ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਭਾਈ ਸੰਗਤ ਸਿੰਘ ਦੇ ਅਸਥਾਨ ਬੇਰੀ ਸਾਹਿਬ ਝਿੰਗੜਾਂ ਵਿਖੇ ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 30-06-2026

ਔੜ/ਝਿੰਗੜਾਂ, 29 ਜੂਨ (ਕੁਲਦੀਪ ਸਿੰਘ ਝਿੰਗੜ)-ਭਾਈ ਸੰਗਤ ਸਿੰਘ ਜੀ ਝਿੰਗੜਾਂ ਵਾਲਿਆਂ ਦੇ ਅਸਥਾਨ ਬੇਰੀ ਸਾਹਿਬ ਵਿਖੇ ਪ੍ਰਬੰਧਕਾਂ ਵਲੋਂ ਪਿੰਡ ਵਾਸੀਆਂ ਤੇ ਐਨ. ਆਰ. ਆਈ. ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਧਾਰਮਿਕ ਸਮਾਗਮ ਕਰਵਾਇਆ। ਇਸ ਚੱਲੇ ਤਿੰਨ ਦਿਨਾ ਧਾਰਮਿਕ ਸਮਾਗਮ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਤੀਜੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਗੁਰਦੁਆਰਾ ਦੂਖ ਨਿਵਾਰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹੈੱਡ ਗ੍ਰੰਥੀ ਗਿਆਨੀ ਬੁੱਧ ਸਿੰਘ ਵਲੋਂ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਸੰਗਤਾਂ ਨੂੰ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਅਮੋਲਕ ਸਿੰਘ ਢਿੱਲੋ ਯੂ. ਐਸ. ਏ., ਜਸਪਾਲ ਸਿੰਘ ਢਿੱਲੋਂ, ਸੁਖਦੀਪ ਸਿੰਘ ਢਿੱਲੋਂ, ਕਮਲਜੀਤ ਸਿੰਘ ਕੈਰੋਂ ਵਲੋਂ ਜਸਵਿੰਦਰ ਸਿੰਘ ਜਵੰਦਾ ਤੇ ਭੁਪਿੰਦਰ ਸਿੰਘ ਬਾਸੀ ਚਕਰਾਲਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਇਸ ਮੌਕੇ ਅਮੋਲਕ ਸਿੰਘ ਢਿੱਲੋ ਯੂ. ਐਸ. ਏ. ਨੇ ਕਿਹਾ ਕਿ ਸਾਨੂੰ ਧਾਰਮਿਕ ਕਾਰਜਾਂ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਹ ਸਮਾਗਮ ਕਈ ਦਹਾਕੇ ਪਹਿਲਾਂ ਮਹਾਰਾਜ ਪ੍ਰੀਤਮ ਦਾਸ ਵਲੋਂ ਸ਼ੁਰੂ ਕੀਤੇ ਗਏ ਸਨ ਜੋ ਕਿ ਅੱਜ ਵੀ ਨਿਰੰਤਰ ਜਾਰੀ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਐਨ. ਆਰ. ਆਈ. ਭੁਪਿੰਦਰ ਸਿੰਘ ਸ਼ੇਰਗਿੱਲ ਯੂ. ਐਸ. ਏ., ਮਹਿੰਦਰ ਸਿੰਘ ਢਿੱਲੋਂ ਯੂ. ਕੇ., ਰਘੁਨਾਥ ਸਿੰਘ ਢਿੱਲੋਂ ਕੈਨੇਡਾ, ਭੁਪਿੰਦਰ ਸਿੰਘ ਢਿੱਲੋਂ ਕੈਨੇਡਾ, ਹਰਕੀਰਤ ਸਿੰਘ ਢਿੱਲੋਂ ਯੂ. ਐਸ. ਏ. ਦੇ ਪਰਿਵਾਰ ਵਲੋਂ ਸਮਾਗਮ ਨੂੰ ਕਰਵਾਉਣ ਲਈ ਦਿੱਤੇ ਸਹਿਯੋਗ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਦੀਪ ਸਿੰਘ ਸ਼ੇਰਗਿੱਲ, ਹੀਮਨ ਸਿੰਘ ਜਵੰਦਾ, ਜਸਵੀਰ ਸਿੰਘ ਥਿੰਦ, ਸਤਨਾਮ ਸਿੰਘ, ਅਵਤਾਰ ਸਿੰਘ ਤਾਰੀ, ਮਨਜੀਤ ਸਿੰਘ ਜੀਤਾ, ਪ੍ਰਵੀਨ ਸਿੰਘ ਲੜੋਆ, ਮੱਖਣ ਮਹਿਮੀ, ਅਜੈਬ ਸਿੰਘ, ਅਰਸ਼ਪ੍ਰੀਤ ਸਿੰਘ ਸ਼ੇਰਗਿੱਲ, ਭਜਨ ਰਾਮ, ਪ੍ਰਤਿਪਾਲ ਪਾਲਾ, ਦਵਿੰਦਰ ਰਾਮ, ਰਾਮ ਲਾਲ, ਦਾਣੀ ਤੇ ਸੰਗਤਾਂ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਸਿੱਖ ਨੈਸ਼ਨਲ ਕਾਲਜ ਵਿਖੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਦੀ ਸੇਵਾ ਮੁਕਤੀ ’ਤੇ ਸਮਾਗਮ ਅੱਜ ਅਗਲੀ ਖ਼ਬਰ ਨਹਿਰੀ ਪਾਣੀ ਤੋਂ ਵਾਂਝੇ ਪਿੰਡਾਂ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਲਾਲੀਪਾਪ-ਦੀਪਾ ਸਰਪੰਚ ਨਿੱਘੀ
Ad Position 24
No active advertisement