24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਕਾਰਪੋਰੇਟੀ ਵਿਕਾਸ ਮਾਡਲ ਕਿਰਤੀ ਲੋਕਾਂ ਤੇ ਕੁਦਰਤ ਨਾਲ ਕਰ ਰਿਹਾ ਖਿਲਵਾੜ -ਕਰਨ ਸਿੰਘ ਰਾਣਾ

Ad Position 21
No active advertisement
ਅਜੀਤ ਡੈਸਕ 11-06-2026
ਕਾਠਗੜ੍ਹ, 10 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਦੇਸ਼ ਅਤੇ ਪੰਜਾਬ ਦੇ ਕਿਸਾਨਾਂ, ਮਜਦੂਰਾਂ, ਮੁਲਾਜ਼ਮਾਂ ਅਤੇ ਆਮ ਲੋਕਾਂ ਦੇ ਜੀਵਨ ਪੱਧਰ ਵਿੱਚ 1995 ਤੋਂ ਬਾਅਦ ਲਗਾਤਾਰ ਗਿਰਾਵਟ ਆ ਰਹੀ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਗੱਲਬਾਤ ਕਰਦੇ ਹੋਏ ਕੀਤਾ | ਉਹਨਾਂ ਕਿਹਾ ਕਿ 1995 'ਚ ਭਾਰਤ ਨੂੰ ਅਮਰੀਕਨ ਸਾਮਰਾਜਬਾਦ ਦੇ ਦਬਾਅ ਹੇਠ ਵਿਸ਼ਵ ਵਪਾਰ ਸੰਸਥਾ ਦਾ ਮੈਂਬਰ ਬਣਾਇਆ ਗਿਆ ਸੀ |
ਵਿਸ਼ਵ ਵਪਾਰ ਸੰਸਥਾ ਪੂੰਜੀਵਾਦੀ ਕਾਰਪੋਰੇਟਾਂ ਨੂੰ ਕਿਰਤੀ ਧਿਰ ਦੀ ਖੁੱਲੀ ਲੁੱਟ ਤੇਜ ਕਰਨ ਲਈ ਸਹਾਇਤਾ ਕਰਦੀ ਹੈ | ਇਸ ਸੰਸਥਾ ਦੇ ਨਿਰਦੇਸ਼ਾਂ ਤਹਿਤ ਕਾਰਪੋਰੇਟ ਪੂੰਜੀਵਾਦੀ ਵਿਕਾਸ ਦਾ ਮਾਡਲ ਪੰਜਾਬ ਅਤੇ ਦੇਸ਼ ਵਿੱਚ ਲਾਗੂ ਕੀਤਾ ਗਿਆ ਸੀ | ਇਤਿਹਾਸ 'ਚ ਇਹ ਵੀ ਦਰਜ ਹੈ ਕਿ ਵਿਸ਼ਵ ਵਪਾਰ ਸੰਸਥਾ ਦਾ ਸਮੁੱਚੇ ਦੇਸ਼ ਅਤੇ ਪੰਜਾਬ 'ਚ ਖੱਬੇ ਪੱਖੀ ਲੋਕਾਂ ਨੇ ਡਟਵਾਂ ਵਿਰੋਧ ਕੀਤਾ ਸੀ | ਪਰ ਹਾਕਮ ਧਿਰਾਂ ਦੀਆਂ ਬਾਕੀ ਪਾਰਟੀਆਂ ਨੇ ਵਿਸ਼ਵ ਵਪਾਰ ਸੰਸਥਾ ਦਾ ਸਮਰਥਨ ਕੀਤਾ ਸੀ ਜੋ ਅੱਜ ਵੀ ਜਾਰੀ ਹੈ | ਪੂੰਜੀਵਾਦੀ ਕਾਰਪੋਰੇਟ ਦੇ ਵਿਕਾਸ ਦੇ ਮਾਡਲ ਨੇ ਪੰਜਾਬ ਵਿੱਚ ਕੁਦਰਤ ਨਾਲ ਖਿਲਵਾੜ ਤੇਜ ਕੀਤਾ, ਕਿਰਤੀ ਲੋਕਾਂ ਦੇ ਸ਼ੋਸ਼ਣ ਵਿੱਚ ਵਾਧਾ ਹੋਇਆ ਅਤੇ ਸਰਕਾਰੀ ਸੰਸਥਾਵਾਂ ਦਾ ਨਿਜੀਕਰਨ ਸ਼ੁਰੂ ਕੀਤਾ ਗਿਆ | ਵਿਕਾਸ ਦੇ ਇਸ ਲੋਕ ਵਿਰੋਧੀ ਮਾਡਲ ਨੇ ਵਿਕਾਊ, ਭਿਖਾਰੀ ਅਤੇ ਗੁਲਾਮ ਮਨੁੱਖ ਦੀ ਸਿਰਜਣਾ ਲਈ ਯਤਨ ਤੇਜ ਕੀਤੇ ਹਨ | ਪੰਜਾਬ ਅਤੇ ਦੇਸ਼ ਦੇ ਲੋਕ, ਕਿਸਾਨ, ਮਜਦੂਰ ਅਤੇ ਮੁਲਾਜ਼ਮਾਂ ਨੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਜਨ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ, ਜਿਸ ਵਿੱਚ ਇਤਿਹਾਸਿਕ ਕਿਸਾਨ ਅੰਦੋਲਨ ਰਾਹੀਂ ਵੱਡੀਆਂ ਜਿੱਤਾਂ ਵੀ ਪ੍ਰਾਪਤ ਹੋਈਆਂ ਹਨ | ਸਾਮਰਾਜ ਨਿਰਦੇਸ਼ਤ ਨੀਤੀਆਂ ਨੂੰ ਲਾਗੂ ਕਰਨ ਲਈ ਹਾਕਮ ਧਿਰ ਪੁਲਿਸ ਦੀ ਵਰਤੋਂ ਕਰਦੀ ਹੈ ਅਤੇ ਸੰਘਰਸ਼ਸ਼ੀਲ ਧਿਰਾਂ 'ਤੇ ਅੰਨਾ ਜਬਰ ਕਰਦੀ ਹੈ | ਪੰਜਾਬ ਵਿੱਚ 1995 ਤੋਂ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਭਗਵੰਤ ਮਾਨ ਨੂੰ ਲੋਕਾਂ ਨੇ ਪੰਜਾਬ ਦਾ ਰਾਜਭਾਗ ਸੰਭਾਲਿਆ | ਇਹ ਸਾਰੇ ਪੂੰਜੀਵਾਦੀ ਕਾਰਪੋਰੇਟ ਦੇ ਵਿਕਾਸ ਦੇ ਮਾਡਲ ਦੇ ਹੀ ਪੈਰੋਕਾਰ ਹਨ | ਇਸ ਲਈ ਨਾ ਪੰਜਾਬ ਨਾ ਹੀ ਦੇਸ਼ ਵਿੱਚ ਲੋਕਾਂ ਦੇ ਹਾਲਾਤ ਵਿੱਚ ਕੋਈ ਸੁਧਾਰ ਹੋਇਆ ਬਲਕਿ ਹਾਲਾਤ ਹੋਰ ਨਿਵਾਣ ਵੱਲ ਜਾ ਰਹੇ ਹਨ | ਸਾਥੀ ਰਾਣਾ ਨੇ ਜੋਰ ਦੇ ਕੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਭਲਾ ਲੋਕ ਵਿਕਾਸ ਮਾਡਲ ਦੀ ਸਿਰਜਣਾ ਕਰਕੇ ਹੀ ਕੀਤਾ ਜਾ ਸਕਦਾ ਹੈ |
ਇਸ ਮਾਡਲ ਰਾਹੀਂ ਹੀ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ ਹੈ, ਮਹਿੰਗਾਈ ਅਤੇ ਭਰਿਸ਼ਟਾਚਾਰ ਨੂੰ ਰੋਕਿਆ ਜਾ ਸਕਦਾ ਹੈ | ਇਹੀ ਲੋਕ ਮਾਡਲ ਵਾਤਾਵਰਨ ਨੂੰ ਸ਼ੁੱਧ ਰੱਖ ਸਕਦਾ ਹੈ ਅਤੇ ਸਰਕਾਰੀ ਹਸਪਤਾਲ ਤੇ ਵਿਦਿਅਕ ਅਦਾਰਿਆਂ ਦੀ ਉਸਾਰੀ ਕਰ ਸਕਦਾ ਹੈ | ਉਹਨਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਪੂੰਜੀਵਾਦੀ ਕਾਰਪੋਰੇਟ ਦੇ ਵਿਕਾਸ ਮਾਡਲ ਦਾ ਡਟ ਕੇ ਵਿਰੋਧ ਕੀਤਾ ਜਾਵੇ ਅਤੇ ਲੋਕ ਵਿਕਾਸ ਮਾਡਲ ਦੀ ਉਸਾਰੀ ਲਈ ਸੰਘਰਸ਼ਾਂ ਨੂੰ ਹੋਰ ਵਿਸ਼ਾਲ ਤੇ ਤਿੱਖਾ ਕੀਤਾ ਜਾਵੇ | ਇਸ ਮੌਕੇ ਉਨ੍ਹਾਂ ਨਾਲ ਹਰਪਾਲ ਸਿੰਘ ਮੱਕੋਵਾਲ ਅਤੇ ਕਰਨੈਲ ਸਿੰਘ ਭੱਲਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਾਂਤਮਈ ਹੱਕ ਮੰਗਦੇ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁੱਟਣਾ ਬਰਗਾੜੀ ਕਾਂਡ ਦੀ ਯਾਦ ਦਿਵਾਉਂਦਾ ਹੈ-ਖਟਾਣਾ ਅਗਲੀ ਖ਼ਬਰ ਕਰਿਆਮ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਵਾਲੀ ਬੱਸ ਹੋਈ ਰਵਾਨਾ
Ad Position 24