ਬੰਗਾ, 27 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੰਗਾ ਬਲਾਕ ਦੇ ਪ੍ਰਧਾਨ ਪ੍ਰਿੰ: ਸ: ਕੁਲਵਰਨ ਸਿੰਘ ਗਿੱਲ ਥਾਂਦੀਆਂ, ਸ: ਬਲਵੰਤ ਸਿੰਘ ਗਿੱਲ ਥਾਂਦੀਆਂ ਯੂ. ਐਸ. ਏ. ਦੇ ਮਾਤਾ ਜੀ ਸਰਦਾਰਨੀ ਜੋਗਿੰਦਰ ਕੌਰ ਗਿੱਲ ਸੁਪਤਨੀ ਸਵ. ਮਾਸਟਰ ਕੇਹਰ ਸਿੰਘ ਨਮਿੱਤ ਗੁਰਦੁਆਰਾ ਬਾਬਾ ਮੀਹਾਂ ਸਾਧ ਪਿੰਡ ਥਾਂਦੀਆਂ ਵਿਖੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਕਰਵਾਇਆ। ਸਭ ਤੋਂ ਪਹਿਲਾਂ ਗਿੱਲ ਪਰਿਵਾਰ ਦੇ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ। ਉਪਰੰਤ ਕੀਰਤਨੀਏ ਭਾਈ ਰਾਮ ਸਿੰਘ ਹਜੂਰੀ ਰਾਗੀ ਤਖਤ ਸ੍ਰੀ ਕੇਸਗੜ੍ਹ ਸ੍ਰੀ ਅਨੰਦਪੁਰ ਸਾਹਿਬ ਦੇ ਜਥੇ ਨੇ ਗੁਰਬਾਣੀ ਕੀਰਤਨ ਕਰਕੇ ਵਿਛੜੀ ਆਤਮਾ ਨੂੰ ਭਾਵਭਿੰਨੀ ਸ਼ਰਧਾਂਜਲੀ ਅਰਪਿਤ ਕੀਤੀ। ਗ੍ਰੰਥੀ ਸਿੰਘ ਭਾਈ ਮਿੱਤਰ ਸਿੰਘ ਥਾਦੀਆਂ ਨੇ ਅੰਤਿਮ ਅਰਦਾਸ ਕੀਤੀ ਅਤੇ ਕੀਰਤਨੀ ਜਥੇ ਭਾਈ ਰਾਮ ਸਿੰਘ ਹਜੂਰੀ ਰਾਗੀ ਸ੍ਰੀ ਅਨੰਦਪੁਰ ਸਾਹਿਬ ਨੇ ਗੁਰਬਾਣੀ ਕੀਰਤਨ ਦੁਆਰਾ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਪਰੰਤ ਬੁਲਾਰਿਆਂ ਵਿਚ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਸ਼ਹੀਦ ਭਗਤ ਸਿੰਘ ਨਗਰ, ਸਤਵੀਰ ਸਿੰਘ ਪੱਲੀ ਝਿੱਕੀ ਸਾਬਕਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨਵਾਂਸ਼ਹਿਰ, ਚੌਧਰੀ ਮੋਹਨ ਸਿੰਘ ਸਾਬਕਾ ਵਿਧਾਇਕ ਬੰਗਾ, ਗੁਰਚਰਨ ਸਿੰਘ ਚਾਹਲ, ਸਟੇਜ ਸਕੱਤਰ ਰਜਿੰਦਰ ਸ਼ਰਮਾ ਸ਼ਾਮਲ ਸਨ। ਬੁਲਾਰਿਆਂ ਨੇ ਸਵ. ਮਾਤਾ ਜੋਗਿੰਦਰ ਕੌਰ ਦੇ ਸਖਸ਼ੀ ਗੁਣਾਂ ਤੇ ਪਰਿਵਾਰ ਲਈ ਕੀਤੀਆਂ ਘਾਲਣਾਵਾਂ ਦਾ ਵਿਸਥਾਰ ਪੂਰਵਕ ਜ਼ਿਕਰ ਕੀਤਾ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਾਤਾ ਜੀ ਨਮਿਤ ਵਿਸ਼ੇਸ਼ ਤੌਰ ’ਤੇ ਸ਼ੋਕ ਸੰਦੇਸ਼ ਭੇਜਿਆ। ਇਸੇ ਤਰ੍ਹਾਂ ਖਾਲਸਾ ਸਕੂਲ ਨਵਾਂਸ਼ਹਿਰ ਅਤੇ ਖ਼ਾਲਸਾ ਸਕੂਲ ਬੰਗਾ ਤੋਂ ਆਏ ਸ਼ੋਕ ਸੁਨੇਹੈ ਵੀ ਪੜ੍ਹ ਕੇ ਸੁਣਾਏ ਗਏ। ਇਸ ਮੌਕੇ ਹਾਜ਼ਰ ਸੰਗਤਾਂ ਵਿਚ ਮੈਡਮ ਮੀਨਾ ਸੂੰਢ ਹਲਕਾ ਇੰਚਾਰਜ ਕਾਂਗਰਸ ਬੰਗਾ, ਵਿਕਾਸ ਸੈਂਗਰ ਅਬਜਰਵਰ, ਅੰਮ੍ਰਿਤਪਾਲ ਭੌਂਸਲੇ ਅਬਜਰਵਰ, ਕਮਲਜੀਤ ਬੰਗਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਿਸਾਨ ਵਿੰਗ, ਪ੍ਰਿੰ: ਐਨ. ਐਨ. ਸੈਣੀ, ਜੰਗ ਬਹਾਦਰ ਸਿੰਘ ਜਲੰਧਰ, ਡਾ: ਕੰਗ ਪੀ. ਏ. ਯੂ., ਪ੍ਰਿੰਸੀਪਲ ਦਿਲਜੀਤ ਸਿੰਘ ਬੋਲਾ, ਪ੍ਰਿੰਸੀਪਲ ਸੁਭਾਸ਼ ਚੰਦਰ, ਮੁੱਖ ਅਧਿਆਪਕ ਖਾਲਸਾ ਸਕੂਲ ਬੰਗਾ ਰਜਿੰਦਰ ਸਿੰਘ ਆਲੂਵਾਲੀਆ, ਡਾ. ਨਿਰੰਜਨ ਪਾਲ ਜ਼ਿਲ੍ਹਾ ਵਾਈਸ ਪ੍ਰਧਾਨ, ਰਾਮ ਦਾਸ ਪ੍ਰਧਾਨ ਔੜ ਬਲਾਕ, ਸਤਨਾਮ ਸਿੰਘ ਪਹਿਲਵਾਨ ਲਾਦੀਆਂ, ਅਮਨਦੀਪ ਐਡਵੋਕੇਟ, ਪ੍ਰਦੀਪ ਰਟੈਂਡਾ ਯੂਥ ਆਗੂ, ਸੋਨੀ ਭਾਟੀਆ, ਦਰਬਜੀਤ ਸਿੰਘ ਪੂਨੀਆਂ, ਰਾਜਨ ਅਰੋੜਾ, ਡਾ. ਜਸਵਿੰਦਰ ਸਿੰਘ ਰਾਜਾ ਹਸਪਤਾਲ ਨਵਾਂਸ਼ਹਿਰ, ਪਿਆਰਾ ਰਾਮ ਸਰਪੰਚ ਹੀਉਂ, ਧਰਮ ਸਿੰਘ ਜੱਸੋਮਜਾਰਾ, ਨਿਰਮਲ ਸਿੰਘ ਨੰਬਰਦਾਰ, ਗਿਆਨ ਚੰਦ, ਇੰਦਰਜੀਤ ਸਿੰਘ ਮੈਨੇਜਰ, ਡਾ. ਗੁਰਮੀਤ ਸਿੰਘ ਸਰਾ, ਅਮਰਜੀਤ ਸਿੰਘ ਕਲਸੀ, ਪ੍ਰੋਫੈਸਰ ਪ੍ਰਗਟ ਸਿੰਘ, ਸਰਪੰਚ ਰਾਮ ਸਿੰਘ ਭਾਰੋਮਜਾਰਾ, ਮਲਕੀਤ ਸਿੰਘ ਪ੍ਰਧਾਨ, ਹਰਜਿੰਦਰ ਸਿੰਘ, ਹਰਬੰਸ ਬਬਲੂ, ਡਾਕਟਰ ਮੋਹਨ ਸਿੰਘ, ਹਰਮੇਲ ਸਿੰਘ ਮੱਲੀ ਐਡਵੋਕੇਟ, ਹੁਸਨ ਸਿੰਘ ਘੁੰਮਣਾ, ਅਨਿਲ ਤਹੀਮ ਮੈਨੇਜਰ, ਰੇਸ਼ਮ ਸਿੰਘ ਘੁੰਮਣਾ ਆਦਿ ਹਾਜ਼ਰ ਸਨ।