ਕਾਠਗੜ੍ਹ, 7 ਜੂਨ (ਕਲੇਰ)-ਐਨ. ਐਸ. ਡੀ. ਸੀ. ਭਿ੍ਸ਼ਟਾਚਾਰ ਘੋਟਾਲੇ ਵਿਚ ਫੰਡਾਂ ਦੇ ਦੁਰਉਪਯੋਗ ਬਾਰੇ ਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਦੀ ਮੈਨੇਜਮੈਂਟ ਵਲੋਂ ਦਿੱਤੀ ਸ਼ਿਕਾਇਤ ਅਨੁਸਾਰ ਜ਼ਿਲ੍ਹਾ ਨਵਾਂਸ਼ਹਿਰ ਪੁਲਿਸ ਵਲੋਂ ਧਾਰਾ 316(4), 318,(4) ਵਿੱਚ ਜੋ ਮਾਮਲਾ ਸੰਦੀਪ ਸਿੰਘ ਕੌੜਾ ਦੇ ਖ਼ਿਲਾਫ ਦਰਜ ਕੀਤਾ ਗਿਆ ਸੀ | ਜਿਸ ਵਿਚ ਐਨ. ਐਸ. ਡੀ. ਸੀ. ਦੇ ਫੰਡ ਜੋ ਗਰੀਬ ਤੇ ਮਜ਼ਲੂਮ ਬੱਚਿਆਂ ਦੀ ਸਿੱਖਿਆ ਨਾਲ ਸੰਬੰਧਿਤ ਹਨ, ਦਾ ਦੁਰਉਪਯੋਗ ਕੀਤਾ ਗਿਆ ਸੀ | ਸ਼ਿਕਾਇਤਕਰਤਾ ਪੱਖ ਦੇ ਵਕੀਲ ਕਰਨੇਸ਼ ਕੇਹਰ ਨੇ ਦੱਸਿਆ ਕਿ ਇਸ ਸੰਬੰਧੀ ਸੰਦੀਪ ਕੌੜਾ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਨਵਾਂਸ਼ਹਿਰ ਦੀ ਅਦਾਲਤ ਵਿਖੇ ਅਗਾਂਹ ਜ਼ਮਾਨਤ ਦੀ ਅਰਜ਼ੀ ਲਾਈ ਸੀ, ਪਰ ਐਨ. ਐਸ. ਡੀ. ਸੀ. ਤੇ ਦੋਸ਼ਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਦਾਲਤ ਨੇ ਇਹ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ |