20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਕਾਰ ਤੇ ਟ੍ਰੈਕਟਰ-ਟਰਾਲੀ ਦੀ ਹੋਈ ਸਿੱਧੀ ਟੱਕਰ

Ad Position 21
No active advertisement
ਅਜੀਤ ਡੈਸਕ 28-05-2026
ਮਜਾਰੀ/ਸਾਹਿਬਾ, 27 ਮਈ (ਨਿਰਮਲਜੀਤ ਸਿੰਘ ਚਾਹਲ)-ਕਸਬਾ ਮਜਾਰੀ ਵਿਖੇ ਰਾਜ ਮਾਰਗ 'ਤੇ ਇੱਕ ਕਾਰ ਤੇ ਟਰੈਕਟਰ-ਟਰਾਲੀ ਦੀ ਸਿੱਧੀ ਟੱਕਰ ਵਿਚ ਕਾਰ 'ਚ ਸਵਾਰ ਇੱਕ ਲੜਕਾ ਤੇ ਲੜਕੀ ਦੇ ਗੰਭੀਰ ਸੱਟਾਂ ਲੱਗੀਆਂ | ਜਾਣਕਾਰੀ ਅਨੁਸਾਰ ਇਕ ਸੀਆਜ ਕਾਰ ਡੀ.ਐਲ 2 ਸੀ.ਏ.ਵੀ 8256 ਜਿਸ ਨੂੰ ਲਵਰਾਜ ਸਿੰਘ ਪੁੱਤਰ ਪੁਖਰਾਜ ਸਿੰਘ ਵਾਸੀ ਕੋਟਕਪੂਰਾ ਚਲਾ ਰਿਹਾ ਸੀ, ਜੋ ਕਿ ਗੜ੍ਹਸ਼ੰਕਰ ਸਾਈਡ ਨੂੰ ਜਾ ਰਿਹਾ ਸੀ ਤੇ ਨਾਲ ਇੱਕ ਲੜਕੀ ਰਣਮੀਤ ਕੌਰ ਪੁੱਤਰੀ ਖੁਸ਼ਵਿੰਦਰ ਸਿੰਘ ਸਾਈ ਇਨਕਲੇਵ ਫਰੀਦਕੋਟ ਬੈਠੀ ਸੀ | ਜਦੋਂ ਕਸਬਾ ਮਜਾਰੀ ਵਿਖੇ ਪਹੁੰਚੇ ਤਾਂ ਕਾਰ ਸਾਹਮਣੇ ਗੜ੍ਹਸ਼ੰਕਰ ਵਲੋਂ ਆ ਰਹੀ ਟ੍ਰੈਕਟਰ-ਟਰਾਲੀ ਜਿਸ ਵਿਚ ਲੱਕੜ ਦਾ ਕੁਤਰਾ ਲੱਦਿਆ ਹੋਇਆ ਸੀ | ਜਿਸ ਨੂੰ ਲਾਲੀ ਪੁੱਤਰ ਬਲਵਿੰਦਰ ਸਿੰਘ ਪਿੰਡ ਮਲਕੋਵਾਲ ਗੜ੍ਹਸ਼ੰਕਰ ਚਲਾ ਰਿਹਾ ਸੀ | ਕਾਰ ਪਹਿਲਾਂ ਟ੍ਰੈਕਟਰ ਵਿਚ ਵੱਜੀ ਤੇ ਫਿਰ ਘੁੰਮ ਕੇ ਸੜਕ ਕਿਨਾਰੇ ਇੱਕ ਦਰੱਖਤ ਨਾਲ ਜਾ ਟਕਰਾਈ ਕਾਰ ਦੇ ਦੋਵੇਂ ਏਅਰਬੈਗ ਵੀ ਖੁੱਲ ਗਏ, ਜਿਸ ਕਾਰਨ ਕਾਰ ਸਵਾਰ ਦੋਵੇ ਗੰਭੀਰ ਜਖਮੀ ਹੋ ਗਏ | ਚਾਲਕ ਲਵਰਾਜ ਸਿੰਘ ਗੱਡੀ ਵਿਚ ਬੁਰੀ ਤਰਾਂ ਫਸ ਗਿਆ ਨਾਲ ਬੈਠੀ ਔਰਤ ਨੂੰ ਇਕੱਠੇ ਹੋਏ ਲੋਕਾਂ ਨੇ ਬਾਹਰ ਕੱਢ ਲਿਆ | ਮੌਕੇ 'ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਗੁਰਪ੍ਰੀਤ ਅਤੇ ਸਤਵਿੰਦਰ ਸਿੰਘ ਨੇ ਲੋਕਾਂ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਕਾਰ ਚਾਲਕ ਨੂੰ ਬਾਹਰ ਕੱਢਿਆ ਤੇ ਦੋਵਾਂ ਜਖਮੀਆਂ ਨੂੰ ਬਲਾਚੌਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਮੁਢਲੀ ਸਹਾਇਤਾ ਲਈ ਲੈ ਗਏ | ਜਿਥੇ ਲਵਰਾਜ ਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰ ਨੇ ਨਵਾਂਸ਼ਹਿਰ ਕਿਸੇ ਹਸਪਤਾਲ ਭੇਜ ਦਿੱਤਾ | ਕਾਰ ਵੱਜਣ ਨਾਲ ਟ੍ਰੈਕਟਰ ਦਾ ਪਿਛਲਾ ਟਾਇਰ-ਰਿੰਮ ਤੇ ਚੈਂਬਰ ਫੱਟ ਗਏ | ਟ੍ਰੈਕਟਰ ਤੇ ਟਰਾਲੀ ਸੜਕ ਦੇ ਵਿਚਕਾਰ ਪਲਟ ਗਏ ਤੇ ਚਾਲਕ ਵੀ ਦੂਰ ਜਾ ਡਿੱਗਾ, ਟ੍ਰੈਫਿਕ ਦੇ ਲੰਮੇ ਜਾਮ ਲੱਗ ਗਏ | ਜਿਸ ਨੂੰ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਟ੍ਰੈਕਟਰ-ਟਰਾਲੀ ਨੂੰ ਇਕੱਠੇ ਹੋਏ ਲੋਕਾਂ ਤੇ ਜੇ.ਸੀ.ਬੀ ਦੀ ਮਦਦ ਨਾਲ ਪਾਸੇ ਹਟਾਇਆ ਤੇ ਟ੍ਰੈਫਿਕ ਨੂੰ ਚਾਲੂ ਕਰਵਾਇਆ |
Ad Position 22
No active advertisement
ਪਿਛਲੀ ਖ਼ਬਰ ਸੜਕਾਂ ਦੀਆਂ ਬਰਮਾਂ 'ਤੇ ਨਾਜਾਇਜ਼ ਕਬਜ਼ੇ ਬਣਦੇ ਜਾ ਰਹੇ ਨੇ ਜਾਨਲੇਵਾ ਅਗਲੀ ਖ਼ਬਰ ਪਨਿਆਲੀ ਖੁਰਦ ਵਿਖੇ ਨਹਿਰੀ ਵਿਭਾਗ ਨੇ ਕਰਾਸ ਰੈਗੂਲੇਟਰ ਪ੍ਰੋਜੈਕਟ ਕੀਤਾ ਮੁਕੰਮਲ
Ad Position 24