14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਨਹਿਰੀ ਪਾਣੀ ਤੋਂ ਵਾਂਝੇ ਪਿੰਡਾਂ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਲਾਲੀਪਾਪ-ਦੀਪਾ ਸਰਪੰਚ ਨਿੱਘੀ

Ad Position 21
repet_subhas-goyals [Copy P29]
ਅਜੀਤ ਡੈਸਕ 30-06-2026

ਕਾਠਗੜ੍ਹ, 29 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਹਲਕਾ ਬਲਾਚੌਰ ਦੇ ਕਿਸਾਨ ਸੈੱਲ ਕਾਂਗਰਸ ਦੇ ਪ੍ਰਧਾਨ ਦੀਪਾ ਸਰਪੰਚ ਨਿੱਘੀ ਨੇ ਮੌਜੂਦਾ ਸਰਕਾਰ ਵਿਰੁੱਧ ਤਿੱਖੇ ਤੇਵਰ ਅਖਤਿਆਰ ਕਰਦਿਆਂ ਦੋਸ਼ ਲਾਇਆ ਹੈ ਕਿ ਨਹਿਰੀ ਪਾਣੀ ਤੋਂ ਵਾਂਝੇ ਰਹਿ ਗਏ ਇਲਾਕੇ ਦੇ ਪਿੰਡਾਂ ਨੂੰ ਸਿਰਫ਼ ‘ਲਾਲੀਪਾਪ’ (ਝੂਠੇ ਦਿਲਾਸੇ) ਦੇ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਦੀਪਾ ਸਰਪੰਚ ਨਿੱਘੀ ਨੇ ਦੱਸਿਆ ਕਿ ਸਾਡੇ ਇਲਾਕੇ ਵਿਚੋਂ ਬਿਸਤ ਦੁਆਬ ਨਹਿਰ ਲੰਘ ਰਹੀ ਹੈ ਤੇ ਇਸ ਵੇਲੇ ਸਿੰਚਾਈ ਵਿਭਾਗ (ਇਰੀਗੇਸ਼ਨ ਡਿਪਾਰਟਮੈਂਟ) ਵਲੋਂ ਦੂਜੇ ਫੇਸ ਦਾ ਕੰਮ ਚੱਲ ਰਿਹਾ ਹੈ, ਜਿਸ ਤਹਿਤ ਪਾਈਪਲਾਈਨ ਰਾਹੀਂ ਪਾਣੀ ਪਾਇਆ ਜਾ ਰਿਹਾ ਹੈ ਪਰ ਅਫ਼ਸੋਸ ਦੀ ਗੱਲ ਹੈ ਕਿ ਇਸ ਯੋਜਨਾ ਵਿਚੋਂ ਗੋਲੂ ਮਾਜਰਾ, ਬੇਹਰੜੀ ਟੁੰਡੇਵਾਲ, ਨਿੱਘੀ, ਮੋਹਣਮਾਜਰਾ ਵਰਗੇ ਕਈ ਪਿੰਡ ਪਾਣੀ ਤੋਂ ਬਿਲਕੁਲ ਵਾਂਝੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਵਲੋਂ ਇਨ੍ਹਾਂ ਪਿੰਡਾਂ ਵਿਚ ਆ ਕੇ ਲੋਕਾਂ ਨੂੰ ਵੱਡੇ-ਵੱਡੇ ਲਾਲੀਪਾਪ ਦੇ ਕੇ ਜਾਂਦੇ ਹਨ ਕਿ ਤੁਹਾਨੂੰ ਨਹਿਰੀ ਪਾਣੀ ਦਿੱਤਾ ਜਾਵੇਗਾ, ਜਦਕਿ ਅਸਲੀਅਤ ਇਹ ਹੈ ਕਿ ਇਸ ਯੋਜਨਾ ਵਿਚ ਇਨ੍ਹਾਂ ਪਿੰਡਾਂ ਲਈ ਕੋਈ ਪ੍ਰਬੰਧ ਹੈ ਹੀ ਨਹੀਂ। ਦੀਪਾ ਸਰਪੰਚ ਨੇ ਸਰਕਾਰ ਨੂੰ ਸਿੱਧੀ ਚਿਤਾਵਨੀ ਦਿੰਦਿਆਂ ਕਿਹਾ ਕਿ ਹੁਣ ਜਦੋਂ ਵੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਇਲਾਕੇ ਦੇ ਦੌਰੇ ’ਤੇ ਆਉਣਗੇ, ਤਾਂ ਉਨ੍ਹਾਂ ਨੂੰ ਇਨ੍ਹਾਂ ਵਾਂਝੇ ਰਹਿ ਗਏ ਪਿੰਡਾਂ ਦੇ ਹੱਕਾਂ ਲਈ ਜ਼ਰੂਰ ਸਿੱਧੇ ਸਵਾਲ ਪੁੱਛੇ ਜਾਣਗੇ।

Ad Position 22
No active advertisement
ਪਿਛਲੀ ਖ਼ਬਰ ਭਾਈ ਸੰਗਤ ਸਿੰਘ ਦੇ ਅਸਥਾਨ ਬੇਰੀ ਸਾਹਿਬ ਝਿੰਗੜਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਸਵ: ਅਰਪਨਦੀਪ ਹੀਰਾ ਸੂੰਢ ਦੇ 21ਵੇਂ ਜਨਮ ਦਿਨ ’ਤੇ ਤੀਜਾ ਮੁਫ਼ਤ ਮੈਡੀਕਲ ਕੈਂਪ ਲਗਾਇਆ
Ad Position 24