08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸਵੇਰ ਸ਼ਾਮ ਯੋਗਾ ਕਰਨ ਨਾਲ ਸਰੀਰ ਤੰਦਰੁਸਤ ਤੇ ਫੁਰਤੀਲਾ ਰਹਿੰਦਾ ਹੈ - ਪ੍ਰਿਅੰਕਾ ਯੋਗਿਨੀ

Ad Position 21
No active advertisement
ਅਜੀਤ ਡੈਸਕ 05-07-2026
ਔੜ/ਝਿੰਗੜਾਂ, 4 ਜੁਲਾਈ (ਕੁਲਦੀਪ ਸਿੰਘ ਝਿੰਗੜ) - ਪੰਜਾਬ ਸਰਕਾਰ ਵੱਲੋਂ ਰੰਗਲਾ ਪੰਜਾਬ ਸਿਹਤਮੰਦ ਪੰਜਾਬ ਮਿਸ਼ਨ ਦੇ ਤਹਿਤ ਚਲਾਈ ਜਾ ਰਹੀ ਸੀ.ਐਮ. ਯੋਗਸ਼ਾਲਾ ਯੋਜਨਾ ਤਹਿਤ ਪਿੰਡ ਝਿੰਗੜਾਂ ਵਿਖੇ ਯੋਗ ਸਿਖਲਾਈ ਕੈਂਪ ਚੱਲ ਰਿਹਾ ਹੈ ਜਿਸ ਵਿੱਚ ਭਾਰੀ ਗਿਣਤੀ ਵਿੱਚ ਬੀਬੀਆਂ ਯੋਗਾ ਦਾ ਲਾਭ ਲੈ ਰਹੀਆਂ ਹਨ। ਇਸ ਮੌਕੇ ਯੋਗਾ ਮਾਹਰ ਪ੍ਰਿਅੰਕਾ ਯੋਗਿਨੀ (ਯੋਗਾ ਇੰਸਟ੍ਰਕਟਰ) ਨੇ ਬੀਬੀਆਂ ਨੂੰ ਯੋਗਾ ਕਰਨ ਦੇ ਸਹੀ ਢੰਗ ਤਰੀਕੇ ਦੱਸਦਿਆਂ ਕਿਹਾ ਕਿ ਸਾਨੂੰ ਰੋਜ਼ਾਨਾ ਯੋਗਾ ਕਰਨਾ ਚਾਹੀਦਾ ਹੈ ਜਿਸ ਦੇ ਕਰਨ ਨਾਲ ਸਰੀਰ ਤੰਦਰੁਸਤ ਤੇ ਫੁਰਤੀਲਾ ਰਹਿੰਦਾ ਹੈ ਉਥੇ ਯੋਗਾ ਕਰਨ ਨਾਲ ਕਈ ਬਿਮਾਰੀਆਂ ਲੱਗਣ ਤੋਂ ਵੀ ਬਚਿਆ ਜਾ ਸਕਦਾ ਹੈ। ਉਨ੍ਹਾਂ ਇਕੱਤਰ ਮਹਿਲਾਵਾਂ ਨੂੰ ਹਰ ਰੋਜ਼ ਸਵੇਰ ਵੇਲੇ ਯੋਗਾ ਕਰਨ ਲਈ ਪ੍ਰੇਰਿਤ ਕੀਤਾ। ਯੋਗਾ ਮਾਹਰ ਪ੍ਰਿਅੰਕਾ ਨੇ ਆਖਿਆ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦਾ ਸੁਪਨਾ ਹੈ ਕਿ ਹਰ ਪੰਜਾਬੀ ਤੰਦਰੁਸਤ ਰਹੇ। ਇਸ ਮੌਕੇ ਪੰਮੀ, ਕਮਲਜੀਤ ਕੌਰ, ਕਮਲੇਸ਼ ਕੌਰ, ਅਮਨਦੀਪ ਕੌਰ, ਕੁਲਵਿੰਦਰ ਕੌਰ, ਚੇਤਨਾ ਰਾਣੀ, ਪ੍ਰਵੀਨ ਕੌਰ, ਮਨਜੀਤ ਕੌਰ, ਤੀਰਥ ਕੌਰ, ਕਮਲਜੀਤ ਕੌਰ, ਅਵਤਾਰ ਕੌਰ, ਪਿੰਕੀ, ਬਲਵਿੰਦਰ ਕੌਰ, ਗੀਤਾ, ਪਵਿੰਦਰ ਕੌਰ, ਜਸਵੀਰ ਕੌਰ, ਰੇਸ਼ਮਾ, ਪਰਮਜੀਤ, ਮਿਹਰ, ਕੁਲਵੰਤ ਕੌਰ, ਰਾਜਵੰਤ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਪੈਸੇ ਆਉਣ ’ਤੇ ਖੁਸ਼ੀ ਦੀ ਲਹਿਰ ਅਗਲੀ ਖ਼ਬਰ ਲੱਦਾਖ ਦੇ ਹੀਰੋ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਦਾ ਜਨਮ ਦਿਨ ਮਨਾਇਆ
Ad Position 24