20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪੂਰਨਮਾਸ਼ੀ ਦੇ ਸ਼ੁਭ ਅਵਸਰ 'ਤੇ ਸਾਲਾਨਾ ਸਮਾਗਮ 30 ਨੂੰ - ਚੌਧਰੀ ਓਮਕਾਰ ਨਾਥ

Ad Position 21
No active advertisement
ਅਜੀਤ ਡੈਸਕ 28-05-2026
ਸੜੋਆ, 27 ਮਈ (ਬਲਵਿੰਦਰ ਨਾਨੋਵਾਲੀਆ)-ਗੁਰਦੁਆਰਾ ਬਾਬਾ ਗੁਰਦਿਤਾ ਪ੍ਰਬੰਧਕ ਕਮੇਟੀ ਪਿੰਡ ਕਟਵਾਰਾ ਦੇ ਵਿਸ਼ੇਸ਼ ਉਪਰਾਲੇ ਸਦਕਾ ਪੂਰਨਮਾਸ਼ੀ ਦੇ ਸ਼ੁਭ ਅਵਸਰ 'ਤੇ ਕਟਵਾਰਾ ਵਿਖੇ ਸਲਾਨਾ ਸਮਾਗਮ 30 ਮਈ ਨੂੰ ਕਰਵਾਏ ਜਾ ਰਹੇ ਹਨ | ਗੁਰੂੁ ਘਰ ਦੇ ਮੁੱਖ ਸੇਵਾਦਾਰ ਚੌਧਰੀ ਓਮਕਾਰ ਨਾਥ ਸਾਬਕਾ ਸਰਪੰਚ ਅਤੇ ਚੌਧਰੀ ਸਰਬਣ ਰਾਮ ਮੀਲੂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਸਬੰਧੀ ਪ੍ਰਬੰਧਕ ਕਮੇਟੀ ਦੀ ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ 28 ਮਈ ਨੂੰ ਸ਼ੀ੍ਰ ਗੁਰੁੂ ਗ੍ਰੰਥ ਸਾਹਿਬ ਜੀ ਦੀ ਅੰਮਿ੍ਤਮਈ ਗੁਰਬਾਣੀ ਦੇ ਪਾਠ ਪ੍ਰਕਾਸ ਸਵੇਰੇ 10 ਵਜੇ ਕਰਵਾਏ ਜਾ ਰਹੇ ਹਨ | ਆਰੰਭੇ ਪਾਠ ਦੇ ਭੋਗ 30 ਮਈ ਨੂੰ ਪਾਏ ਜਾਣਗੇ | ਪਾਠ ਦੇ ਭੋਗ ਉਪਰੰਤ ਭਾਈ ਹਰਵਿੰਦਰ ਸਿੰਘ ਚਾਂਦਪੁਰ ਰੁੜਕੀ ਵਾਲਿਆ ਦੇ ਕੀਰਤਨੀ ਜਥੇ ਤੋਂ ਇਲਾਵਾ ਸਿਖ ਕੌਮ ਦੇ ਮਹਾਨ ਕੀਰਤਨੀ ਜਥੇ ਗੁਰੁੂ ਘਰ ਵਿਖੇ ਹਾਜਰੀਆ ਲਗਾਉਣਗੇ | ਉੁਨਾਂ ਸਮੂਹ ਸੰਗਤਾਂ ਨੂੰ ਇਨਾਂ ਸਮਾਗਮਾਂ ਦਾ ਲਾਹਾ ਲੈਣ ਲਈ ਸਮੇਂ ਸਿਰ ਗੁਰੁ ਘਰ ਵਿਖੇ ਪਹੁੰਚਣ ਦੀ ਅਪੀਲ ਵੀ ਕੀਤੀ | ਇਸ ਮੌਕੇ ਚੌਧਰੀ ਅਸ਼ਵਨੀ ਕੁਮਾਰ, ਬਲਵਿੰਦਰ ਕੁਮਾਰ, ਵਿਜੈ ਕੁਮਾਰ, ਰਾਕੇਸ਼ ਕੁਮਾਰ, ਵਿਜੈ ਸਿੰਘ, ਭਗਤ ਗੁਰਮੇਲ ਰਾਮ, ਹਰਮੇਸ਼ ਲਾਲ, ਰਵੀ ਕੁਮਾਰ, ਓਮ ਪ੍ਰਕਾਸ਼, ਲਾਲ ਚੰਦ ਬਿੱਟੂ, ਸਤਨਾਮ ਸਿੰਘ ਸਰਪੰਚ ਕਟਵਾਰਾ ਖੁਰਦ, ਗੁਰਮੀਤ ਲਾਲ ਸਾਬਕਾ ਸਰਪੰਚ, ਰੋਸ਼ਨ ਲਾਲ ਚੇਚੀ, ਇਕਬਾਲ ਸਿੰਘ, ਕੈਲਾਸ਼ ਚੰਦਰ, ਜਸਵਿੰਦਰ ਸਿੰਘ, ਅਵਤਾਰ ਸਿੰਘ ਟੋਰੋਵਾਲ, ਹੁਸਨ ਚੰਦ ਮੀਲੂ, ਜਸ਼ਪਾਲ, ਸੁਰਿੰਦਰ ਪਾਲ, ਰੋਸ਼ਨ ਲਾਲ, ਹੈਪੀ ਚਾੜ, ਰਾਜ ਕੁਮਾਰ ਅਤੇ ਗੁਰਬਚਨ ਚੰਦ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਸਤਨਾਮ ਸਿੰਘ ਸੇਵਾਦਾਰ ਕਿਲ੍ਹਾ ਅਨੰਦਗੜ੍ਹ ਸਾਹਿਬ ਵਾਲਿਆਂ ਦਾ ਦਿਹਾਂਤ ਅਗਲੀ ਖ਼ਬਰ ਰੈਲ ਮਾਜਰਾ ਵਿਖੇ ਲਾਲ ਲਕੀਰ ਅੰਦਰਲੇ ਘਰਾਂ ਦੇ ਮਾਲਕਾਨਾ ਹੱਕਾਂ ਲਈ ਮਾਲ ਮਹਿਕਮੇ ਵਲੋਂ ਸਰਵੇ ਸ਼ੁਰੂ
Ad Position 24