ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ
ਨਵਾਂਸ਼ਹਿਰ, 4 ਅਗਸਤ (ਜਸਬੀਰ ਸਿੰਘ ਨੂਰਪੁਰ) - ਹੈੱਡ ਕਾਂਸਟੇਬਲ ਨਰਿੰਦਰ ਕੁਮਾਰ ਅਨੁਸਾਰ ਉਹ ਸਮੇਤ ਪੁਲਿਸ ਪਾਰਟੀ ਦੇ ਥਾਣਾ ਸਿਟੀ ਨਵਾਂਸ਼ਹਿਰ ਤੋਂ ਗੜ੍ਹਸ਼ੰਕਰ ਬਾਈਪਾਸ ਹੁੰਦੇ ਹੋਏ ਪਿੰਡ ਦੁਰਗਾਪੁਰ ਵੱਲ੍ਹ ਨੂੰ ਜਾ ਰਹੇ ਸੀ ਤਾਂ ਰੋਡ ਦੁਰਗਾਪੁਰ ਸਾਈਡ ਨੂੰ ਕਰੀਬ 200 ਮੀਟਰ ਅੱਗੇ ਗਏ ਤਾਂ ਪੁੱਲੀ ਦੇ ਕੋਲ ਸੜਕ ਦੇ ਸੱਜੇ ਪਾਸੇ ਸਾਹਮਣੇ ਤੋਂ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ ਜਿਸ ਨੇ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਨੂੰ ਦੇਖ ਕੇ ਘਬਰਾ ਕੇ ਆਪਣੇ ਹੱਥ ਵਿੱਚ ਫੜ੍ਹੀ ਇੱਕ ਪਾਰਦਰਸ਼ੀ ਲਿਫਾਫੀ ਨੇੜੇ ਘਾਹ ਫੂਸ ਵਿੱਚ ਸੁੱਟ ਦਿੱਤੀ। ਜਿਸ ਨੇ ਆਪਣਾ ਨਾਮ ਸਿਮਰਨ ਕੁਮਾਰ ਪੁੱਤਰ ਜਸਪਾਲ ਵਾਸੀ ਸਜਾਵਲਪੁਰ ਥਾਣਾ ਸਦਰ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ।
ਰ
ਰਸੂਲਪੁਰ ਦੀ ਅਗਵਾਈ ’ਚ ਬੇਟ ਖੇਤਰ ਦੇ ਰਾਣੀ ਪਿੰਡ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ
05-08-2026
ਨਵਾਂਸ਼ਹਿਰ, 4 ਅਗਸਤ (ਜਸਬੀਰ ਸਿੰਘ ਨੂਰਪੁਰ) - ਹੈੱਡ ਕਾਂਸਟੇਬਲ ਨਰਿੰਦਰ ਕੁਮਾਰ ਅਨੁਸਾਰ ਉਹ ਸਮੇਤ ਪੁਲਿਸ ਪਾਰਟੀ ਦੇ ਥਾਣਾ ਸਿਟੀ ਨਵਾਂਸ਼ਹਿਰ ਤੋਂ ਗੜ੍ਹਸ਼ੰਕਰ ਬਾਈਪਾਸ ਹੁੰਦੇ ਹੋਏ ਪਿੰਡ ਦੁਰਗਾਪੁਰ ਵੱਲ੍ਹ ਨੂੰ ਜਾ ਰਹੇ ਸੀ ਤਾਂ ਰੋਡ ਦੁਰਗਾਪੁਰ ਸਾਈਡ ਨੂੰ ਕਰੀਬ 200 ਮੀਟਰ ਅੱਗੇ ਗਏ ਤਾਂ ਪੁੱਲੀ ਦੇ ਕੋਲ ਸੜਕ ਦੇ ਸੱਜੇ ਪਾਸੇ ਸਾਹਮਣੇ ਤੋਂ ਇੱਕ ਵਿਅਕਤੀ ਆਉਂਦਾ ਦਿਖਾਈ ਦਿੱਤਾ ਜਿਸ ਨੇ ਪੁਲਿਸ ਪਾਰਟੀ ਦੀ ਸਰਕਾਰੀ ਗੱਡੀ ਨੂੰ ਦੇਖ ਕੇ ਘਬਰਾ ਕੇ ਆਪਣੇ ਹੱਥ ਵਿੱਚ ਫੜ੍ਹੀ ਇੱਕ ਪਾਰਦਰਸ਼ੀ ਲਿਫਾਫੀ ਨੇੜੇ ਘਾਹ ਫੂਸ ਵਿੱਚ ਸੁੱਟ ਦਿੱਤੀ। ਜਿਸ ਨੇ ਆਪਣਾ ਨਾਮ ਸਿਮਰਨ ਕੁਮਾਰ ਪੁੱਤਰ ਜਸਪਾਲ ਵਾਸੀ ਸਜਾਵਲਪੁਰ ਥਾਣਾ ਸਦਰ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ। ਉਸ ਵੱਲੋਂ ਹੇਠਾਂ ਸੁੱਟੀ ਗਈ ਲਿਫਾਫੀ ਵਿਚੋਂ 2 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਨਸ਼ਾ ਕਰਦੇ ਦੋ ਕਾਬੂ - ਹੈੱਡ ਕਾਂਸਟੇਬਲ ਅਨੀਸ਼ ਕੁਮਾਰ ਅਨੁਸਾਰ ਉਹ ਸਮੇਤ ਪੁਲਿਸ ਪਾਰਟੀ ਦੇ ਥਾਣਾ ਰਾਹੋਂ ਤੋਂ ਦਾਣਾ ਮੰਡੀ ਰਾਹੋਂ ਹੁੰਦੇ ਹੋਏ ਰਾਹੋਂ-ਨਵਾਂਸ਼ਹਿਰ ਮੇਨ ਰੋਡ ਤੋਂ ਪਿੰਡ ਛੋਕਰਾਂ ਨੂੰ ਜਾਂਦੀ ਲਿੰਕ ਸੜਕ ’ਤੇ ਮੇਨ ਰੋਡ ਤੋਂ ਇੱਟਾਂ ਦੇ ਭੱਠੇ ਵੱਲ ਪੁੱਜੀ ਤਾਂ ਸੜਕ ਦੇ ਖੱਬੇ ਪਾਸੇ ਝਾੜੀਆਂ ਵਿੱਚ ਦੋ ਨੌਜਵਾਨ ਬੈਠੇ ਦਿਖਾਈ ਦਿੱਤੇ ਜੋ ਇੱਕ ਪੰਨੀ ਹੇਠਾਂ ਲਾਈਟਰ ਬਾਲ ਕੇ ਧੂੰਏ ਦਾ ਸੇਵਨ ਕਰ ਰਹੇ ਸਨ। ਜਿਨ੍ਹਾਂ ਨੂੰ ਕਾਬੂ ਕੀਤਾ ਤਾਂ ਇੱਕ ਨੋਜਵਾਨ ਦੇ ਹੱਥ ਵਿੱਚ ਸਿਲਵਰ ਪੇਪਰ (ਪੰਨੀ) ਤੇ ਦੂਜੇ ਨੌਜਵਾਨ ਦੇ ਹੱਥ ਵਿੱਚ ਇੱਕ ਲਾਈਟਰ ਜੋ ਉਕਤਾਨ ਨੌਜਵਾਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਆਪਣੇ ਹੱਥ ਵਿਚ ਫੜਿਆ ਸਮਾਨ ਜਮੀਨ ’ਤੇ ਸੁੱਟ ਦਿੱਤਾ। ਨੌਜਵਾਨਾਂ ਦਾ ਨਾਮ ਪਤਾ ਪੁੱਛਿਆ ਜੋ ਸਿਲਵਰ ਪੇਪਰ (ਪੰਨੀ) ਸੁੱਟਣ ਵਾਲੇ ਨੌਜਵਾਨ ਨੇ ਆਪਣਾ ਨਾਮ ਪ੍ਰਭਜੋਤ ਕੁਮਾਰ ਉਰਫ ਜੋਤ ਪੁੱਤਰ ਪਾਖਰ ਰਾਮ ਵਾਸੀ ਮੁਹੱਲਾ ਆਰਨਹਾਲੀ ਰਾਹੋਂ, ਥਾਣਾ ਰਾਹੋਂ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ ਤੇ ਲਾਈਟਰ ਅਤੇ 10 ਰੁਪਏ ਦੇ ਨੋਟ ਦਾ ਪਾਈਪ ਸੁੱਟਣ ਵਾਲੇ ਨੋਜਵਾਨ ਨੇ ਆਪਣਾ ਨਾਮ ਵਿੱਕੀ ਬਾਂਸਲ ਪੁੱਤਰ ਸੁਖਵਿੰਦਰ ਕੁਮਾਰ ਵਾਸੀ ਪਿੰਡ ਸਲੋਹ, ਥਾਣਾ ਸਿਟੀ ਨਵਾਂਸ਼ਹਿਰ ਹਾਲ ਵਾਸੀ ਮੁਹੱਲਾ ਸਰਾਫਾਂ ਰਾਹੋਂ, ਥਾਣਾ ਰਾਹੋਂ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ। ਹੈਰੋਇਨ ਸਮੇਤ ਗ੍ਰਿਫ਼ਤਾਰ - ਥਾਣਾ ਮੁਖੀ ਪਰਗਟ ਸਿੰਘ ਅਨੁਸਾਰ ਉਹ ਗਹਿਲ ਮਜਾਰੀ ਹੁੰਦੇ ਹੋਏ ਪਿੰਡ ਗੁਣਾਚੌਰ ਵੱਲ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਸ਼ਮਸ਼ਾਨ ਘਾਟ ਪਿੰਡ ਗੁਣਾਚੌਰ ਪੱੁਜੀ ਤਾਂ ਸ਼ਮਸ਼ਾਨ ਘਾਟ ਦੇ ਬਾਹਰ ਬੈਠਣ ਲਈ ਬਣਾਈ ਪੱਕੀ ਥੜੀ ’ਤੇ ਇੱਕ ਆਦਮੀ ਬੈਠਾ ਦਿਖਾਈ ਦਿੱਤਾ ਜਿਸ ਨੇ ਲਾਗੇ ਆਈ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਘਬਰਾ ਕਿ ਇੱਕ ਵਜ਼ਨਦਾਰ ਮੋਮੀ ਲਿਫਾਫੀ ਆਪਣੀ ਪਹਿਨੀ ਕੈਪਰੀ ਦੀ ਜੇਬ ਵਿੱਚੋਂ ਕੱਢ ਕੇ ਹੇਠਾਂ ਸੁੱਟ ਦਿਤੀ ਤੇ ਆਪ ਸ਼ਮਸ਼ਾਨਘਾਟ ਦੇ ਅੰਦਰ ਵੱਲ੍ਹ ਜਾਣ ਲਗਾ ਤਾਂ ਪਰਗਟ ਸਿੰਘ ਨੇ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਇਸ ਨੂੰ ਕਾਬੂ ਕੀਤਾ। ਜਿਸ ਨੇ ਆਪਣਾ ਨਾਮ ਕੁਲਵਿੰਦਰ ਸਿੰਘ ਉਰਫ ਬੂਟਾ ਪੁੱਤਰ ਕਸ਼ਮੀਰ ਸਿੰਘ ਵਾਸੀ ਮਜਾਰਾ ਨੌ ਅਬਾਦ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ। ਉਸ ਪਾਸੋਂ 3.96 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ। ਵਿਦੇਸ਼ ਭੇਜਣ ਦੇ ਨਾਂਅ ’ਤੇ ਧੋਖਾਧੜੀ - ਰਾਜਵੰਤ ਕੌਰ ਪਤਨੀ ਲੇਟ ਸੁਖਵਿੰਦਰ ਸਿੰਘ ਵਾਸੀ ਪਿੰਡ ਲੜੋਆ ਥਾਣਾ ਔੜ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੋਸ਼ ਲਾਇਆ ਕਿ ਹਰਮਨਦੀਪ ਕੌਰ ਪੁੱਤਰੀ ਅਵਤਾਰ ਸਿੰਘ ਵਾਸੀ ਸੰਤ ਨਗਰ ਲਾਡੋਵਾਲ ਰੋਡ ਜਲੰਧਰ, ਤੁਲਸੀ ਰਾਮ ਪੁੱਤਰ ਮਹਿੰਦਰ ਪਾਲ ਵਾਸੀ 1/6 ਨਿਊ ਮਾਡਲ ਹਾਊਸ ਜਲੰਧਰ ਜ਼ਿਲ੍ਹਾ ਜਲੰਧਰ ਬਾਬਤ ਵਿਦੇਸ਼ ਰੂਸ ਭੇਜਣ ਦਾ ਝਾਂਸਾ ਦੇ ਕੇ 02,90,000/- ਰੁਪਏ ਦੀ ਠੱਗੀ ਮਾਰੀ। ਜਿਸ ਸਬੰਧੀ ਬਾਅਦ ਪੜਤਾਲ ਉਕਤ ਕਥਿਤ ਦੋਸ਼ੀ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਕੁੱਟਮਾਰ ਕਰਨ ’ਤੇ ਮਾਮਲਾ ਦਰਜ - ਅਮਨਦੀਪ ਸਿੰਘ ਵਾਸੀ ਸੂਰਾਪੁਰ ਨੇ ਦੋਸ਼ ਲਾਇਆ ਕਿ ਮੈਂ ਆਪਣੇ ਘਰ ਹਾਜ਼ਰ ਸੀ ਤਾਂ ਇੰਨੇ ਨੂੰ ਰਘਬੀਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸੂਰਾਪੁਰ ਮੇਰੇ ਘਰ ਆਇਆ। ਜਿਸ ਨੇ ਦੱਸਿਆ ਕਿ ਜਗਤਾਰ ਰਾਮ ਪੁੱਤਰ ਬਖਤਾਵਰ ਰਾਮ ਵਾਸੀ ਸੂਰਾਪੁਰ ਨੇ ਮੇਰੇ ਨਾਲ ਗਾਲੀ ਗਲੋਚ ਕੀਤਾ ਹੈ ਅਤੇ ਮੈਨੂੰ ਧਮਕੀਆਂ ਦਿੱਤੀਆਂ ਹਨ ਤੇ ਮੈਂ ਪਿੰਡ ਦਾ ਮੋਹਤਵਾਰ ਹੋਣ ਦੇ ਨਾਂ ’ਤੇ ਰਘਬੀਰ ਸਿੰਘ ਨੂੰ ਨਾਲ ਲੈ ਕੇ ਮੌਕਾ ’ਤੇ ਜਾ ਰਿਹਾ ਸੀ, ਤਾਂ ਇੰਨੇ ਨੂੰ ਜਗਤਾਰ ਰਾਮ ਅਤੇ ਉਸਦੀ ਪਤਨੀ ਰਜਨੀ ਅਤੇ ਉਸਦੀ ਲੜਕੀ ਮਨੀਸ਼ਾ ਰਾਣੀ ਨੇ ਸਾਨੂੰ ਰਸਤੇ ਵਿੱਚ ਹੀ ਰੋਕ ਲਿਆ ਤੇ ਸਾਡੇ ਨਾਲ ਬਹਿਸਬਾਜ਼ੀ ਕਰਨ ਲੱਗ ਪਏ। ਬਹਿਸਬਾਜ਼ੀ ਕਰਦੇ ਕਰਦੇ ਜਗਤਾਰ ਰਾਮ ਕਾਫੀ ਤੈਸ਼ ਵਿੱਚ ਆ ਗਿਆ। ਜਗਤਾਰ ਰਾਮ ਪੁੱਤਰ ਬਖਤਾਵਰ ਰਾਮ, ਰਜਨੀ ਪਤਨੀ ਜਗਤਾਰ ਰਾਮ, ਮਨੀਸ਼ਾ ਪੁੱਤਰੀ ਜਗਤਾਰ ਰਾਮ ਵਾਸੀਆਨ ਸੂਰਾਪੁਰ ਨੇ ਸਾਰਿਆਂ ਨੇ ਰੱਲ ਕੇ ਮੇਰੀ ਕੁੱਟਮਾਰ ਕੀਤੀ। ਪੁਲਿਸ ਨੇ ਤਿੰਨ ’ਤੇ ਮਾਮਲਾ ਦਰਜ ਕੀਤਾ। 30 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ - ਲਖਜਿੰਦਰ ਸਿੰਘ ਹੈੱਡ ਕਾਂਸਟੇਬਲ ਅਨੁਸਾਰ ਉਹ ਪਿੰਡ ਲੰਗੜੋਆ ਹੁੰਦੇ ਹੋਏ ਪਿੰਡ ਸਜਾਵਲਪੁਰ ਤੋਂ ਸਹਾਬਪੁਰ ਸਾਈਡ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਪਿੰਡ ਸਜਾਵਲਪੁਰ ਕਰਾਸ ਕਰਕੇ ਕਰੀਬ 500 ਮੀਟਰ ਅੱਗੇ ਪੁੱਜੀ ਤਾਂ ਸਾਹਮਣੇ ਤੋਂ ਇੱਕ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ। ਜੋ ਸਾਹਮਣੇ ਤੋਂ ਆ ਰਹੀ ਪੁਲਿਸ ਦੀ ਗੱਡੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿੱਛੇ ਨੂੰ ਮੁੜ ਪਿਆ। ਜਿਸਨੇ ਸਾਡੇ ਦੇਖਦੇ ਦੇਖਦੇ ਆਪਣੀ ਪਹਿਨੀ ਹੋਈ ਪੈਂਟ ਦੀ ਜੇਬ ਵਿੱਚੋਂ ਇੱਕ ਮੋਮੀ ਪਾਰਦਰਸ਼ੀ ਲਿਫਾਫੀ ਕੱਢ ਕੇ ਸੜਕ ਦੇ ਕਿਨਾਰੇ ਘਾਹ ਫੁੂਸ ਵਿੱਚ ਸੁੱਟ ਦਿੱਤੀ ਅਤੇ ਆਪ ਤੇਜ ਕਦਮੀਂ ਚੱਲ ਪਿਆ। ਜਿਸਨੇ ਆਪਣਾ ਨਾਮ ਅਵਤਾਰ ਪੁੱਤਰ ਸੁੱਖਾ ਸਿੰਘ ਵਾਸੀ ਜਾਡਲਾ ਥਾਣਾ ਸਦਰ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ। ਜਿਸ ਪਾਸੋਂ ਘਾਹ ਫੂਸ ਵਿੱਚ ਸੁੱਟੀ ਮੋਮੀ ਪਾਰਦਰਸ਼ੀ ਲਿਫਾਫੀ ਵਿੱਚੋਂ ਕੁੱਲ 30 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ।