ਲਾਚੌਰ/ਕਾਠਗੜ੍ਹ, 15 ਜੂਨ (ਨਰੇਸ਼ ਧੋਲ, ਹਰਸਿਮਰਨ ਜੋਤ ਸਿੰਘ ਕਲੇਰ)-ਸਰਦਾਰ ਸੰਤੋਖ ਸਿੰਘ ਸੈਣੀ ਸ਼ਿਵਾਲਿਕ ਦੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਪਰਿਵਾਰ ਦੇ ਮੈਂਬਰ ਕਾਕਾ ਕਰਨੈਲ ਸਿੰਘ ਗੋਰਾ ਸੈਣੀ ਦੀ ਬੀਤੀ 2 ਜੂਨ ਨੂੰ ਅਚਾਨਕ ਬੇਵਕਤੀ ਮੌਤ ਹੋ ਗਈ। ਇਸ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵਲੋਂ 14 ਜੂਨ ਨੂੰ ਸਿਵਾਲਿਕ ਹੋਟਲ ਬਾਈਪਾਸ ਬਲਾਚੌਰ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਵਾਏ ਗਏ ਤੇ ਅੰਤਿਮ ਅਰਦਾਸ ਕੀਤੀ ਗਈ। ਦੁਪਹਿਰ 12 ਤੋਂ 1 ਵਜੇ ਤੱਕ ਚੱਲੇ ਇਸ ਸੋਗ ਸਮਾਗਮ ਦੌਰਾਨ ਇਲਾਕੇ ਭਰ ਤੋਂ ਰਿਸ਼ਤੇਦਾਰ, ਸੱਜਣ-ਮਿੱਤਰ, ਸਨੇਹੀ ਤੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਨਾਮਵਰ ਸ਼ਖ਼ਸੀਅਤਾਂ ਬੇਹੱਦ ਨਮ ਅੱਖਾਂ ਨਾਲ ਹਾਜ਼ਰ ਹੋਈਆਂ, ਜਿਨ੍ਹਾਂ ਨੇ ਪਰਿਵਾਰਕ ਮੈਂਬਰਾਂ ਸਰਦਾਰ ਸੰਤੋਖ ਸਿੰਘ ਸੈਣੀ ਸ਼ਿਵਾਲਿਕ ਤੇ ਗੁਰਦੀਪ ਸਿੰਘ ਸੋਨੂੰ ਸ਼ਿਵਾਲਿਕ ਨਾਲ ਇਸ ਦੁੱਖ ਦੀ ਘੜੀ ਵਿਚ ਗਹਿਰੀ ਹਮਦਰਦੀ ਪ੍ਰਗਟ ਕੀਤੀ। ਇਸ ਦੁਖਦਾਈ ਸਮੇਂ ਦੌਰਾਨ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਲਾਕੇ ਦੇ ਪ੍ਰਮੁੱਖ ਰਾਜਨੀਤਿਕ ਤੇ ਸਮਾਜਿਕ ਆਗੂ ਵੱਡੀ ਗਿਣਤੀ ਵਿਚ ਪਹੁੰਚੇ, ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ, ਨਵਾਂਸ਼ਹਿਰ ਤੋਂ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਤਨਾਮ ਸਿੰਘ ਜਲਵਾਹਾ, ਸ਼੍ਰੋਮਣੀ ਅਕਾਲੀ ਦਲ ਦੇ ਬਲਾਚੌਰ ਤੋਂ ਹਲਕਾ ਇੰਚਾਰਜ ਹਨੀ ਟੌਂਸਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਰੱਕੜ, ਦਲਜੀਤ ਸਿੰਘ ਮਾਣੇਵਾਲ, ਸੁਰਜੀਤ ਸਿੰਘ ਕੋਹਲੀ, ਪ੍ਰਵੀਨ ਪੁਰੀ, ਡਾ. ਭੁਪਿੰਦਰਜੀਤ ਸਿੰਘ ਸੂਰੀ, ਬਲਾਕ ਸੰਮਤੀ ਮੈਂਬਰ ਰਣਬੀਰ ਸਿੰਘ, ਕਿਸਾਨ ਆਗੂ ਨਿਰਮਲ ਸਿੰਘ �ਜਲਾ, ਗੁਰਵਿੰਦਰ ਸਿੰਘ ਮੱਲੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਸਮਾਗਮ ਦੌਰਾਨ ਹਾਜ਼ਰ ਸ਼ਖ਼ਸੀਅਤਾਂ ਨੇ ਕਿਹਾ ਕਿ ਕਰਨੈਲ ਸਿੰਘ ਗੋਰਾ ਦੀ ਬੇਵਕਤੀ ਮੌਤ ਪਰਿਵਾਰ ਦੇ ਨਾਲ-ਨਾਲ ਸਮੁੱਚੇ ਇਲਾਕੇ ਲਈ ਇਕ ਅਸਹਿ ਘਾਟਾ ਹੈ, ਜਿਸ ਦੀ ਪੂਰਤੀ ਕਦੇ ਨਹੀਂ ਕੀਤੀ ਜਾ ਸਕਦੀ। ਧਾਰਮਿਕ ਅਤੇ ਸੈਣੀ ਭਾਈਚਾਰੇ ਦੀਆਂ ਪ੍ਰਮੁੱਖ ਹਸਤੀਆਂ ਵਿਚੋਂ ਸੈਣੀ ਮਹਾਂ ਸਭਾ ਪੰਜਾਬ ਦੇ ਪ੍ਰਧਾਨ ਹਰਜੀਤ ਸਿੰਘ ਲੌਂਗੀਆ, ਸੰਤ ਬਾਬਾ ਹਰਦੀਪ ਸਿੰਘ ਰੋਪੜ, ਡਿਪਟੀ ਮੇਅਰ ਹਰਦੀਪ ਸਿੰਘ, ਮਦਨ ਗੋਪਾਲ ਸੈਣੀ ਅਟਾਰੀ, ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਹਰਸਿਮਰ ਸਿੰਘ, ਸੁਰਜੀਤ ਸਿੰਘ ਸਹੋਤਾ ਨਵਾਂਸ਼ਹਿਰ, ਡਾ. ਅਜਮੇਰ ਸੈਣੀ ਭਵਨ ਰੋਪੜ, ਰਜਿੰਦਰ ਸਿੰਘ ਨੰਨੂਆ ਭਵਨ ਰੋਪੜ ਅਤੇ ਸੰਨੀ ਇਨਕਲੇਵ ਦੇ ਪ੍ਰਧਾਨ ਰਜਿੰਦਰ ਸਿੰਘ ਪਾਬਲਾ ਨੇ ਵੀ ਅੰਤਿਮ ਅਰਦਾਸ ਵਿਚ ਸ਼ਮੂਲੀਅਤ ਕਰਕੇ ਵਿਛੜੀ ਰੂਹ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ।
ਸ਼ਿਵਾਲਿਕ ਹੋਟਲ ਵਿਖੇ ਹੋਈ ਕਰਨੈਲ ਸਿੰਘ ਗੋਰਾ ਸੈਣੀ ਨਮਿਤ ਅੰਤਿਮ ਅਰਦਾਸਬ
ਅਜੀਤ ਡੈਸਕ
16-06-2026