24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਚੱਕ ਇਲਾਹੀਬਖਸ਼ ਦਾ ਸਾਲਾਨਾ ਜੋੜ ਮੇਲਾ 18 ਤੋਂ

Ad Position 21
No active advertisement
ਅਜੀਤ ਡੈਸਕ 11-06-2026
ਉਸਮਾਨਪੁਰ, 10 ਜੂਨ (ਮਝੂਰ)-ਪਿੰਡ ਚੱਕ ਇਲਾਹੀਬਖਸ਼ ਸਥਿਤ ਸਰਬ ਧਰਮ ਦਰਗਾਹ ਪੰਜ ਪੀਰ ਵਿਖੇ ਦੋ ਰੋਜ਼ਾ 32ਵਾਂ ਸਲਾਨਾ ਜੋੜ ਮੇਲਾ ਸਮੂਹ ਸੰਗਤਾਂ ਸਮੇਤ ਸਰਪ੍ਰਸਤ ਬਾਬਾ ਸੋਹਣ ਸ਼ਾਹ ਦੀ ਰਹਿਨੁਮਾਈ ਅਤੇ ਗੱਦੀਨਸ਼ੀਨ ਸਾਈਾ ਸਤਨਾਮ ਸਿੰਘ ਮਾਨ ਦੀ ਅਗਵਾਈ ਹੇਠ 18 ਜੂਨ ਦਿਨ ਵੀਰਵਾਰ ਅਤੇ 19 ਜੂਨ ਦਿਨ ਸ਼ੁੱਕਰਵਾਰ ਨੂੰ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਬਾਬਾ ਸੋਹਣ ਸ਼ਾਹ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਸਮੂਹ ਸੰਗਤਾਂ ਵਲੋਂ ਦਰਬਾਰ 'ਤੇ ਝੰਡਾ ਅਤੇ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ | ਉਪਰੰਤ ਸਤਨਾਮ ਸੱਤਾ ਚਕਲੀ ਸੁਜੈਤ ਕਵਾਲ ਪਾਰਟੀ ਵਲੋਂ ਦਰਗਾਹ 'ਤੇ ਕਵਾਲੀਆਂ ਰਾਹੀਂ ਹਾਜ਼ਰੀ ਭਰੀ ਜਾਵੇਗੀ | ਉਪਰੰਤ 19 ਜੂਨ ਦਿਨ ਸ਼ੁੱਕਰਵਾਰ ਸ਼ਾਮ ਨੂੰ ਪੂਰੀਆਂ ਧਾਰਿਮਕ ਰਸਮਾਂ ਕਰਨ ਉਪਰੰਤ ਖੁਆਜ਼ਾ ਦਾ ਬੇੜਾ ਤਾਰਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਦੀ ਮਜ਼ਬੂਤ ਆਰਥਿਕਤਾ ਹੀ ਦੇਸ਼ ਨੂੰ ਤਰੱਕੀ ਵੱਲ ਤੋਰ ਸਕਦੀ ਹੈ-ਖ਼ਾਲਸਾ ਅਗਲੀ ਖ਼ਬਰ 'ਆਪ' ਨੂੰ ਝਟਕਾ, ਲੀਗਲ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਕੁਮਾਰ ਵਲੋਂ ਅਸਤੀਫ਼ਾ
Ad Position 24