26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਰਾਮਰਾਏਪੁਰ ਦਾ ਸਲਾਨਾ ਜੋੜ ਮੇਲਾ ਅੱਜ

Ad Position 21
No active advertisement
ਅਜੀਤ ਡੈਸਕ 10-06-2026
ਨਵਾਂਸ਼ਹਿਰ, 9 ਜੂਨ (ਹਰਮਿੰਦਰ ਸਿੰਘ ਪਿੰਟੂ)-ਨਵਾਂਸ਼ਹਿਰ ਦੇ ਨੇੜਲੇ ਪਿੰਡ ਰਾਮਰਾਏ ਦਾ ਸਲਾਨਾ ਜੋੜ ਮੇਲਾ ਬਾਬਾ ਸੋਭਾ ਦਾਸ, ਬਾਬਾ ਮਾਣੂ ਦਾਸ, ਬਾਬਾ ਚੂਹੜ ਦਾਸ, ਬਾਬਾ ਬੰਤਾ ਦਾਸ ਸਮਾਧਾਂ ਵਾਲੇ ਦੀ ਯਾਦ 'ਚ 10 ਜੂਨ ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਮੇਲਾ ਸਮੂਹ ਪ੍ਰਬੰਧਕ ਕਮੇਟੀ, ਐਨ.ਆਰ.ਆਈ ਵੀਰਾਂ ਅਤੇ ਨੌਜਵਾਨ ਸਭਾ ਪਿੰਡ ਰਾਮਰਾਏਪੁਰ ਵੱਲੋਂ ਕਰਵਾਇਆ ਜਾ ਰਿਹਾ ਹੈ | ਮੁੱਖ ਸੇਵਾਦਾਰ ਭਗਤ ਗੁਰਮੇਲ ਰਾਮ ਨੇ ਦੱਸਿਆ ਕਿ ਸਾਲਾਨਾ ਜੋੜ ਮੇਲੇ ਮੌਕੇ ਵਨੀਤ ਖਾਨ, ਬਲਕਾਰ ਕੈਂਥ, ਸਾਗਰ ਕਾਠਾ ਅਤੇ ਲੋਕ ਰੰਗ ਕਲਾ ਮੰਚ ਬਲਾਚੌਰ ਵਲੋਂ ਆਪਣਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਸਟੇਜ ਸੈਕਟਰੀ ਦੀ ਸੇਵਾ ਕਾਕਾ ਮੋਰਾਵਾਲੀ ਨਿਭਾਉਣਗੇ |
ਸਾਲਾਨਾ ਜੋੜ ਮੇਲਾ ਭਲਕੇ ਮਨਾਇਆ ਜਾਵੇਗਾ
ਨਵਾਂਸ਼ਹਿਰ, 9 ਜੂਨ (ਹਰਮਿੰਦਰ ਸਿੰਘ ਪਿੰਟੂ)-ਮੂਸਾਪੂਰ ਰੋਡ ਨੇੜੇ ਗਾਉਸ਼ਾਲਾ ਰੋਡ ਵਿਖੇ ਦਰਬਾਰ ਰੋਜਾ ਸ਼ਰੀਫ ਦਾਤਾ ਅਲੀ ਅਹਿਮਦ ਸਾਬਰ ਪੀਰ ਸਰਕਾਰ ਨਵੀ ਅਬਾਦੀ ਗਲੀ ਨੰਬਰ-5 'ਚ ਧੂਮ-ਧਾਮ ਨਾਲ ਸਲਾਨਾ ਜੋੜ ਮੇਲਾ ਮਨਾਇਆ ਜਾਵੇਗਾ | ਇਸ ਮੌਕੇ 'ਤੇ ਦਰਬਾਰ ਦੇ ਮੁੱਖ ਸੇਵਾਦਾਰ ਮਹਿੰਦਰ ਪਾਲ ਨੇ ਦਸਿਆ ਹੈ ਕਿ ਦੱਸ ਜੂਨ ਨੂੰ ਮਹਿੰਦੀ ਦੀ ਰਸਮ ਕੀਤੀ ਜਾਵੇਗੀ ਤੇ ਮੇਲੇ ਦੇ ਦੂਜੇ ਦਿਨ ਸਵੇਰੇ ਝੰਡਾ ਚੜਾਉਣ ਦੀ ਰਸਮ ਹੋਵੇਗੀ 'ਤੇ ਚਿਰਾਗ਼ ਰੋਸ਼ਨ ਕੀਤੇ ਜਾਣਗੇ | ਬਾਅਦ ਦੁਪਹਿਰ ਨੂੰ ਮਹਿਫਲ ਕਵਾਲੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ, ਜਿਸ ਵਿਚ ਵਿਜੈ ਮਾਨ ਫਿਲੋਰ ਵਾਲੇ ਕਵਾਲੀਆਂ ਪੇਸ਼ ਕਰਨਗੇ ਤੇ ਮੁਸਕਾਨ ਮਲਹੋਤਰਾ ਨਕਾਲ ਪਾਰਟੀ ਵਲੋ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਇਸ ਮੇਲੇ 'ਚ ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਵੱਖ-ਵੱਖ ਡੇਰਿਆਂ ਤੋਂ ਸੰਤ-ਫਕੀਰ ਵੀ ਸ਼ਿਰਕਤ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸੰਸਦ ਮੈਂਬਰ ਖੰਨਾ, ਰੌੜੀ, ਕਟਾਰੀਆ ਤੇ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਤੀਰਥ ਰਾਮ ਭੂੰਬਲਾ ਨਾਲ ਦੁੱਖ ਦਾ ਇਜ਼ਹਾਰ ਅਗਲੀ ਖ਼ਬਰ ਔੜ ਨਜਦੀਕ ਕਾਰ ਅਤੇ ਟਰੈਕਟਰ ਟਰਾਲੀ ਦੀ ਹੋਈ ਟੱਕਰ
Ad Position 24