22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਨੰਬਰਦਾਰਾਂ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਕੀਤੀ ਮਹੀਨਾਵਾਰ ਮੀਟਿੰਗ

Ad Position 21
No active advertisement
ਅਜੀਤ ਡੈਸਕ 07-06-2026
ਨਵਾਂਸ਼ਹਿਰ, 6 ਜੂਨ (ਹਰਮਿੰਦਰ ਸਿੰਘ ਪਿੰਟੂ)–ਜ਼ਿਲ੍ਹਾ ਨੰਬਰਦਾਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਜ਼ਿਲ•ਾ ਪ੍ਰਧਾਨ ਹਰਵੰਤ ਸਿੰਘ ਤਾਜਪੁਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਮੌਕੇ ਸਭ ਤੋਂ ਪਹਿਲਾਂ ਵਿਛੜੀ ਰੂਹ ਨੰਬਰਦਾਰ ਪ੍ਰਗਟ ਸਿੰਘ ਦੀ ਬੇਵਕਤੀ ਮੌਤ 'ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ | ਉਪਰੰਤ ਨੰਬਰਦਾਰ ਯੂਨੀਅਨ ਦੇ ਜਨਰਲ ਸਕੱਤਰ ਵਿਮਲ ਕੁਮਾਰ ਰਾਹੋਂ ਦੇ ਦੂਜੀ ਵਾਰ ਕੌਂਸਲਰ ਬਣਨ 'ਤੇ ਵਧਾਈ ਦਿੱਤੀ ਅਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਤਾਜਪੁਰ ਨੇ ਸਾਥੀਆਂ ਨਾਲ ਮੰਗਾਂ ਸੰਬੰਧੀ ਵਿਚਾਰਾਂ ਕੀਤੀਆਂ ਤੇ ਉਨ੍ਹਾਂ ਦੇ ਹੱਲ ਦਾ ਭਰੋਸਾ ਦਿੱਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਵੰਤ ਸਿੰਘ ਤਾਜਪੁਰ, ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਕਰੀਹਾ, ਮੀਤ ਪ੍ਰਧਾਨ ਸੁਖਜੀਵਨ ਸਿੰਘ ਕਰਨਾਣਾ, ਜਨਰਲ ਸਕੱਤਰ ਸੁਲੱਖਣ ਸਿੰਘ ਕਿਸ਼ਨਪੁਰਾ, ਸਕੱਤਰ ਵਿਮਲ ਕੁਮਾਰ ਰਾਹੋਂ, ਪ੍ਰੈੱਸ ਸਕੱਤਰ ਸੁਰਜੀਤ ਰਾਮ ਸਲੋਹ, ਕੈਸ਼ੀਅਰ ਰਾਵਲ ਸਿੰਘ ਮੁਬਾਰਕਪੁਰ, ਕੈਸ਼ੀਅਰ ਹਰਜੱਸ ਦੇਵ ਸਿੰਘ ਸ਼ਾਹਪੁਰ ਪੱਟੀ, ਤਹਿਸੀਲ ਪ੍ਰਧਾਨ ਮੇਜਰ ਲਾਲ ਕੈਂਥ, ਮੀਤ ਪ੍ਰਧਾਨ ਸਵਰਨ ਸਿੰਘ ਕਾਹਮਾ, ਨੰਬਰਦਾਰ ਰੇਵਲ ਸਿੰਘ ਚੂਹੜਪੁਰ, ਨੰਬਰਦਾਰ ਜਸਵੀਰ ਸਿੰਘ ਮੰਗੂਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਰਤਗਾਲ ਭੇਜਣ ਦੀ ਬਜਾਏ ਦੁਬਈ ਭੇਜ ਕੇ ਕੀਤੀ ਧੋਖਾਧੜੀ ਅਗਲੀ ਖ਼ਬਰ ਚੁਸ਼ਮਿਆਂ ਦੇ ਤਿੰਨ ਰੋਜ਼ਾ ਜੋੜ ਮੇਲੇ ਦਾ ਪੋਸਟਰ ਜਾਰੀ
Ad Position 24