08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਬਿੱਟੂ ਦੇ ਅਪਮਾਨਜਨਕ ਬਿਆਨ 'ਤੇ ਐਸ. ਸੀ. ਭਾਈਚਾਰੇ ਅੰਦਰ ਭਾਰੀ ਰੋਸ-ਐਡਵੋਕੇਟ ਖੋਸਲਾ ਕਾਨੂੰਨੀ ਕਾਰਵਾਈ ਲਈ ਡੀ. ਐਸ. ਪੀ. ਬਲਾਚੌਰ ਨੂੰ ਸੌਂਪੀ ਦਰਖਾਸਤ

Ad Position 21
No active advertisement
ਅਜੀਤ ਡੈਸਕ 03-06-2026
ਬਲਾਚੌਰ, 2 ਜੂਨ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਲੋਂ ਮੀਡੀਆ ਸਾਹਮਣੇ ਲਾਈਵ ਹੋ ਕੇ ਅਨੁਸੂਚਿਤ ਜਾਤੀ ਭਾਈਚਾਰੇ ਸੰਬੰਧੀ ਕਥਿਤ ਤੌਰ 'ਤੇ ਵਰਤੀ ਗਈ ਮਾੜੀ ਸ਼ਬਦਾਵਲੀ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ | ਇਸ ਸੰਬੰਧੀ ਬਲਾਚੌਰ ਦੇ ਸਮੂਹ ਐਸ. ਸੀ. ਭਾਈਚਾਰੇ ਦੇ ਨੁਮਾਇੰਦਿਆਂ ਤੇ ਪ੍ਰਮੁੱਖ ਆਗੂਆਂ ਵਲੋਂ ਇਕਜੁੱਟ ਹੋ ਕੇ ਡੀ. ਐਸ. ਪੀ. ਬਲਾਚੌਰ ਤੇ ਥਾਣਾ ਸਿਟੀ ਦੇ ਐਸ. ਐਚ. ਓ. ਨੂੰ ਇਕ ਲਿਖਤੀ ਦਰਖਾਸਤ ਸੌਂਪੀ ਗਈ, ਜਿਸ ਵਿਚ ਬਿੱਟੂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣ ਦੀ ਮੰਗ ਕੀਤੀ ਗਈ ਹੈ | ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਦਰਖਾਸਤ ਵਿਚ ਭਾਈਚਾਰੇ ਦੇ ਆਗੂਆਂ ਨੇ ਦੱਸਿਆ ਕਿ ਰਵਨੀਤ ਸਿੰਘ ਬਿੱਟੂ ਵਲੋਂ ਲਾਈਵ ਮੀਡੀਆ ਦੌਰਾਨ ਜੋ ਅਪਮਾਨਜਨਕ ਤੇ ਭੱਦੀ ਸ਼ਬਦਾਵਲੀ ਵਰਤੀ ਗਈ ਹੈ, ਉਸ ਨਾਲ ਸਮੂਹ ਐਸ. ਸੀ. ਭਾਈਚਾਰੇ ਦੀਆਂ ਭਾਵਨਾਵਾਂ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਹੈ ਅਤੇ ਉਨ੍ਹਾਂ ਦੇ ਹਿਰਦੇ ਵਲੂੰਧਰੇ ਗਏ ਹਨ | ਭਾਈਚਾਰੇ ਦੇ ਨੁਮਾਇੰਦਿਆਂ ਨੇ ਮੰਗ ਕੀਤੀ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੇ ਹਦਾਇਤਾਂ ਮੁਤਾਬਿਕ ਕੋਈ ਵੀ ਵਿਅਕਤੀ ਕਿਸੇ ਵੀ ਜਾਤੀ ਜਾਂ ਭਾਈਚਾਰੇ ਖ਼ਿਲਾਫ਼ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਨਹੀਂ ਕਰ ਸਕਦਾ | ਇਸ ਲਈ ਕਾਨੂੰਨ ਦੀ ਪਾਲਣਾ ਕਰਦੇ ਹੋਏ ਉਕਤ ਰਵਨੀਤ ਸਿੰਘ ਬਿੱਟੂ ਦੇ ਖ਼ਿਲਾਫ਼ ਐਸ. ਸੀ. ਐਕਟ ਅਧੀਨ ਬਣਦੀਆਂ ਧਾਰਾਵਾਂ ਤਹਿਤ ਜਲਦ ਮੁਕੱਦਮਾ ਦਰਜ ਕੀਤਾ ਜਾਵੇ | ਆਗੂਆਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਇਹ ਕਾਰਵਾਈ ਤੁਰੰਤ ਕੀਤੀ ਜਾਵੇ ਤਾਂ ਜੋ ਗ਼ੁੱਸੇ ਵਿਚ ਆਏ ਭਾਈਚਾਰੇ ਨੂੰ ਸ਼ਾਂਤ ਕੀਤਾ ਜਾ ਸਕੇ | ਇਸ ਮੌਕੇ ਲਾਲ ਬਹਾਦਰ ਗਾਂਧੀ ਸਾਬਕਾ ਐਮ. ਸੀ., ਪਰਵਿੰਦਰ ਮੇਨਕਾ ਐਮ. ਸੀ., ਪਾਨੀ ਐਮ. ਸੀ., ਕੁਲਵਿੰਦਰ ਕੁਮਾਰ ਮੰਡ, ਜਿੰਦਰ ਪ੍ਰਧਾਨ, ਹੈਪੀ ਬਲਾਚੌਰ, ਦਿਨੇਸ਼ ਬੈਂਸ, ਸੋਨੂੰ ਮਾਣੇਵਾਲ, ਦਿਨੇਸ਼ ਗੰਗੜ, ਪਵਨ ਕੁਮਾਰ, ਕੁਲਦੀਪ ਬਾਬਾ, ਆਕਾਸ਼ ਬੈਂਸ, ਸੋਮ ਨਾਥ ਤਕਲਾ, ਜਸਵੀਰ ਸਿੰਘ ਮਹਿੰਦੀਪੁਰ ਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜਸਪ੍ਰੀਤ ਸਿੰਘ ਰੋਬੀ ਕੰਗ 'ਆਪ' ਵਲੋਂ ਬਣਾਏ ਗਏ ਜ਼ਿਲੇ੍ਹ ਦੇ ਇੰਚਾਰਜ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਠੇਕੇਦਾਰੀ ਵਿਵਸਥਾ ਖ਼ਤਮ ਕਰਨ ਦਾ ਫੈਸਲਾ ਇਤਿਹਾਸਕ-ਰਾਜ਼ੀ ਸਾਨੇਵਾਲ
Ad Position 24