05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਸਰਕਾਰ ਤੇ ਨਿਗਮ ਦੇ ਪ੍ਰਬੰਧਕ ਬਿਜਲੀ ਕਰਮਚਾਰੀਆਂ ਦੇ ਸਬਰ ਦਾ ਇਮਤਿਹਾਨ ਨਾ ਲੈਣ - ਲੰਗੜੋਆ, ਸਹੋਤਾ

Ad Position 21
No active advertisement
ਅਜੀਤ ਡੈਸਕ 26-07-2026

ਸਮੂਹਿਕ ਛੁੱਟੀ ਪੰਜਵੇਂ ਦਿਨ ਵੀ ਜਾਰੀ, ਬਲਾਚੌਰ ਬਿਜਲੀ ਦਫਤਰ ਵਿਖੇ ਕੀਤੀ ਗੇਟ ਰੈਲੀ
ਬਲਾਚੌਰ, 25 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)- ਪੰਜਾਬ ਸਰਕਾਰ ਅਤੇ ਪਾਵਰਕਾਮ ਦੇ ਪ੍ਰਬੰਧਕ ਹੱਕੀ ਮੰਗਾਂ ਨੂੰ ਲੈ ਕੇ 21 ਜੁਲਾਈ ਤੋਂ ਸਮੂਹਿਕ ਛੁੱਟੀ ‘ਤੇ ਗਏ ਸੰਘਰਸ਼ੀ ਬਿਜਲੀ ਕਰਮਚਾਰੀਆਂ ਦੇ ਸਬਰ ਦਾ ਇਮਤਿਹਾਨ ਨਾ ਲੈਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਿਜਲੀ ਦਫਤਰ ਬਲਾਚੌਰ ਵਿਖੇ ਜਸਵਿੰਦਰ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਕੀਤੀ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾਈ ਸਾਬਕਾ ਆਗੂ ਇੰਜੀ. ਮੋਹਨ ਸਿੰਘ ਲੰਗੜੋਆਂ ਤੇ ਸੂਬਾਈ ਆਰਗੇਨਾਈਜਰ ਇਕਬਾਲ ਸਿੰਘ ਸਹੋਤਾ ਨੇ ਜਜ਼ਬਾਤੀ ਹੁੰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੁਹਿਰਦਤਾ ਨਾਲ ਬਿਜਲੀ ਕਰਮਚਾਰੀਆਂ ਦੀਆਂ ਮੰਗਾਂ ਪ੍ਰਵਾਨ ਕਰੇ। ਉਨ੍ਹਾਂ ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਨਿਖੇਧੀ ਕੀਤੀ। ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆਂ ਕਰਨ ਦੇ ਰੋਸ ਵੱਜੋਂ ਪੀ.ਐਸ.ਈ.ਬੀ ਇੰਪਲਾਈਜ਼ ਜੁਆਇੰਟ ਫੌਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ ਜੂਨੀਅਰ, ਗਰਿਡ ਸਬ-ਸਟੇਸ਼ਨ, ਇੰਪਲਾਈਜ਼ ਯੂਨੀਅਨ, ਪਾਵਰਕਾਮ ਅਤੇ ਟ੍ਰਾਂਸਕੋ, ਪੈਨਸ਼ਨਰਜ ਯੂਨੀਅਨ, ਏਟਕ, ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਪਹਿਲਵਾਨ ਦੇ ਸੱਦੇ ‘ਤੇ ਸਾਰੇ ਬਿਜਲੀ ਮੁਲਾਜ਼ਮ ਦੀ ਸਮੂਹਿਕ ਛੁੱਟੀ ਅੱਜ ਪੰਜਵੇ ਦਿਨ ਵੀ ਜਾਰੀ ਰਹੀ ਤੇ ਬਲਾਚੌਰ ਨੰਬਰ ਇਕ ਅਤੇ ਦੋ ਦੇ ਸਾਥੀਆਂ ਵੱਲੋਂ ਮਨੇਜਮੈਂਟ ਖਿਲਾਫ ਜ਼ਬਰਦਸਤ ਗੇਟ ਰੈਲੀ ਦੌਰਾਨ ਸਰਕਾਰ ਤੇ ਪਾਵਰਕਾਮ ਦੇ ਪ੍ਰਬੰਧਕਾਂ ਦਾ ਪਿੱਟ ਸਿਆਪਾ ਕੀਤਾ ਗਿਆ। ਬਲਾਚੌਰ ਸਬ-ਡਵੀਜ਼ਨ ਨੰਬਰ ਇਕ ਦੇ ਪ੍ਰਧਾਨ ਸਰਬਜੀਤ ਸਿੰਘ ਸੈਣੀ ਤੇ ਵਿਨੋਦ ਕੁਮਾਰ ਪ੍ਰਧਾਨ ਸਬ-ਡਵੀਜਨ ਨੰਬਰ ਦੋ ਸੁਰਿੰਦਰ ਸਿੰਘ ਫੌਜੀ, ਨਰਿੰਦਰ ਸਿੰਘ ਕੌਲਗੜ੍ਹੀਆ, ਸਰਬਜੀਤ ਸਿੰਘ ਆਕਲਿਆਣਾ, ਰਾਹੁਲ ਭੁੱਟਾ, ਸੰਨ੍ਹੀ ਚੌਧਰੀ, ਮੁਕੇਸ਼ ਕੁਮਾਰ, ਅਰੁਣ ਕੁਮਾਰ, ਰੇਸ਼ਮ ਸਿੰਘ, ਸਤਨਾਮ ਸਿੰਘ, ਕਮਲਪ੍ਰੀਤ ਸਿੰਘ, ਲਖਵਿੰਦਰ ਸਿੰਘ, ਵਿਜੇ ਕੁਮਾਰ ਰਾਣਾ, ਮੋਹਿਤ ਕੋਹਲੀ, ਸਰਬਜੀਤ ਸਿੰਘ ਐਲ.ਡੀ.ਐਸ., ਪਵਿੱਤਰ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪਾਵਰਕਾਮ ਦੇ ਪ੍ਰਬੰਧਕਾਂ ਦੇ ਅੜਿਅਲ ਵਤੀਰੇ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਪਾਵਰਕਾਮ ਦੇ ਪ੍ਰਬੰਧਕ ਬਿਜਲੀ ਕਾਮਿਆਂ ਅਤੇ ਪੈਨਸ਼ਨਰਾਂ ਦੀਆਂ ਵਾਜਿਬ ਮੰਗਾਂ ਨੂੰ ਅਣਗੌਲਿਆਂ ਕਰਨ ਦੀ ਘਟੀਆ ਨੀਤੀ ‘ਤੇ ਚੱਲ ਕੇ ਮਸਲਿਆਂ ਨੂੰ ਵੱਟੇ ਖਾਤੇ ਪਾ ਕੇ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਤਹਿਤ ਮੁਲਜ਼ਮਾਂ ਦੇ ਹਿੱਤਾ ਲਈ ਲੜੇ ਜਾ ਰਹੇ ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਤਾਕ ਵਿੱਚ ਹੈ। ਉਨ੍ਹਾਂ ਕਿਹਾ ਕਿ ਪਾਵਰਕਾਮ ਦੇ ਪ੍ਰਬੰਧਕ ਤੇ ਸਰਕਾਰ ਮੁਲਾਜ਼ਮ ਆਗੂਆਂ ਨਾਲ ਵਾਰ-ਵਾਰ ਮੀਟਿੰਗਾਂ ਦੌਰਾਨ ਮੰਗਾਂ ਸਬੰਧੀ ਸਹਿਮਤੀਆਂ ਕਰਨ ਦੇ ਬਾਵਜੂਦ ਮੰਨੀਆਂ ਹੋਈਆ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਚਿਤਾਵਨੀ ਦਿੱਤੀ ਜੇਕਰ ਪਾਵਰਕਾਮ ਦੇ ਪ੍ਰਬੰਧਕਾਂ ਤੇ ਸਰਕਾਰ ਨੇ ਸਾਡੀਆਂ ਹੱਕੀ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪਾਵਰਕਾਮ ਦੇ ਪ੍ਰਬੰਧਕਾਂ ਖਿਲਾਫ ਜਬਰਦਸਤ ਨਾਅਰੇਬਾਜ਼ੀ ਕੀਤੀ ਗਈ।

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ’ਚ ਸਫ਼ਾਈ ਕਰਮਚਾਰੀਆਂ ’ਤੇ ਲਾਠੀਚਾਰਜ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਐਸ. ਐਫ. ਸੀ. ਕਾਨਵੈਂਟ ਸਕੂਲ ਵਿਚ ‘ਯੈਲੋ ਦਿਵਸ’ ਮਨਾਇਆ
Ad Position 24
No active advertisement