18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਕਾਨੂੰਗੋਂ ਤੇ ਪਟਵਾਰੀ ਭਲਕੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਦਿੱਤੇ ਜਾਣ ਵਾਲੇ ਧਰਨੇ ’ਚ ਹੋਣਗੇ ਸ਼ਾਮਿਲ - ਰੱਕੜ

Ad Position 21
No active advertisement
ਅਜੀਤ ਡੈਸਕ 16-07-2026

ਨਵਾਂਸ਼ਹਿਰ, 15 ਜੁਲਾਈ (ਹਰਮਿੰਦਰ ਸਿੰਘ ਪਿੰਟੂ)- ਰੈਵੀਨਿਊ ਸੇਵਾ-ਮੁਕਤ ਕਾਨੂੰਗੋਂ ਤੇ ਪਟਵਾਰੀ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਸਾਥੀ 17 ਜੁਲਾਈ ਨੂੰ ਸਾਂਝਾ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਵਲੋਂ ਪੰਜਾਬ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ‘ਤੇ 17 ਜੁਲਾਈ 2020 ਵਾਲਾ ਕੇਂਦਰੀ ਪੈਟਰਨ ਸਕੇਲ ਲਾਗੂ ਕਰਨ ਵਾਲੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਕੇ ਕਾਲਾ ਦਿਵਸ ਮਨਾ ਕੇ ਜਿਹੜਾ ਉਹਨਾਂ ਵਲੋਂ ਪ੍ਰਦਰਸ਼ਨ ਕੀਤਾ ਜਾਣਾ ਹੈ, ਉਸ ਵਿੱਚ ਜ਼ਿਲ੍ਹੇ ਦੇ ਸਮੂਹ ਕਾਨੂੰਗੋਂ ਤੇ ਪਟਵਾਰੀ ਵੱਧ ਚੜ੍ਹ ਕੇ ਸਾਥੀ ਸ਼ਮੂਲੀਅਤ ਕਰਨਗੇ। ਕੁਲਦੀਪ ਸਿੰਘ ਰੱਕੜ ਜ਼ਿਲ੍ਹਾ ਜਨਰਲ ਸਕੱਤਰ, ਹਰੀਕ੍ਰਿਸ਼ਨ ਜ਼ਿਲ੍ਹਾ ਖਜ਼ਾਨਚੀ, ਗੁਰਦੀਪ ਸਿੰਘ ਕੂਕਾ ਮੈਂਬਰ ਪੰਜਾਬ, ਰਜਿੰਦਰ ਸਿੰਘ ਜਲੰਧਰ ਸੀਨੀਅਰ ਵਾਈਸ ਪ੍ਰਧਾਨ ਨੇ ਦੱਸਿਆ ਕਿ ਮੌਜੂਦਾ ਸਰਕਾਰ ਸਾਡੀਆਂ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਟਾਲਮਟੋਲ ਦੀ ਨੀਤੀ ਅਖਤਿਆਰ ਕਰ ਰਹੀ ਹੈ। ਇਸ ਦਾ ਖਮਿਆਜ਼ਾ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਸਰਕਾਰ ਨੂੰ ਭੁਗਤਣਾ ਪਵੇਗਾ। ਹਰਭਜਨ ਸਿੰਘ ਜਾਡਲੀ ਪ੍ਰਧਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਨਿਊਜ਼ੀਲੈਂਡ ਤੋਂ ਫੋਨ ਰਾਹੀਂ ਦੱਸਿਆ ਕਿ ਜਿਹੜਾ ਸਾਥੀਆਂ ਨੇ ਜੂਨੀਅਰ-ਸੀਨੀਅਰ ਦਾ ਹਾਈਕੋਰਟ ਵਿੱਚ ਕੇਸ ਕੀਤਾ ਹੋਇਆ ਸੀ। ਉਸ ਨੂੰ ਵੀ ਸਰਕਾਰ ਨੇ ਲਾਗੂ ਨਹੀਂ ਹੋਣ ਦਿੱਤਾ। ਜਾਡਲੀ ਨੇ ਇਹ ਵੀ ਕਿਹਾ ਕਿ ਜਲਦ ਪੰਜਾਬ ਦੀ ਮੀਟਿੰਗ ਰੱਖਕੇ ਇਸ ਕੇਸ ਨੂੰ ਸੁਪਰੀਮ ਕੋਰਟ ਤੱਕ ਲਿਜਾਉਣ ਬਾਰੇ ਸਾਥੀਆਂ ਦੀ ਰਾਏ ਲੈ ਕੇ ਨਿਰਮਲਜੀਤ ਸਿੰਘ ਬਾਜਵਾ ਅੰਮ੍ਰਿਤਸਰ ਪ੍ਰਧਾਨ ਪੰਜਾਬ ਦੀ ਰਹਿਨੁਮਾਈ ਹੇਠ ਫੈਸਲਾ ਕੀਤਾ ਜਾਵੇਗਾ। ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ 7 ਅਗਸਤ ਨੂੰ ਅਨਾਜ਼ ਮੰਡੀ ਸੈਕਟਰ-39 ਚੰਡੀਗੜ ਵਿਖੇ ਜੋ ਮਹਾਂਰੈਲੀ ਹੋਣ ਜਾ ਰਹੀ ਹੈ, ਉਸ ਵਿੱਚ ਵੀ ਜ਼ਿਲ੍ਹੇ ਦੇ ਵੱਧ ਚੜਕੇ ਸਾਥੀ ਸ਼ਮੂਲੀਅਤ ਕਰਨਗੇ।

 

Ad Position 22
No active advertisement
ਪਿਛਲੀ ਖ਼ਬਰ ਅਦਾਰਾ ‘ਪਰਵਾਜ਼’ ਪੰਜਾਬ ਨੇ ਜੰਮੂ ਤੇ ਦਿੱਲੀ ਦੇ ਗ੍ਰਿਫ਼ਤਾਰ ਕੀਤੇ ਤਿੰਨ ਪ੍ਰਕਾਸ਼ਕਾਂ ਦੀ ਰਿਹਾਈ ਮੰਗੀ ਅਗਲੀ ਖ਼ਬਰ ਹੈਰੋਇਨ ਸਮੇਤ ਔਰਤ ਗ੍ਰਿਫਤਾਰ
Ad Position 24