03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸਤਲੁਜ ਦਰਿਆ ’ਤੇ ਨਵੇਂ ਪੁਲ ਦੀ ਉਸਾਰੀ ਕਾਰਨ ਪੁਰਾਣਾ ਹੈੱਡ ਪੁਲ ਮੁਕੰਮਲ ਬੰਦ

Ad Position 21
No active advertisement
ਅਜੀਤ ਡੈਸਕ 15-07-2026

ਰਾਹਗੀਰਾਂ ਨੂੰ ਨਵੇਂ ਬਾਈਪਾਸ ਦੀ ਵਰਤੋਂ ਕਰਨ ਦੀ ਅਪੀਲ
ਕਾਠਗੜ੍ਹ, 14 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ) - ਨੈਸ਼ਨਲ ਹਾਈਵੇ ਨੇੜੇ ਸਥਿਤ ਪ੍ਰਸਿੱਧ ਗੁਰਦੁਆਰਾ ਟਿੱਬੀ ਸਾਹਿਬ ਦੇ ਕੋਲੋਂ ਲੰਘਦੇ ਸਤਲੁਜ ਦਰਿਆ ’ਤੇ ਇਸ ਵੇਲੇ ਇੱਕ ਵੱਡੇ ਪੁਲ ਦੀ ਉਸਾਰੀ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਇਸ ਮਹੱਤਵਪੂਰਨ ਪ੍ਰੋਜੈਕਟ ਦੇ ਚੱਲਦਿਆਂ ਪੁਰਾਣੇ ਹੈੱਡ ਵਾਲੇ ਪੁਲ ਦੇ ਕੋਲ ਬਹੁਤ ਵੱਡੇ ਪੱਧਰ ’ਤੇ ਪੱਟ-ਪਟਾਈ ਕੀਤੀ ਗਈ ਹੈ ਅਤੇ ਥਾਂ-ਥਾਂ ਰੇਤੇ ਤੇ ਮਿੱਟੀ ਦੇ ਵਿਸ਼ਾਲ ਢੇਰ ਲੱਗੇ ਹੋਏ ਹਨ। ਇਸ ਭਾਰੀ ਖੁਦਾਈ ਅਤੇ ਉਸਾਰੀ ਕਾਰਨ ਇਹ ਰੋਡ ਪਿਛਲੇ ਇੱਕ-ਦੋ ਦਿਨਾਂ ਤੋਂ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਹੈ। ਜਿਸ ਰਫ਼ਤਾਰ ਅਤੇ ਵੱਡੇ ਪੱਧਰ ’ਤੇ ਇੱਥੇ ਕੰਮ ਚੱਲ ਰਿਹਾ ਹੈ, ਉਸ ਨੂੰ ਦੇਖਦਿਆਂ ਇਹ ਸਾਫ਼ ਨਜ਼ਰ ਆ ਰਿਹਾ ਹੈ ਕਿ ਇਹ ਰਸਤਾ ਅਜੇ ਲੰਬੇ ਸਮੇਂ ਲਈ ਬੰਦ ਰਹੇਗਾ। ਦੱਸਣਯੋਗ ਹੈ ਕਿ ਇਹ ਰੋਡ ਭੂਗੋਲਿਕ ਅਤੇ ਆਵਾਜਾਈ ਦੇ ਲਿਹਾਜ਼ ਨਾਲ ਬੇਹੱਦ ਅਹਿਮ ਹੈ, ਕਿਉਂਕਿ ਇਹ ਸਤਲੁਜ ਦਰਿਆ ਦੇ ਰੋਪੜ ਵਾਲੇ ਪਾਸੇ ਤੋਂ ਇੱਧਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਨੂੰ ਆਪਸ ਵਿੱਚ ਜੋੜਦਾ ਹੈ ਅਤੇ ਦੂਜੇ ਪਾਸੇ ਇਹ ਰਸਤਾ ਨੂਰਪੁਰ ਬੇਦੀ ਸਾਈਡ ਦੇ ਝੱਜ ਚੌਂਕ ਵੱਲ ਨਿਕਲਦਾ ਹੈ। ਇਸ ਅਹਿਮ ਰਸਤੇ ਦੇ ਬੰਦ ਹੋਣ ਕਾਰਨ ਇਲਾਕੇ ਦਾ ਆਪਸੀ ਸੰਪਰਕ ਬਿਲਕੁਲ ਟੁੱਟ ਚੁੱਕਾ ਹੈ। ਪੁਰਾਣੇ ਹੈੱਡ ਪੁਲ ਤੋਂ ਸੰਪਰਕ ਪੂਰੀ ਤਰ੍ਹਾਂ ਟੁੱਟ ਜਾਣ ਕਰਕੇ ਆਮ ਲੋਕਾਂ, ਖਾਸ ਕਰਕੇ ਮੋਟਰਸਾਈਕਲ ਸਵਾਰਾਂ, ਕਾਰਾਂ ਅਤੇ ਹੋਰ ਗੱਡੀਆਂ ਵਾਲੇ ਰਾਹਗੀਰਾਂ ਨੂੰ ਪੁਰਾਣੇ ਰਸਤੇ ਵੱਲ ਨਾ ਜਾਣ ਦੀ ਅਪੀਲ ਕੀਤੀ ਗਈ ਹੈ। ਪ੍ਰਸ਼ਾਸਨ ਅਤੇ ਸਥਾਨਕ ਸੂਤਰਾਂ ਵੱਲੋਂ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਖੱਜਲ-ਖੁਆਰੀ ਤੋਂ ਬਚਣ ਲਈ ਇਸ ਪੁਰਾਣੇ ਰਸਤੇ ਦੀ ਬਜਾਏ, ਕੋਲ ਹੀ ਬਣੇ ਨਵੇਂ ਬਾਈਪਾਸ ਦੀ ਵਰਤੋਂ ਕਰਨ ਤਾਂ ਜੋ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੀ ਮੰਜ਼ਿਲ ’ਤੇ ਪਹੁੰਚ ਸਕਣ।

Ad Position 22
No active advertisement
ਪਿਛਲੀ ਖ਼ਬਰ ਸਰਕੂਲਰ ਰੋਡ ’ਤੇ ਗੁੰਡਾਗਰਦੀ, ਨੌਜਵਾਨ ’ਤੇ ਹਮਲਾ ਕਰਕੇ ਕੀਤਾ ਲਹੂ-ਲੁਹਾਨ ਅਗਲੀ ਖ਼ਬਰ ਪੱਤਰਕਾਰਾਂ ਦੀ ਆਪਸੀ ਏਕਤਾ ਹੀ ਸਭ ਤੋਂ ਵੱਡੀ ਤਾਕਤ -ਮਨਜਿੰਦਰ ਸਿੰਘ
Ad Position 24
No active advertisement