20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਬੇਗਮਪੁਰਾ ਦੇ ਸੰਕਲਪ ਨੂੰ ਮੁੜ ਦੁਹਰਾਉਣ ਦੀ ਲੋੜ-ਬੀਬੀ ਘੇੜਾ

Ad Position 21
No active advertisement
ਅਜੀਤ ਡੈਸਕ 28-05-2026
ਨਵਾਂਸ਼ਹਿਰ, 27 ਮਈ (ਜਸਬੀਰ ਸਿੰਘ ਨੂਰਪੁਰ)-11 ਤੇ 12 ਜੂਨ ਨੂੰ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਅੰਮਿ੍ਕੁੰਡ ਸੱਚਖੰਡ ਸ੍ਰੀ ਖ਼ੁਰਾਲਗੜ੍ਹ ਸਾਹਿਬ ਵਿਖੇ ਕਰਵਾਏ ਜਾ ਰਹੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ 100 ਸਾਲਾਂ ਸਥਾਪਨਾ ਦਿਵਸ ਮੌਕੇ ਸਮਾਜ ਨੂੰ ਬੇਗਮਪੁਰਾ ਦੇ ਸੰਕਲਪ ਨੂੰ ਮੁੜ ਦੁਹਰਾਉਣ ਦੀ ਲੋੜ ਹੈ ਤਾਂ ਹੀ ਆਪਣੀ ਕੌਮ ਦੇ ਮਹਾਨ ਰਹਿਬਰਾਂ ਦੇ ਸੁਪਨੇ ਸਾਕਾਰ ਕੀਤੇ ਜਾ ਸਕਦੇ ਹਨ | ਇਹ ਵਿਚਾਰ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ ਚੇਅਰਪਰਸਨ ਤੇ ਭਾਰਤ ਅੰਦਰ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨਾ ਦੀ ਖ਼ੋਜ ਕਰਤਾ ਬਾਬਾ ਬੰਤਾ ਰਾਮ ਘੇੜਾ ਦੀ ਸਪੁੱਤਰੀ ਬੀਬੀ ਕਮਲੇਸ਼ ਕੌਰ ਘੇੜਾ ਨੇ ਗੱਲਬਾਤ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਆਖਿਆ ਕਿ 11 ਤੇ 12 ਜੂਨ 1926 ਨੂੰ ਪਿੰਡ ਮੁੱਗੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਬਾਬੂ ਮੰਗੂ ਰਾਮ ਮੁੱਗੋਵਾਲ ਦੀ ਅਗਵਾਈ 'ਚ ਹੋਏ ਇਕੱਠ ਦੌਰਾਨ ਆਦਿ ਧਰਮ ਮੰਡਲ ਦੀ ਨੀਂਹ ਰੱਖੀ ਗਈ ਸੀ, ਜਿਸ ਵਿਚ ਵੱਖ-ਵੱਖ ਜਾਤਾਂ ਨਾਲ ਸਬੰਧਤ ਅਤੇ ਰਜਵਾੜਾਸ਼ਾਹੀ ਵਲੋਂ ਲਤਾੜੇ ਜਾਂਦੇ ਲੋਕ ਇਕੱਠੇ ਹੋਏ ਸਨ ਅਤੇ ਬਾਬੂ ਮੰਗੂ ਰਾਮ ਤੇ ਉਨ੍ਹਾਂ ਦੇ ਨਾਲ ਮੋਹਤਬਰ ਸਾਥੀਆਂ ਵਲੋਂ ਆਪਣੇ ਭਾਸ਼ਣ ਦੌਰਾਨ ਵਾਰੀ-ਵਾਰੀ ਤਕਰੀਰਾਂ ਕੀਤੀਆਂ ਗਈਆਂ, ਅਛੂਤ ਸਮਾਜ ਨਾਲ ਖ਼ੇਤਰੀ ਪੱਧਰ 'ਤੇ ਹੁੰਦੀਆਂ ਧੱਕੇਸ਼ਾਹੀਆਂ ਨੂੰ ਉਜਾਗਰ ਕੀਤਾ ਗਿਆ | ਸਮਾਗਮ 'ਚ ਉਸ ਸਮੇਂ ਧੰਨਾ ਰਾਮ ਲੰਗੇਰੀ, ਚਾਨਣ ਲਾਲ ਮਾਣਕ ਅਤੇ ਪੰਡਤ ਸੰਤ ਰਾਮ ਵਲੋਂ ਕ੍ਰਾਂਤੀਕਾਰੀ ਕਵਿਤਾਵਾਂ ਰਾਹੀਂ ਹਾਜ਼ਰ ਸਰੋਤਿਆਂ ਦਾ ਖੂਨ ਖੌਲਣ ਲਾ ਦਿੱਤਾ ਗਿਆ ਸੀ, ਉਸੇ ਤਰਾਂ ਅੱਜ ਵੀ ਸਮਾਜ ਦੀ ਉਸੇ ਤਰਾਂ ਦੀ ਦਸ਼ਾ ਨੂੰ ਦਰਸਾਉਂਦੇ ਗੀਤ ਮਿਸ਼ਨਰੀ ਗਾਇਕਾਂ ਵਲੋਂ 11 ਤੇ 12 ਜੂਨ 2026 ਦੇ ਸਮਾਗਮ 'ਚ ਪੇਸ਼ ਕਰਕੇ ਦੇਸ਼-ਵਿਦੇਸ਼ ਦੀਆਂ ਸੰਗਤਾਂ 'ਚ ਇੱਕ ਨਵੀਂ ਰੂਹ ਫੂਕੀ ਜਾਵੇਗੀ ਤਾਂ ਕਿ ਸਮਾਜ ਆਪਣੇ ਪਿਛਲੇ ਤੇ ਹੁਣ ਵਾਲੇ ਹਾਲਾਤਾਂ ਦਾ ਅਧਿਐਨ ਕਰ ਸਕੇ | ਇਸ ਮੌਕੇ 'ਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਸੰਗਤ ਵਲੋਂ ਚੁਣੇ ਕੌਮੀ ਪ੍ਰਧਾਨ ਐਲ.ਆਰ ਵਿਰਦੀ ਨੇ ਆਖਿਆ ਕਿ ਜੇਕਰ ਕੌਮ ਦੀ 100 ਸਾਲਾਂ ਪਹਿਲਾਂ ਵਾਲੀ ਸਥਿਤੀ ਨੂੰ ਵਾਚੀਏ ਤਾਂ ਅੱਜ ਵੀ ਲੂੰ ਕੰਡੇ ਖੜੇ ਹੋ ਜਾਣਗੇ ਕਿ ਉਸ ਸਮੇਂ ਸਾਡਾ ਸਮਾਜ ਕਿਨ੍ਹਾਂ ਹਾਲਾਤਾਂ 'ਚ
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਭਾਰੀ ਜਿੱਤ ਹੋਵੇਗੀ -ਰਾਠੌਰ, ਮਿੰਟੂ, ਅਟਵਾਲ ਅਗਲੀ ਖ਼ਬਰ ਪਿੰਡ ਰੈਲ ਦੇ ਲੋੜਵੰਦਾਂ ਨੂੰ ਸਰਕਾਰੀ ਰਾਸ਼ਨ ਕਿੱਟਾਂ ਦੀ ਕੀਤੀ ਵੰਡ
Ad Position 24