ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਪੰਜਾਬੀ ਸਾਹਿਤ ਨੂੰ ਪ੍ਰਫੁਲਿਤ ਕਰਨ ਲਈ ਨਿਰੰਤਰ ਉਪਰਾਲੇ ਕੀਤੇ ਜਾਣਗੇ - ਡਾ. ਸੋਮਾ ਸਬਲੋਕ

Ad Position 21
No active advertisement
ਅਜੀਤ ਡੈਸਕ 14-07-2026

 ਬੰਗਾ, 13 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ)- ਪੰਜਾਬੀ ਸਾਹਿਤ ਚੇਤਨਾ ਮੰਚ ਬੰਗਾ ਦੀ ਮੀਟਿੰਗ ਸ਼ਹੀਦ ਭਗਤ ਸਿੰਘ ਕਾਲਜ ਬੰਗਾ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਡਾ. ਸੋਮਾ ਸਬਲੋਕ ਨੇ ਕੀਤੀ। ਉਨ੍ਹਾਂ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਨੂੰ ਪ੍ਰਫੁਲਿਤ ਕਰਨ ਲਈ ਮੰਚ ਵੱਲੋਂ ਨਿਰੰਤਰ ਉਪਰਾਲੇ ਕੀਤੇ ਜਾਣਗੇ। ਜਸਵਿੰਦਰ ਭਟੋਆ ਨੇ ਸਭਾ ਦੇ ਸ਼ੋਸਲ ਮੀਡੀਆ ਦੇ ਫੇਸਬੁੱਕ, ਇੰਸਟਾਗਰਾਮ ਬਾਰੇ ਜਾਣਕਾਰੀ ਸਾਂਝੀ ਕੀਤੀ। ਮੰਚ ਦੇ ਬਣਾਏ ਗਏ ਲੋਗੋ ਸੰਬੰਧੀ ਵਿਸਥਾਰ ਵਿੱਚ ਵੇਰਵਾ ਸਭ ਨਾਲ ਸਾਂਝਾ ਕੀਤਾ ਗਿਆ। ਮਿਲਣੀ ਵਿੱਚ ਵਿਸੇ਼ਸ਼ ਤੌਰ ‘ਤੇ ਪਹੁੰਚੇ ਪ੍ਰੋਫੈਸਰ ਬਲਜੀਤ ਸਿੰਘ ਬੱਲੀ ਸਾਬਕਾ ਲੋਕ ਸੰਪਰਕ ਅਫ਼ਸਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸ਼ਬਦਾਂ ਰਾਹੀਂ ਵੀ ਮਨੁੱਖੀ ਸ਼ੰਘਰਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ। ਪ੍ਰਿੰਸੀਪਲ ਨਵਤੇਜ ਗੜਦੀਵਾਲਾ ਨੇ ਕਿਹਾ ਕਿ ਵੱਡਾ ਉਦੇਸ਼ ਮਿੱਥ ਕੇ ਸੰਸਥਾ ਬਣਾਉਣੀ ਤੇ ਉਸ ਲਈ ਕੰਮ ਕਰਨਾ ਚੰਗਾ ਉੱਦਮ ਹੈ। ਗੁਰਦੀਪ ਸਿੰਘ ਮੁਕੱਦਮ ਹੋਰਾਂ ਆਪਣੇ ਨਾਵਲ ‘ਕਤਲਗਾਹ’, ਗੁਰਦੀਪ ਸੈਣੀ ਔੜ ਤੋਂ ਬਰਸਾਤ ਤੱਕ, ਜਸਵਿੰਦਰ ਜੱਸੀ ਸਿਰਨਾਵਾ ਹੋਰਾਂ ਨੇ ਆਪਣੇ-ਆਪਣੇ ਗਜ਼ਲ ਸੰਗ੍ਰਿਹ ਅਤੇ ਆਪਣੀ ਲਿਖਣ ਪ੍ਰਕਿਰਿਆ ‘ਤੇ ਚਾਨਣਾ ਪਾਇਆ। ਇੰਜੀ. ਜਸਵੀਰ ਮੋਰੋਂ ਹੋਰਾਂ ਆਪਣੀ ਲਿਖੀ ਕਿਤਾਬ ‘ਨਾਮ ਬਨਾਮ ਨਾਮ’ ਬਾਰੇ ਖੁਦ ਦੇ ਵਿਚਾਰ ਤੇ ਹੋਰ ਪਾਠਕਾਂ ਦੇ ਕਿਤਾਬ ਸੰਬੰਧੀ ਵਿਚਾਰਾਂ ਨੂੰ ਮੈਂਬਰਾਂ ਸਾਹਮਣੇ ਪੇਸ਼ ਕੀਤਾ ਗਿਆ। ਗੁਰਨਾਮ ਬਾਵਾ ਨੇ ਆਪਣੇ ਨਾਵਲ ‘ਬੰਦੂਕ ਤੋਂ ਕਲਮ ਤੱਕ’ ਦੇ ਸੰਬੰਧ ਵਿੱਚ ਦੱਸਿਆ ਕਿ ਇਹ ਪੰਜਾਬ ਦੇ ਕਾਲੇ ਦੌਰ ਦੀਆਂ ਘਟਨਾਵਾਂ ‘ਤੇ ਅਧਾਰਿਤ ਹੈ। ਸਾਹਿਬਾ ਜੀਟਨ ਕੌਰ ਨੇ ਆਪਣੀ ਕਿਤਾਬ ‘ਇੱਕ ਕਦਮ ਆਪਣੇ ਵੱਲ’ ਬਾਰੇ ਦੱਸਿਆ ਕਿ ਕਿਵੇਂ ਚਿੱਤਰਾਂ ਨੂੰ ਸ਼ਬਦਾਂ ਦੇ ਰੂਪ ਵਿੱਚ ਪੇਸ਼ ਕਰਨ ਦਾ ਵਿਚਾਰ ਆਇਆ, ਜੋ ਆਪਣੇ ਆਪ ਵਿੱਚ ਨਿਵੇਕਲਾ ਤਜਰਬਾ ਹੈ। ਇਸ ਮਿਲਣੀ ਵਿੱਚ ਪ੍ਰੋ. ਰੂਬੀ ਰਾਇਪੁਰ, ਡਾ. ਬਖਸ਼ੀਸ਼ ਸਿੰਘ, ਮੋਹਣ ਬੀਕਾ, ਸੁਰੇਸ਼ ਕੁਮਾਰ ਚੌਹਾਨ, ਗਗਨ ਜੋ਼ਸੀ਼, ਅਨੁਰਾਗ ਗਰਗ, ਮਾ. ਸੁੱਚਾ ਰਾਮ, ਮਨਜੀਤ ਕੌਰ ਬੋਲਾ, ਸੁਰਿੰਦਰ ਸਿੰਘ ਕਰਮ ਲਧਾਣਾ, ਦੀਪ ਜਗਤਪੁਰੀ, ਰਘਬੀਰ ਸਿੰਘ ਬੈਂਸ, ਰੁਪਿੰਦਰ ਕੌਰ ਆਦਿ ਹਾਜ਼ਰ ਸਨ। ਡਾ. ਦਵਿੰਦਰ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜੋਕੇ ਦੌਰ ਵਿੱਚ ਮਨੁੱਖ ਸ਼ਬਦ ਨਾਲੋਂ ਟੁੱਟ ਰਿਹਾ ਹੈ। ਸਾਹਿਤਕਾਰ ਨੂੰ ਚਿੰਤਨ ਕਰਦੇ ਰਹਿਣਾ ਚਾਹੀਦਾ ਹੈ। ਸਾਹਿਤ ਲਿਖਣਾ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਹੈ। ਬਲਜੀਤ ਕੌਰ ਬੱਲ ਨੇ ਵਿਚਾਰ ਪੇਸ਼ ਕਰਨ ਦੇ ਨਾਲ ਕਵਿਤਾ ‘ਇੰਤਜਾ਼ਰ’ ਵੀ ਪੇਸ਼ ਕੀਤੀ। ਪ੍ਰਿੰ. ਡਾ. ਹਰਭਜਨ ਸਿੰਘ ਕਰਨਾਣਾ ਭਾਰਤ ਵਿਭੂਸ਼ਣ ਨੇ ਆਏ ਹੋਏ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਚੇਤਨਾ ਮੰਚ ਦੀਆਂ ਸਰਗਰਮੀਆਂ ਲਈ ਕਾਲਜ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਹਮੇਸ਼ਾ ਜਾਰੀ ਰਹੇਗਾ।

Ad Position 22
No active advertisement
ਪਿਛਲੀ ਖ਼ਬਰ ਬਰਿੰਦਰ ਕੁਮਾਰ ਗੋਇਲ ਵਲੋਂ ਦੋਆਬਾ ਖੇਤਰ ’ਚ ਹੜ੍ਹ ਰੋਕੂ ਕਾਰਜਾਂ ਦਾ ਜਾਇਜ਼ਾ ਅਗਲੀ ਖ਼ਬਰ ਤਜਿੰਦਰ ਸਿੰਘ ਸ਼ੇਰਗਿੱਲ ਨੂੰ ਸਮਰਪਿਤ ਕਰਵਾਇਆ ਪੰਜ ਦਿਨਾ ਕ੍ਰਿਕੇਟ ਟੂਰਨਾਮੈਂਟ ਸਮਾਪਤ
Ad Position 24
No active advertisement