08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਲੱਦਾਖ ਦੇ ਹੀਰੋ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਦਾ ਜਨਮ ਦਿਨ ਮਨਾਇਆ

Ad Position 21
No active advertisement
ਅਜੀਤ ਡੈਸਕ 05-07-2026
ਬਲਾਚੌਰ, 4 ਜੁਲਾਈ (ਦੀਦਾਰ ਸਿੰਘ ਬਲਾਚੌਰੀਆ) - ਨਗਰ ਕੌਂਸਲ ਬਲਾਚੌਰ ਦੀ ਹਦੂਦ ਵਿੱਚ ਪੈਂਦੇ ਪਿੰਡ ਸਿਆਣਾ ਦੇ ਜੰਮਪਲ ਭਾਰਤ ਦੇ ਮਹਾਨ ਯੋਧੇ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਜਿਨ੍ਹਾਂ ਨੂੰ ਹੀਰੋ ਆਫ ਲਦਾਖ ਦੇ ਨਾਮ ਨਾਲ ਸਤਿਕਾਰਿਆ ਜਾਂਦਾ ਹੈ, ਦਾ ਜਨਮ ਦਿਨ ਬਲਾਚੌਰ ਸ਼ਹਿਰ ਵਿੱਚ ਵੱਖ-ਵੱਖ ਥਾਈਂ ਸਤਿਕਾਰ ਸਹਿਤ ਮਨਾਇਆ ਗਿਆ। ਬਲਾਚੌਰ-ਹੁਸ਼ਿਆਰਪੁਰ ਹਾਈਵੇ ’ਤੇ ਸਥਿਤ ਉਨ੍ਹਾਂ ਦੇ ਬੁੱਤ ਸਮਾਰਕ ਸ਼ਹੀਦ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਸੁਸਾਇਟੀ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਕਾਹਮਾ ਤੇ ਸਮੂਹ ਮੈਂਬਰਾਂ ਦੇ ਉਦਮ ਨਾਲ ਕੀਤੇ ਗਏ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਬੁੱਤ ਸਮਾਰਕ ’ਤੇ ਫੁੱਲ ਮਲਾਵਾਂ ਭੇਟ ਕਰਕੇ ਯਾਦ ਕੀਤਾ ਗਿਆ। ਇਸ ਮੌਕੇ ਚੇਅਰਮੈਨ ਜਲਾਲਪੁਰ ਨੇ ਆਖਿਆ ਕਿ ਲੈਫਟੀਨੇਟ ਜਨਰਲ ਬਿਕਰਮ ਸਿੰਘ ਦੇਸ਼ ਕੌਮ ਦੇ ਹਿੱਤਾਂ ਨੂੰ ਸਮਰਪਿਤ ਨਿਡਰ ਯੋਧੇ ਸਨ। ਉਨ੍ਹਾਂ ਕਿਹਾ ਕਿ ਲੈ. ਜ. ਬਿਕਰਮ ਸਿੰਘ ਦੇ ਬਹਾਦਰੀ ਦੇ ਕਿੱਸੇ ਜੰਮੂ ਕਸ਼ਮੀਰ ਦੇ ਵਾਸੀ ਅਤੇ ਬਜ਼ੁਰਗ ਫੌਜੀ ਜਵਾਨ ਤੇ ਅਧਿਕਾਰੀ ਬਹੁਤ ਜਜਬਾਤੀ ਹੋ ਕੇ ਸਾਂਝੇ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜੰਮੂ ਕਸ਼ਮੀਰ ਖਾਸ ਤੌਰ ’ਤੇ ਲੇਹ ਲਦਾਖ ਦੇ ਬਸ਼ਿੰਦੇ ਉਨ੍ਹਾਂ ਨੂੰ ਰੱਬ ਵਾਂਗ ਮੰਨਦੇ ਹਨ। ਇਸ ਮੌਕੇ ਭਾਈ ਹਰਨੇਕ ਸਿੰਘ ਫੌਜੀ ਨੇ ਲੈ:ਜ: ਬਿਕਰਮ ਸਿੰਘ ਦੇ ਜੀਵਨ ਫਲਸਫੇ ’ਤੇ ਰੌਸ਼ਨੀ ਪਾਈ। ਇਸ ਮੌਕੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਕਾਹਮਾ, ਜਨਰਲ ਸਕੱਤਰ ਕਸ਼ਮੀਰ ਸਿੰਘ ਢਿੱਲੋਂ ਨੇ ਜਾਣਕਾਰੀ ਸਾਂਝੀ ਕਰਦਿਆਂ ਸੁਸਾਇਟੀ ਅਤੇ ਨੌਜਵਾਨ ਭਲਾਈ ਕਲੱਬ ਮਹਿਦੀਪੁਰ ਵੱਲੋਂ ਬੁੱਤ ਸਮਾਰਕ ਸਥਾਪਿਤ ਕਰਨ ਲਈ ਕੀਤੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਡਾ. ਢਿੱਲੋਂ ਨੇ ਦੱਸਿਆ ਕਿ ਇਕ ਪਾਸੇ ਜਿੱਥੇ ਬਲਾਚੌਰ ਵਿਖੇ ਬੁੱਤ ਸਮਾਰਕ ਬਣਾਉਣ ਲਈ ਨੌਜਵਾਨ ਭਲਾਈ ਕਲੱਬ ਦੇ ਬਾਨੀ ਪ੍ਰਧਾਨ ਮਰਹੂਮ ਰਵਿੰਦਰ ਸਿੰਘ ਘੁੰਮਣ ਤੇ ਸਮੁੱਚੇ ਅੱਹੁਦੇਦਾਰਾਂ ਨੇ ਦਿਨ ਰਾਤ ਇਕ ਕੀਤਾ, ਉਥੇ ਦੂਜੇ ਪਾਸੇ ਸੁਸਾਇਟੀ ਦੇ ਪ੍ਰਧਾਨ ਤੇ ਨਿਸ਼ਕਾਮ ਸੇਵਕ ਭਾਈ ਜਸਵਿੰਦਰ ਸਿੰਘ ਕਾਹਮਾ ਨੇ ‘ਸੀਨੇ ਖਿੱਚ ਜਿਨ੍ਹਾਂ ਨੇ ਖਾਧੀ-ਉਹ ਕਰ ਅਰਾਮ ਨਹੀ ਬਹਿੰਦੇ’ ਕਵਿਤਾ ਵਾਂਗ ਆਪਣੇ ਵਿੱਤੀ ਨੁਕਸਾਨ ਦੀ ਪ੍ਰਵਾਹ ਕੀਤੇ ਬਿਨਾ ਪਹਿਲਾਂ ਬਲਾਚੌਰ ਵਿਖੇ ਬੁੱਤ ਸਥਾਪਿਤ ਕਰਨ ਵਿੱਚ ਸਹਿਯੋਗ ਦਿੱਤਾ, ਉਸੇ ਤਰਾਂ ਲੈ. ਜ. ਬਿਕਰਮ ਸਿੰਘ ਦੇ ਨਾਨਕਾ ਪਿੰਡ ਕਾਹਮਾ ਵਿਖੇ ਬੁੱਤ ਸਮਾਰਕ ਯਾਦਗਾਰ ਬਣਾਉਣ ਲਈ ਸੇਵਾ ਮੁਕਤੀ ਸਮੇਂ ਮਿਲੀ ਪੂੰਜੀ ਖਰਚ ਦਿੱਤੀ। ਇਸੀ ਤਰਾਂ ਐਮੀਨੈਂਸ ਸਕੂਲ ਮਹਿੰਦੀਪੁਰ (ਲੈਫਟੀਨੈਂਟ ਜਨਰਲ ਬਿਕਰਮ ਸਿੰਘ ਸੀਨੀਅਰ ਸੈਕੰਡਰੀ ਸਕੂਲ) ਵਿਖੇ ਸੁਸ਼ੋਭਿਤ ਸਮਾਰਕ ’ਤੇ ਸੁਸਾਇਟੀ, ਨੌਜਵਾਨ ਭਲਾਈ ਕਲੱਬ ਅਤੇ ਸਕੂਲ ਸਟਾਫ ਵੱਲੋਂ ਫੁੱਲ ਮਾਲਾਵਾਂ ਅਰਪਿਤ ਕੀਤੀਆਂ। ਇਸ ਮੌਕੇ ਇਲਾਕੇ ਦੇ ਨਾਮਵਰ ਠੇਕੇਦਾਰ ਚੌਧਰੀ ਭਜਨ ਲਾਲ, ਸੰਦੀਪ ਸਿੰਘ ਕੰਗ ਜਲੰਧਰ ਪੋਤਰਾ ਜਨਰਲ ਸਾਹਿਬ, ਲੈਕਚਰਚ ਜਗਮੋਹਨ ਸਿੰਘ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਸਵਿੰਦਰ ਬੈਂਸ, ਅਗਾਂਹਵਧੂ ਕਿਸਾਨ ਸ਼ੁਰੇਸ ਚੌਧਰੀ, ਜੋਗਿੰਦਰ ਸਿੰਘ ਗਹੀਰ, ਡਾ. ਸੁਨੀਤਾ ਸ਼ਰਮਾਂ, ਹਰਦੀਪ ਸਿੰਘ ਕਲਮ ਗਹੂੰਣ, ਸਕੂਲ ਸਟਾਫ ਤੇ ਹੋਰ ਹਾਜ਼ਰ ਸਨ। ਇਸ ਮੌਕੇ ਸਵੇਰ ਦੀ ਸਭਾ ਵਿੱਚ ਸਕੂਲ ਆਫ ਐਮੀਨੈਂਸ ਮਹਿੰਦੀਪੁਰ ਅਤੇ ਸਰਕਾਰੀ ਮਿਡਲ ਸਮਾਰਟ ਸਕੂਲ ਸਿਆਣਾ ਵਿੱਖੇ ਲੱਡੂ ਵੰਡੇ ਗਏ।
Ad Position 22
No active advertisement
ਪਿਛਲੀ ਖ਼ਬਰ ਸਵੇਰ ਸ਼ਾਮ ਯੋਗਾ ਕਰਨ ਨਾਲ ਸਰੀਰ ਤੰਦਰੁਸਤ ਤੇ ਫੁਰਤੀਲਾ ਰਹਿੰਦਾ ਹੈ - ਪ੍ਰਿਅੰਕਾ ਯੋਗਿਨੀ ਅਗਲੀ ਖ਼ਬਰ ਗਊ ਸੈੱਸ ਦੇ ਨਾਂਅ ’ਤੇ ਕਰੋੜਾਂ ਦੀ ਵਸੂਲੀ ਦੇ ਬਾਵਜੂਦ ਸੜਕਾਂ ’ਤੇ ਰੁਲ ਰਹੇ ਹਨ ਬੇਸਹਾਰਾ ਪਸ਼ੂ
Ad Position 24