜੀ. ਆਈ ਚੰਡੀਗੜ੍ਹ ਲਈ ਲੰਗਰ ਸੇਵਾ ਭੇਜੀ
Ad Position 24