ਕਟਾਰੀਆਂ, 4 ਜੁਲਾਈ (ਪ੍ਰੇਮੀ ਸੰਧਵਾਂ) - ਪਿੰਡ ਸੰਧਵਾਂ ਵਿਖੇ ਬਲਾਕ ਪ੍ਰਧਾਨ ਰਾਜੇਸ਼ ਸ਼ਰਮਾ ਅਤੇ ਬਲਾਕ ਚੇਅਰਮੈਨ ਹਰਭਜਨ ਸਿੰਘ ਸੰਧੂ ਦੀ ਅਗਵਾਈ ਹੇਠ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਸਖੀ ਸਰਵਰ ਸੁਲਤਾਨ ਜੀਵੇ ਸ਼ਾਹ (ਕੇਰ ਵਾਲਾ) ਤਪ ਅਸਥਾਨ ਵਿਖੇ ਕੀਤੀ ਗਈ ਜਿਸ ਵਿੱਚ ਸਭ ਤੋਂ ਪਹਿਲਾਂ ਬਲਾਕ ਦੀ ਮੈਂਬਰਸ਼ਿਪ ਲੈਣ ਵਾਸਤੇ ਪਹੁੰਚੇ ਨਵੇਂ ਮੈਂਬਰ ਅਵਤਾਰ ਚੰਦ ਨੂੰ ਸਾਰੇ ਹੀ ਮੈਂਬਰਾਂ ਵੱਲੋਂ ਜੀ ਆਇਆਂ ਆਖਿਆ ਗਿਆ ਅਤੇ ਬਲਾਕ ਦੀ ਮੈਂਬਰਸ਼ਿਪ ਲੈਣ ਵਾਸਤੇ ਧੰਨਵਾਦ ਕੀਤਾ ਗਿਆ। ਇਸ ਤੋਂ ਬਾਅਦ ਵਿੱਚ ਪ੍ਰਧਾਨ ਰਾਜੇਸ਼ ਸ਼ਰਮਾ ਤੇ ਬਲਾਕ ਚੇਅਰਮੈਨ ਹਰਭਜਨ ਸਿੰਘ ਸੰਧੂ ਨੇ ਨੈਸ਼ਨਲ ਡਾਕਟਰ ਦਿਵਸ ਲਈ ਵੀ ਸਾਰੇ ਹੀ ਸਾਥੀਆਂ ਨੂੰ ਮੁਬਾਰਕਵਾਦ ਆਖਿਆ ਤੇ ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਮੁੱਖ ਉਦੇਸ਼ ਮਨੁੱਖੀ ਸਿਹਤ ਦੀ ਸੰਭਾਲ ਕਰਨਾ ਅਤੇ ਬਿਮਾਰੀਆਂ ਨੂੰ ਠੀਕ ਕਰਨਾ ਹੈ। ਇਸ ਤੋਂ ਉਪਰੰਤ ਬਲਾਕ ਸੈਕਟਰੀ ਕਰਨੈਲ ਸਿੰਘ ਬੀਕਾ ਵੱਲੋਂ ਸਾਥੀਆਂ ਨੂੰ ਬਲਾਕ ਦੀ ਹਰੇਕ ਮੀਟਿੰਗ ਵਿੱਚ ਪਹੁੰਚਣ ਦੀ ਸਾਥੀਆਂ ਨੂੰ ਅਪੀਲ ਕੀਤੀ। ਉਹਨਾਂ ਕਿਹਾ ਕਿ ਬਿਮਾਰੀ ਤੋਂ ਪ੍ਰੇਸ਼ਾਨ ਮਨੁੱਖ ਤੁਹਾਡੇ ਕੋਲ ਦਵਾਈ ਵਾਸਤੇ ਦਿਨ ਵੇਲੇ ਜਾਂ ਰਾਤ ਵੇਲੇ ਇੱਕ ਵਿਸ਼ਵਾਸ ਲੈ ਕੇ ਆਉਂਦਾ ਹੈ ਤਾਂ ਉਸ ਨੂੰ ਦਵਾਈ ਦੇਣ ਦਾ ਸਾਡਾ ਵੀ ਫ਼ਰਜ਼ ਬਣਦਾ ਹੈ ਤਾਂ ਕਿ ਉਸ ਨੂੰ ਆਰਾਮ ਆ ਸਕੇ। ਉਹਨਾਂ ਤੋਂ ਬਾਅਦ ਸੰਦੀਪ ਜੋਸ਼ੀ ਵੱਲੋਂ ਜ਼ਿਲ੍ਹੇ ਦੀਆਂ ਗਤੀਵਿਧੀਆਂ ਬਾਰੇ ਸਾਥੀਆਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਪਰਮਜੀਤ ਰਾਮ, ਪਵਿੱਤਰ ਪਾਲ, ਅਵਤਾਰ ਰਾਮ, ਅਵਿਨਾਸ਼ ਕੁਮਾਰ, ਸਤਨਾਮ ਪੱਬੀ, ਭਾਗ ਸਿੰਘ ਅਤੇ ਮੈਡਮ ਰੋਜੀ ਧੁੰਨਾ ਆਦਿ ਸ਼ਾਮਲ ਸਨ।