21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਕਾਂਗਰਸੀ ਆਗੂਆਂ ਵਲੋਂ ਮਾਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 07-06-2026
ਬੰਗਾ, 6 ਜੂਨ (ਧਰਮਵੀਰ ਪਾਲ)-ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਦਾਇਤਾਂ ਅਨੁਸਾਰ ਟਾਂਡਾ ਵਿਖੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਇਕ ਵਰਕਰ ਖ਼ਿਲਾਫ਼ ਦਰਜ ਕੀਤੇ ਗਏ ਮਾਮਲੇ ਦੇ ਵਿਰੋਧ ਵਿਚ ਹਲਕਾ ਬੰਗਾ ਵਿਖੇ ਕਾਂਗਰਸ ਪਾਰਟੀ ਵਲੋਂ ਰੋਸ ਪ੍ਰਦਰਸ਼ਨ ਕੀਤਾ | ਹਲਕਾ ਇੰਚਾਰਜ ਬੰਗਾ ਮੀਨਾ ਸੂੰਢ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਹਲਕੇ ਦੇ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂ ਦੀ ਬੰਗਾ ਸਥਿਤ ਕੋਠੀ ਦੇ ਬਾਹਰ ਇਕੱਠੇ ਹੋ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਝਾੜੂ ਖਿਲਾਰ ਕੇ ਆਪਣਾ ਰੋਸ ਪ੍ਰਗਟਾਇਆ | ਇਸ ਮੌਕੇ ਮੀਨਾ ਸੂੰਢ, ਹੁਸਨ ਲਾਲ ਘੁੰਮਣ, ਬਲਾਕ ਪ੍ਰਧਾਨ ਕੁਲਵਰਨ ਸਿੰਘ ਥਾਂਦੀਆਂ, ਜ਼ਿਲ੍ਹਾ ਵਾਈਸ ਪ੍ਰਧਾਨ ਰਜਿੰਦਰ ਸ਼ਰਮਾ, ਜ਼ਿਲ੍ਹਾ ਵਾਈਸ ਪ੍ਰਧਾਨ ਡਾ. ਨਿਰੰਜਨ ਪਾਲ, ਸਤਨਾਮ ਸੰਧੂ ਖਾਨਖਾਨਾ ਤੇ ਹੋਰ ਆਗੂਆਂ ਨੇ ਟਾਂਡਾ ਵਿਚ ਕਾਂਗਰਸੀ ਵਰਕਰਾਂ 'ਤੇ ਦਰਜ ਕੀਤੇ ਗਏ ਪਰਚੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਸਿਆਸੀ ਬਦਲਾਖੋਰੀ ਨੂੰ ਕਾਂਗਰਸ ਪਾਰਟੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ | ਇਸ ਮੌਕੇ ਬਲਾਕ ਪ੍ਰਧਾਨ ਰਾਮਦਾਸ ਸਿੰਘ, ਸ਼ਾਦੀ ਲਾਲ ਸਰਹਾਲ, ਰੂਪ ਲਾਲ ਚੇਤਾ, ਮਨਜਿੰਦਰ ਮੋਹਨ ਬੌਬੀ, ਕੀਮਤੀ ਸੱਦੀ, ਰੇਸ਼ਮ ਸਿੰਘ ਘੁੰਮਣ, ਬਲਵਿੰਦਰ ਸਿੰਘ ਸਕੋਹਪੁਰ, ਇਰਵਨ ਰੱਤੂ, ਅਮਰਜੀਤ ਕਲਸੀ, ਧਰਮਪਾਲ ਸੂੰਢ, ਪ੍ਰਮੋਦ ਕੁਮਾਰ, ਬਲਵੀਰ ਕੌਰ ਬੰਗਾ, ਜਗਦੀਸ਼ ਲਾਲ ਬੰਗਾ, ਲਖਬੀਰ ਸਿੰਘ ਤਲਵੰਡੀ, ਭੀਮਾ ਗੋਸਲ, ਮਨਜਿੰਦਰ ਕੁਮਾਰ ਬੰਗਾ ਅਤੇ ਹੋਰ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਘਰ-ਘਰ ਜਾ ਕੇ ਕੀਤਾ ਜਾ ਰਿਹਾ ਹੈ ਸਮਾਜਿਕ ਸਰਵੇਖਣ ਅਗਲੀ ਖ਼ਬਰ ਮੇਰੀ ਕਾਨੂੰਨੀ ਲੜਾਈ ਸੰਦੀਪ ਕੌੜਾ ਨਾਲ ਹੈ, ਕੰਬੋਜ ਫਾਊਾਡੇਸ਼ਨ ਨਾਲ ਨਹੀਂ-ਐਨ. ਐਸ. ਰਿਆਤ
Ad Position 24