24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਸ਼ਾਂਤਮਈ ਹੱਕ ਮੰਗਦੇ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁੱਟਣਾ ਬਰਗਾੜੀ ਕਾਂਡ ਦੀ ਯਾਦ ਦਿਵਾਉਂਦਾ ਹੈ-ਖਟਾਣਾ

Ad Position 21
No active advertisement
ਅਜੀਤ ਡੈਸਕ 11-06-2026
ਕਾਠਗੜ੍ਹ, 10 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਬੀ.ਜੇ.ਪੀ ਦੇ ਸੀਨੀਅਰ ਆਗੂ ਰਿਟਾਇਰਡ ਇੰਸਪੈਕਟਰ ਰਾਜ ਕੁਮਾਰ ਖਟਾਣਾ ਨੇ ਪਟਿਆਲਾ ਵਿਖੇ ਪੀ.ਐਸ.ਪੀ.ਸੀ.ਐੱਲ ਦਫ਼ਤਰ ਅੱਗੇ ਤਕਰੀਬਨ 2600 ਅਪ੍ਰੈਂਟਿਸ ਲਾਈਨਮੈਨਾਂ ਵੱਲੋਂ ਭਰਤੀ ਪ੍ਰਕਿਰਿਆ ਨੂੰ ਲੈ ਕੇ ਕੀਤੇ ਜਾ ਰਹੇ ਸ਼ਾਂਤਮਈ ਸੰਘਰਸ਼ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਕਥਿਤ ਲਾਠੀਚਾਰਜ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ | ਬੀ.ਜੇ.ਪੀ. ਆਗੂ ਰਾਜ ਕੁਮਾਰ ਖਟਾਣਾ ਭਰਥਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਤਾ 'ਚ ਆਉਣ ਤੋਂ-ਪਹਿਲਾਂ ਅਕਸਰ ਆਪਣੇ ਭਾਸ਼ਣਾਂ 'ਚ ਕਿਹਾ ਕਰਦੇ ਸਨ ਕਿ ਆਪ ਸਰਕਾਰ ਆਉਣ 'ਤੇ ਨਾ ਕੋਈ ਧਰਨਿਆਂ 'ਤੇ ਬੈਠੇਗਾ ਅਤੇ ਨਾ ਕੋਈ ਟਾਵਰਾਂ 'ਤੇ ਚੜੇਗਾ ਅਤੇ ਨਾ ਹੀ ਕੋਈ ਨੌਜਵਾਨ ਰੁਜ਼ਗਾਰ ਲਈ ਦਰ-ਦਰ ਦੀਆਂ ਠੋਕਰਾਂ ਖਾਵੇਗਾ | ਪਰ ਹੁਣ ਹਕੀਕਤ ਇਸ ਦੇ ਬਿਲਕੁਲ ਉਲਟ ਨਜ਼ਰ ਆ ਰਹੀ ਹੈ | ਰਾਜ ਕੁਮਾਰ ਖਟਾਣਾ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁੱਟ ਕੇ ਨਾ ਸਿਰਫ਼ ਉਨ੍ਹਾਂ ਦੇ ਪੇਟ ਅਤੇ ਛਾਤੀਆਂ 'ਤੇ ਤਸ਼ੱਦਦ ਕੀਤਾ, ਸਗੋਂ ਉਨ੍ਹਾਂ ਦੇ ਸਿਰਾਂ 'ਤੇ ਵੀ ਡੰਡੇ ਮਾਰੇ ਗਏ | ਅਜਿਹੇ ਦਿ੍ਸ਼ ਬਰਗਾੜੀ ਕਾਂਡ ਦੀ ਯਾਦ ਦਵਾਉਂਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਨੌਜਵਾਨਾਂ ਦੇ ਭਵਿੱਖ ਲਈ ਚਿੰਤਤ ਹੈ ਤਾਂ ਉਸ ਨੂੰ ਲਾਠੀਆਂ ਅਤੇ ਧੱਕੇਸ਼ਾਹੀ ਦੀ ਬਜਾਏ ਗੱਲਬਾਤ ਰਾਹੀਂ ਹੱਲ ਲੱਭਣਾ ਚਾਹੀਦਾ ਹੈ | ਰਾਜ ਖਟਾਣਾ ਨੇ ਮੰਗ ਕੀਤੀ ਕਿ ਜ਼ਖ਼ਮੀ ਨੌਜਵਾਨਾਂ ਨੂੰ ਤੁਰੰਤ ਇਨਸਾਫ਼ ਦਿੱਤਾ ਜਾਵੇ, ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਭਰਤੀ ਪ੍ਰਕਿਰਿਆ ਨਾਲ ਜੁੜੇ ਮਸਲਿਆਂ ਦਾ ਜਲਦ ਹੱਲ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਬੀ.ਜੇ.ਪੀ ਨੌਜਵਾਨਾਂ ਦੇ ਹੱਕਾਂ ਦੀ ਲੜਾਈ ਵਿੱਚ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਹੈ ਅਤੇ ਹਮੇਸ਼ਾ ਹੀ ਖੜ੍ਹੀ ਰਹੇਗੀ |
Ad Position 22
No active advertisement
ਪਿਛਲੀ ਖ਼ਬਰ 'ਆਪ' ਨੂੰ ਝਟਕਾ, ਲੀਗਲ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਕੁਮਾਰ ਵਲੋਂ ਅਸਤੀਫ਼ਾ ਅਗਲੀ ਖ਼ਬਰ ਕਾਰਪੋਰੇਟੀ ਵਿਕਾਸ ਮਾਡਲ ਕਿਰਤੀ ਲੋਕਾਂ ਤੇ ਕੁਦਰਤ ਨਾਲ ਕਰ ਰਿਹਾ ਖਿਲਵਾੜ -ਕਰਨ ਸਿੰਘ ਰਾਣਾ
Ad Position 24