24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਕਰਿਆਮ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਹੋਈ ਰਵਾਨਾ

Ad Position 21
No active advertisement
ਅਜੀਤ ਡੈਸਕ 11-06-2026
ਸਾਹਲੋਂ, 10 ਜੂਨ (ਜਰਨੈਲ ਸਿੰਘ ਨਿੱਘ੍ਹਾ)-ਸੂਬਾ ਸਰਕਾਰ ਵਲੋਂ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਯਾਤਰਾ ਲਈ ਚਲਾਈ ਸਕੀਮ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਪਿੰਡ ਕਰਿਆਮ ਤੋਂ ਸਰਪੰਚ ਮਨਜੀਤ ਕੌਰ ਅਤੇ ਬਲਾਕ ਸੰਮਤੀ ਮੈਂਬਰ ਮਨਜੀਤ ਕੌਰ ਦੀ ਅਗਵਾਈ ਵਿਚ ਪਿੰਡ ਵਾਸੀ ਸੰਗਤਾਂ ਨੂੰ ਲੈ ਕੇ ਬੱਸ ਰਵਾਨਾ ਹੋਈ | ਸਮਾਜ ਸੇਵੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਯਾਤਰਾ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਭਾਰੀ ਉਤਸ਼ਾਹ ਹੈ | ਉਨ੍ਹਾ ਨੇ ਦੱਸਿਆ ਪਿੰਡ ਵਿਚ ਬਹੁਤ ਲੋਕ ਅਜਿਹੇ ਹਨ ਜੋ ਆਰਥਿਕ ਤੰਗੀ ਕਾਰਨ ਇਨ੍ਹਾਂ ਧਾਰਮਿਕ ਅਸਥਾਨਾਂ 'ਤੇ ਜਾਣ ਤੋਂ ਅਸਮੱਥ ਸਨ, ਉਨ੍ਹਾਂ ਵਿੱਚ ਖੁਸ਼ੀ ਦੀ ਲਹਿਰ ਹੈ | ਉਨ੍ਹਾਂ ਨੇ ਦੱਸਿਆ ਇਹ ਮੁੱਖ ਮੰਤਰੀ ਤੀਰਥ ਯਾਤਰਾ ਤਿੰਨ ਦਿਨ ਲਈ ਵੱਖ-ਵੱਖ ਧਾਰਮਿਕ ਅਤੇ ਇਤਿਹਾਸਿਕ ਅਸਥਾਨਾਂ ਜਿਸ ਵਿਚ ਸ੍ਰੀ ਹਰਮਿੰਦਰ ਸਾਹਿਬ, ਮਹਾਂਰਿਸ਼ੀ ਬਾਲਮੀਕ ਮੰਦਿਰ, ਸ੍ਰੀ ਦੁਰਗਿਆਣਾ ਮੰਦਿਰ, ਜਲਿਆਵਾਲਾਂ ਬਾਗ ਅਤੇ ਬਾਘਾ ਬਾਰਡਰ ਦੇ ਸੰਗਤਾਂ ਨੂੰ ਦਰਸ਼ਨਾਂ ਲਈ ਲੈ ਕੇ ਜਾਵੇਗੀ | ਉਨ੍ਹਾਂ ਨੇ ਦੱਸਿਆ ਜਿੱਥੇ ਤਿੰਨ ਦਿਨਾਂ ਦਾ ਯਾਤਰੀਆਂ ਦੇ ਰਹਿਣ ਅਤੇ ਖਾਣ-ਪੀਣ ਦਾ ਖਰਚ ਸਰਕਾਰ ਕਰੇਗੀ, ੳੇੱਥੇ ਵਾਪਸੀ 'ਤੇ ਸ਼ਰਧਾਲੂਆਂ ਨੂੰ ਯਾਤਰਾ ਨਿਸ਼ਾਨੀ ਵੀ ਦਿੱਤੀ ਜਾਵੇਗੀ | ਇਸ ਮੌਕੇ ਪਿੰਡ ਦੇ ਪੱਤਵੰਤੇ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਰਪੋਰੇਟੀ ਵਿਕਾਸ ਮਾਡਲ ਕਿਰਤੀ ਲੋਕਾਂ ਤੇ ਕੁਦਰਤ ਨਾਲ ਕਰ ਰਿਹਾ ਖਿਲਵਾੜ -ਕਰਨ ਸਿੰਘ ਰਾਣਾ ਅਗਲੀ ਖ਼ਬਰ ਕਲਾਕਾਰ ਸੰਗੀਤ ਸਭਾ ਵਲੋਂ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਤੇ ਨਕਦ ਰਾਸ਼ੀ ਭੇਟ
Ad Position 24