20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਸੜਕਾਂ ਦੀਆਂ ਬਰਮਾਂ 'ਤੇ ਨਾਜਾਇਜ਼ ਕਬਜ਼ੇ ਬਣਦੇ ਜਾ ਰਹੇ ਨੇ ਜਾਨਲੇਵਾ

Ad Position 21
No active advertisement
ਅਜੀਤ ਡੈਸਕ 28-05-2026
ਸੜੋਆ, 27 ਮਈ (ਹਰਮੇਲ ਸਹੁੰਗੜਾ)-ਪੇਂਡੂ ਖੇਤਰਾਂ ਵਿੱਚ ਮੰਡੀ ਬੋਰਡ ਦੀਆਂ ਸੜਕਾਂ ਦੇ ਕਿਨਾਰਿਆਂ 'ਤੇ ਹੋ ਰਹੇ ਨਜਾਇਜ਼ ਕਬਜ਼ੇ ਹੁਣ ਲੋਕਾਂ ਦੀ ਜਾਨ ਲਈ ਖ਼ਤਰਾ ਬਣਦੇ ਜਾ ਰਹੇ ਹਨ | ਵਿਧਾਨ ਸਭਾ ਵੱਲੋਂ ਸੜਕਾਂ ਦੇ ਬਰਮ ਬਹਾਲ ਕਰਨ ਅਤੇ ਕਬਜ਼ੇ ਹਟਾਉਣ ਲਈ ਮਤਾ ਪਾਸ ਹੋਣ ਦੇ ਬਾਵਜੂਦ ਮੰਡੀ ਬੋਰਡ ਅਤੇ ਸੰਬੰਧਿਤ ਵਿਭਾਗ ਵੱਲੋਂ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਜਾ ਰਹੀ | ਇਸ ਸਮੱਸਿਆ ਦੀ ਸਭ ਤੋਂ ਵੱਡੀ ਮਿਸਾਲ ਸੜੋਆ ਤੋਂ ਆਲੋਵਾਲ ਜਾਂਦੀ ਸੜਕ ਹੈ, ਜਿਸ ਨਾਲ ਲੱਗਦੇ ਪਿੰਡ ਸਹੂੰਗੜਾ, ਕਰੀਮਪੁਰ, ਬੇਗ਼ਮਪੁਰ, ਦਿਆਲਾ ਅਤੇ ਰੋਡ ਮਜਾਰਾ ਦੀਆਂ ਸੜਕਾਂ ਦੀ ਹਾਲਤ ਵੀ ਬਹੁਤ ਖ਼ਰਾਬ ਹੈ | ਕਿਸਾਨਾਂ ਵੱਲੋਂ ਬਰਮਾਂ ਨੂੰ ਖੇਤਾਂ ਵਿੱਚ ਮਿਲਾਉਣ ਕਾਰਨ 20-22 ਫੁੱਟ ਚੌੜੀਆਂ ਸੜਕਾਂ ਕਈ ਥਾਵਾਂ 'ਤੇ ਕੇਵਲ 10 ਫੁੱਟ ਤੱਕ ਰਹਿ ਗਈਆਂ ਹਨ | ਬਰਮ ਨਾ ਹੋਣ ਕਰਕੇ ਆਹਮਣੇ-ਸਾਹਮਣੇ ਆ ਰਹੇ ਦੋਨੋਂ ਸਾਈਡਾਂ ਤੋਂ ਲੰਘਣਾ ਵਾਹਨਾਂ ਤੇ ਰਾਹਗੀਰਾਂ ਨੂੰ ਮੁਸ਼ਕਲ ਹੋ ਗਿਆ ਹੈ ਅਤੇ ਹਾਦਸਿਆਂ ਦਾ ਖ਼ਤਰਾ ਲਗਾਤਾਰ ਵੱਧ ਰਿਹਾ ਹੈ | ਪ੍ਰਵੀਨ ਵਸ਼ਿਸ਼ਟ ਸੜੋਆ ਨੇ ਦੱਸਿਆ ਕਿ ਆਲੋਵਾਲ ਰੋਡ 'ਤੇ ਰੋਜ਼ਾਨਾ ਕਈ ਸਕੂਲੀ ਬੱਸਾਂ ਅਤੇ ਹੋਰ ਵਾਹਨ ਆਉਂਦੇ-ਜਾਂਦੇ ਹਨ | ਸੜਕਾਂ ਦੇ ਬਰਮ ਗਾਇਬ ਹੋਣ ਕਾਰਨ ਹਰ ਵੇਲੇ ਕਿਸੇ ਵੱਡੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ | ਲੋਕਾਂ ਦਾ ਕਹਿਣਾ ਹੈ ਕਿ ਰੱਬ ਨਾ ਕਰੇ ਜੇਕਰ ਕੋਈ ਦੁੱਖਦਾਈ ਘਟਨਾ ਵਾਪਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ | ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਵੱਡੇ ਪੱਧਰ 'ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਾ ਪਿੰਡਾਂ ਦੇ ਸਬੰਧਤ ਸਰਪੰਚਾਂ ਮਾਲ ਵਿਭਾਗ ਨੂੰ ਇਸ ਸਬੰਧੀ ਚਿੱਠੀ ਕੱਢ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਰੇਗਾ ਵਿਭਾਗ ਦਾ ਕੰਮ ਚਲਾ ਕੇ ਉਹਨਾਂ ਤੋਂ ਉਹ ਬਰਮ ਪੂਰੇ ਕਰਵਾਏ ਜਾਣ | ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਜਿਮੀਦਾਰਾਂ ਵੱਲੋਂ ਕਣਕ ਦੀ ਵਾਢੀ ਕਰਕੇ ਖੇਤ ਖਾਲੀ ਹੋਣ ਕਰਕੇ ਜਿਹਨਾਂ ਸੜਕਾਂ ਦੇ ਬਰਮ ਇਹਨਾਂ ਵੱਲੋਂ ਮੁਕਾ ਦਿੱਤੇ ਗਏ ਹਨ ਜਾਂ ਉਹਨਾਂ ਜਿਮੀਦਾਰਾਂ ਨੂੰ ਇਹਨਾਂ ਬਰਮਾਂ ਦੁਆਲੇ ਮਿੱਟੀ ਲਾਉਣ ਲਈ ਕਿਹਾ ਜਾਵੇ | ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਹਾਦਸੇ ਦੀ ਉਡੀਕ ਕਰਨ ਦੀ ਬਜਾਏ ਸਮੇਂ ਰਹਿੰਦਿਆਂ ਸੜਕਾਂ ਦੇ ਬਰਮ ਮੁੜ ਬਣਾਏ ਜਾਣ, ਨਾਜਾਇਜ਼ ਕਬਜ਼ੇ ਹਟਾਏ ਜਾਣ ਤੇ ਸੜਕਾਂ ਨੂੰ ਸੁਰੱਖਿਅਤ ਬਣਾਇਆ ਜਾਵੇ ਤਾਂ ਜੋ ਆਮ ਲੋਕਾਂ ਅਤੇ ਸਕੂਲੀ ਬੱਚਿਆਂ ਦੀਆਂ ਜਾਨਾਂ ਬਚਾਈਆਂ ਜਾ ਸਕਣ | ਇਨ੍ਹਾਂ ਨੇ ਇਹ ਵੀ ਕਿਹਾ ਕਿ ਬਕਾਪੁਰ ਤੋਂ ਸਿੰਬਲੀ ਦੇ ਕਿਸਾਨਾਂ ਵਾਂਗ ਹੋਰ ਪਿੰਡਾਂ ਦੇ ਲੋਕ ਵੀ ਸਵੈ-ਇੱਛਾ ਨਾਲ ਕਬਜ਼ੇ ਛੱਡ ਕੇ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਤਾਂ ਕਈ ਜਾਨਾਂ ਬਚ ਸਕਦੀਆਂ ਹਨ | ਬਕਾਪੁਰ ਤੋਂ ਸਿੰਬਲੀ ਦੀ ਸੜਕ ਉਥੋਂ ਦੇ ਜਾਗਰੂਕ ਕਿਸਾਨਾਂ ਨੇ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਸੜਕ ਦੇ ਦੋਨੋਂ ਪਾਸੇ ਮਿੱਟੀ ਪਾ ਕੇ 10, 12 ਫੁੱਟ ਸੜਕ 18, 20 ਫੁੱਟ ਦੀ ਬਣਾ ਦਿੱਤੀ | ਇਸ ਦੇ ਲਈ ਉਥੋਂ ਦੇ ਕਿਸਾਨ ਵਧਾਈ ਦੇ ਪਾਤਰ ਹਨ | ਉਹਨਾਂ ਤੋਂ ਸੇਧ ਲੈਂਦੇ ਹੋਏ ਬਾਕੀ ਪਿੰਡਾਂ ਦੇ ਕਿਸਾਨਾਂ ਨੂੰ ਉਹਨਾਂ ਵਾਂਗ ਪਹਿਲ ਕਦਮੀ ਕਰਕੇ ਨਜਾਇਜ਼ ਕਬਜੇ ਛੱਡ ਦੇਣੇ ਚਾਹੀਦੇ ਹਨ | ਸਮੇਂ ਸਿਰ ਕੀਤਾ ਸੁਧਾਰ ਹੀ ਵੱਡੇ ਹਾਦਸਿਆਂ ਤੋਂ ਬਚਾਅ ਦਾ ਸਭ ਤੋਂ ਵਧੀਆ ਰਾਹ ਹੈ |
Ad Position 22
No active advertisement
ਪਿਛਲੀ ਖ਼ਬਰ ਰੈਲ ਮਾਜਰਾ ਵਿਖੇ ਲਾਲ ਲਕੀਰ ਅੰਦਰਲੇ ਘਰਾਂ ਦੇ ਮਾਲਕਾਨਾ ਹੱਕਾਂ ਲਈ ਮਾਲ ਮਹਿਕਮੇ ਵਲੋਂ ਸਰਵੇ ਸ਼ੁਰੂ ਅਗਲੀ ਖ਼ਬਰ ਕਾਰ ਤੇ ਟ੍ਰੈਕਟਰ-ਟਰਾਲੀ ਦੀ ਹੋਈ ਸਿੱਧੀ ਟੱਕਰ
Ad Position 24