22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਚੁਸ਼ਮਿਆਂ ਦੇ ਤਿੰਨ ਰੋਜ਼ਾ ਜੋੜ ਮੇਲੇ ਦਾ ਪੋਸਟਰ ਜਾਰੀ

Ad Position 21
No active advertisement
ਅਜੀਤ ਡੈਸਕ 07-06-2026
ਮਜਾਰੀ/ਸਾਹਿਬਾ, 6 ਜੂਨ (ਨਿਰਮਲਜੀਤ ਸਿੰਘ ਚਾਹਲ)-ਦਰਬਾਰ ਲੱਖ ਦਾਤਾ ਪੀਰ ਭੈਰੋਂ ਯਤੀ ਮੰਦਰ ਚੁਸ਼ਮਾਂ ਦੇ ਸਾਲਾਨਾ ਜੋੜ ਮੇਲੇ ਦਾ ਪੋਸਟਰ ਪ੍ਰਬੰਧਕ ਕਮੇਟੀ ਵਲੋਂ ਜਾਰੀ ਕੀਤਾ | ਪ੍ਰਬੰਧਕਾਂ ਨੇ ਦੱਸਿਆ ਕਿ 17 ਜੂਨ ਨੂੰ ਸਵੇਰੇ 9 ਵਜੇ ਝੰਡੇ ਝੜਾਉਣ ਦੀ ਰਸਮ, ਸ਼ਾਮ 4 ਵਜੇ ਚਿਰਾਗ਼ ਰੌਸ਼ਨ ਕੀਤੇ ਜਾਣਗੇ | ਉਪਰੰਤ ਸੋਨੂੰ ਪ੍ਰੇਮ ਕਵਾਲ ਪਨਾਮ ਵਲੋਂ 4 ਤੋਂ 6 ਵਜੇ ਤੱਕ ਕਵਾਲੀਆਂ ਪੇਸ਼ ਕੀਤੀਆਂ ਜਾਣਗੀਆਂ | 18 ਜੂਨ ਨੂੰ ਸਵੇਰੇ 10 ਵਜੇ ਸਟੇਜ ਦਾ ਆਗਾਜ਼ ਹੋਵੇਗਾ, ਜਿਸ 'ਚ ਬੰਟੀ ਕਵਾਲ ਜਲੰਧਰ 12 ਵਜੇ ਡਿਊਟ ਜੋੜੀ ਹੁਸ਼ਿਆਰ ਮਾਹੀ-ਰਮਨ ਸੱਗੂ, ਰੌਸ਼ਨ ਪਿ੍ੰਸ ਦੁਪਹਿਰ 3 ਤੋਂ 6 ਵਜੇ ਤੱਕ ਆਪਣੇ ਧਾਰਮਿਕ ਤੇ ਸੱਭਿਆਚਾਰ ਪ੍ਰੋਗਰਾਮ ਪੇਸ਼ ਕਰਨਗੇ | 19 ਜੂਨ ਨੂੰ ਸਟੇਜ ਦਾ ਆਗਾਜ਼ ਹੋਵੇਗਾ | ਸਵੇਰੇ 10 ਤੋਂ 12 ਵਜੇ ਤੱਕ ਪ੍ਰਸਿੱਧ ਪੰਜਾਬੀ ਗਾਇਕ ਬਲਰਾਜ ਬਿਲਗਾ ਅਤੇ 12 ਤੋਂ 3 ਵਜੇ ਤੱਕ ਪ੍ਰਸਿੱਧ ਪੰਜਾਬੀ ਗਾਇਕਾ ਅਮਨ ਰੋਜ਼ੀ ਆਪਣੇ ਗੀਤਾਂ ਨਾਲ ਫਨ ਦਾ ਮੁਜ਼ਾਹਰਾ ਕਰਨਗੇ | ਸ਼ਾਮ ਤਿੰਨ ਵਜੇ ਪੀਰਾਂ ਦਾ ਛਿੰਝ ਮੇਲਾ ਸ਼ੁਰੂ ਹੋਵੇਗਾ | ਇਸ ਦਿਨ ਜਿੰਦਰ ਤੂਰ ਆਸਟ੍ਰੇਲੀਆ ਵਲੋਂ ਇਲਾਕੇ ਦੀਆਂ ਸੰਗਤਾਂ ਨੂੰ ਦਰਬਾਰ ਤੱਕ ਘਰੋਂ ਲਿਆਉਣ ਤੇ ਛੱਡਣ ਦੀ ਗੱਡੀਆਂ ਰਾਹੀਂ ਫ਼੍ਰੀ ਸੇਵਾ ਕੀਤੀ ਜਾਵੇਗੀ | ਇਸ ਮੌਕੇ ਕਮੇਟੀ ਪ੍ਰਧਾਨ ਤਰਸੇਮ ਸਿੰਘ, ਸੈਕਟਰੀ ਜੋਗਾ ਸਿੰਘ, ਗੁਰਬਖ਼ਸ਼ ਸਿੰਘ, ਮੱਖਣ ਸਿੰਘ, ਸੂਬੇਦਾਰ ਸੁਰਜੀਤ ਸਿੰਘ, ਮੱਖਣ ਸਿੰਘ ਗੁੱਲਪੁਰ, ਬਿੱਟੂ ਸਿੰਬਲ ਮਜਾਰਾ, ਸਤਨਾਮ ਸਿੰਘ ਭਾਨ ਮਜਾਰਾ, ਕਮਲਜੀਤ ਸਿੰਘ ਸਾਹਦੜਾ, ਕੁਲਦੀਪ ਸਿੰਘ ਰੁੜਕੀ, ਸੁਖਵਿੰਦਰ ਸਿੰਘ ਰੱਕੜਾਂ ਢਾਹਾ, ਉਂਕਾਰ ਸਿੰਘ, ਜਰਨੈਲ ਸਿੰਘ ਮਜਾਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੰਬਰਦਾਰਾਂ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਕੀਤੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਅਮਰਦੀਪ ਸਕੂਲ ਵਿਖੇ ਸਮਰ ਕੈਂਪ ਸਮਾਪਤ
Ad Position 24