ਰਾਹੋਂ, 15 ਜੂਨ (ਉਂਕਾਰ ਸਿੰਘ ਰਾਠੌਰ)-ਬਲਵਿੰਦਰ ਸਿੰਘ ਪੰਜਾਬ ਪੁਲਿਸ ਦੀ ਨਿੱਘੀ ਯਾਦ ਨੂੰ ਸਮਰਪਿਤ 5911 ਕ੍ਰਿਕਟ ਕਲੱਬ ਰਾਹੋਂ ਵਲੋਂ ਸਮੂਹ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਤੀਜਾ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਉਤਸ਼ਾਹ ਤੇ ਖੇਡ ਭਾਵਨਾ ਨਾਲ ਦੁਸਹਿਰਾ ਗਰਾਊਂਡ ਰਾਹੋਂ ਵਿਖੇ ਕਰਵਾਇਆ ਗਿਆ। ਟੂਰਨਾਮੈਂਟ ਵਿਚ ਪਿੰਡ ਪੱਧਰ ਦੀਆਂ ਕੁੱਲ 16 ਟੀਮਾਂ ਨੇ ਭਾਗ ਲਿਆ ਤੇ ਖਿਡਾਰੀਆਂ ਨੇ ਆਪਣੀ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਫਾਈਨਲ ਮੁਕਾਬਲੇ ਵਿਚ ਸਲੋਹ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ ਅਤੇ 1 ਲੱਖ ਰੁਪਏ ਦੀ ਇਨਾਮੀ ਰਾਸ਼ੀ ਆਪਣੇ ਨਾਂਅ ਕੀਤੀ, ਜਦਕਿ ਰਾਹੋਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕਰਕੇ 50 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ। ਕਰਿਆਮ ਦੀ ਟੀਮ ਤੀਜੇ ਸਥਾਨ ‘ਤੇ ਰਹੀ ਜਿਸ ਨੂੰ 11 ਹਜ਼ਾਰ ਰੁਪਏ, ਜਦਕਿ ਬਖਲੌਰ ਦੀ ਟੀਮ ਨੇ ਚੌਥਾ ਸਥਾਨ ਹਾਸਿਲ ਕਰਕੇ 11 ਹਜ਼ਾਰ ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਇਸ ਮੌਕੇ ਪਲੇਅਰ ਆਫ਼ ਟੂਰਨਾਂਮੈਂਟ ਮਾਨਵ ਸਲੋਹ, ਬੈਸਟ ਗੇਂਦਬਾਜ਼ ਲੱਕੀ ਸਲੋਹ ਅਤੇ ਗੋਗਾ ਰਾਹੋਂ, ਬੈਸਟ ਬੱਲੇਬਾਜ਼ ਵਿੱਕੀ ਕਰਿਆਮ ਰਹੇ। ਇਨਾਮ ਵੰਡ ਸਮਾਗਮ ਦੌਰਾਨ ਹਲਕਾ ਵਿਧਾਇਕ ਡਾ. ਨਛੱਤਰ ਪਾਲ ਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਹੇਮੰਤ ਰਣਦੇਵ ਬੌਬੀ ਨੇ ਜੇਤੂ ਟੀਮਾਂ ਨੂੰ ਟਰਾਫੀਆਂ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਦੀਆਂ ਹਨ। ਇਸ ਦੌਰਾਨ ਕਲੱਬ ਦੇ ਅਹੁਦੇਦਾਰਾਂ ਨੇ ਸਾਰੇ ਐਨ. ਆਰ. ਆਈ. ਸਹਿਯੋਗੀਆਂ, ਖਿਡਾਰੀਆਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਇੰਸਪੈਕਟਰ ਨੀਰਜ ਚੌਧਰੀ, ਮਲਕੀਤ ਸਿੰਘ ਕਾਹਲੋ, ਮੁਕੇਸ਼ ਬੌਬੀ, ਬਲਵੰਤ ਸਿੰਘ, ਪਰਤੀਕ ਸਿੰਘ, ਬੱਲੀ ਕਾਹਲੋਂ, ਗੁਰਵਿੰਦਰ ਸਿੰਘ, ਹਿਮਾਂਸ਼ੂ, ਨੀਰਜ ਜੋਸ਼ੀ, ਸ਼ਿਵਮ ਚੱਡਾ, ਰਾਘਵ ਸ਼ਰਮਾ, ਰਾਜੇਸ਼, ਤਨਵੀਰ, ਪ੍ਰਭ, ਜੱਸੀ, ਗੋਗਾ ਰਾਹੋਂ, ਰਣਵੀਰ ਕੋਟ ਰਾਂਝਾ, ਮੱਲ ਕੋਟ ਰਾਂਝਾ, ਸੰਜੂ ਕੋਟ ਰਾਂਝਾ, ਹਰਸ਼, ਪ੍ਰਿੰਸ, ਸਿਕੰਦਰ, ਦੀਪਕ, ਵਿੱਕੀ ਤੇ ਹੋਰ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।
5911 ਕ੍ਰਿਕਟ ਕਲੱਬ ਰਾਹੋਂ ਨੇ ਕਰਵਾਇਆ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ
ਅਜੀਤ ਡੈਸਕ
16-06-2026