05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321-ਡੀ ਦੀ ਮਹੀਨਾਵਾਰ ਮੀਟਿੰਗ ਹੋਈ

ਨਵਾਂਸ਼ਹਿਰ, 4 ਅਗਸਤ (ਹਰਮਿੰਦਰ ਸਿੰਘ ਪਿੰਟੂ) - ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321- ਡੀ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਵੈਦ ਲਖਵਿੰਦਰ ਸਿੰਘ ਸੂਰਾਪੁਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਮੌਕੇ ਪਿਛਲੇ ਦਿਨਾਂ ਵਿੱਚ ਕਲੱਬ ਵੱਲੋਂ ਕੀਤੇ ਕੰਮਾਂ ’ਤੇ ਤਸੱਲੀ ਪ੍ਰਗਟਾਈ ਗਈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਪ੍ਰੋਜੈਕਟ ਕਰਨ ਬਾਰੇ ਵਿਚਾਰਾਂ ਕੀਤੀਆਂ।

Ad Position 21
No active advertisement
ਪਿੰਡ ਧੌਲ ਵਿਖੇ ਮਨਾਏ ਗਏ ਤੀਆਂ ਦੇ ਤਿਉਹਾਰ ਮੌਕੇ ਸੋਨ ਤਗਮਾ ਜੇਤੂ ਹੋਣਹਾਰ ਖਿਡਾਰਨ ਪ੍ਰਭ ਸਿਮਰਨ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਨ ਮੌਕੇ ਸਰਪੰਚ ਬਲਵੀਰ ਸਿੰਘ ਅਤੇ ਹਾਜ਼ਰ ਹੋਰ ਵੱਖ-ਵੱਖ ਸ਼ਖਸੀਅਤਾਂ। ਤਸਵੀਰ : ਨਰੇਸ਼ ਧੌਲ ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321-ਡੀ ਦੀ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਪ੍ਰਧਾਨ ਵੈਦ ਲਖਵਿੰਦਰ ਸਿੰਘ ਸੂਰਾਪੁਰੀ, ਸੈਕਟਰੀ ਰਜਿੰਦਰ ਸਿੰਘ ਸੈਦਪੁਰੀ, ਕੈਸ਼ੀਅਰ ਜਸਪਾਲ ਸਿੰਘ ਲੌਂਗੀਆ ਅਤੇ ਹੋਰ ਮੈਂਬਰ। ਤਸਵੀਰ : ਹਰਮਿੰਦਰ ਸਿੰਘ ਪਿੰਟੂ 05-08-2026
ਨਵਾਂਸ਼ਹਿਰ, 4 ਅਗਸਤ (ਹਰਮਿੰਦਰ ਸਿੰਘ ਪਿੰਟੂ) - ਲਾਇਨਜ਼ ਕਲੱਬ ਨਵਾਂਸ਼ਹਿਰ ਗੋਲਡ ਬੰਦਗੀ 321- ਡੀ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਵੈਦ ਲਖਵਿੰਦਰ ਸਿੰਘ ਸੂਰਾਪੁਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਮੌਕੇ ਪਿਛਲੇ ਦਿਨਾਂ ਵਿੱਚ ਕਲੱਬ ਵੱਲੋਂ ਕੀਤੇ ਕੰਮਾਂ ’ਤੇ ਤਸੱਲੀ ਪ੍ਰਗਟਾਈ ਗਈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਪ੍ਰੋਜੈਕਟ ਕਰਨ ਬਾਰੇ ਵਿਚਾਰਾਂ ਕੀਤੀਆਂ। ਇਸ ਮੌਕੇ ਸੈਕਟਰੀ ਰਜਿੰਦਰ ਸਿੰਘ ਸੈਦਪੁਰੀ ਨੇ ਦੱਸਿਆ ਕਿ ਕਲੱਬ ਵੱਲੋਂ ਵਾਈਸ ਪ੍ਰਧਾਨ ਅਵਤਾਰ ਸਿੰਘ ਯੂ.ਐਸ.ਏ ਦੀ ਅਗਵਾਈ ਵਿੱਚ ਭਗਵਾਨ ਵਾਲਮੀਕ ਮੰਦਰ ਪਿੰਡ ਪੱਲੀ ਉੱਚੀ ਵਿਖੇ ਫਰਸ਼ ਲਗਾ ਕੇ ਦਿੱਤਾ ਜਾਵੇਗਾ ਅਤੇ ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦਿੱਤਾ ਜਾਵੇਗਾ ਜੋ ਵੀ ਇੱਕ ਵੱਡਾ ਪ੍ਰੋਜੈਕਟ ਹੈ ਇਸ ਤੇ ਸਮੂਹ ਮੈਂਬਰਾਂ ਨੇ ਤਸੱਲੀ ਪ੍ਰਗਟਾੀ ਅਤੇ ਹਰ ਤਰਾਂ ਦੀ ਸਹਿਯੋਗ ਦਾ ਭਰੋਸਾ ਦਿੱਤਾ। ਕਲੱਬ ਦੇ ਖਜ਼ਾਨਚੀ ਜਸਪਾਲ ਸਿੰਘ ਲੌਗੀਆਂ ਨੇ ਮੀਟਿੰਗ ਵਿੱਚ ਪਹੁੰਚੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਆਉਣ ਵਾਲੇ ਦਿਨਾਂ ਵਿੱਚ ਕੀਤੇ ਜਾ ਰਹੇ ਪ੍ਰੋਜੈਕਟਾਂ ਸਬੰਧੀ ਜਾਣਕਾਰੀ ਅਤੇ ਦੱਸਿਆ ਕਿ ਕਲੱਬ ਦੇ ਸਰਪ੍ਰਸਤ ਪਾਲ ਸਿੰਘ ਬੰਗਾ ਜਲਦੀ ਹੀ ਪੰਜਾਬ ਪਹੁੰਚ ਰਹੇ ਹਨ ਅਤੇ ਉਹਨਾਂ ਦੇ ਆਉਣ ’ਤੇ ਹੋਰ ਵੀ ਕੰਮ ਕੀਤੇ ਜਾਣਗੇ। ਇਸ ਮੌਕੇ ਰਜਿੰਦਰ ਸਿੰਘ ਸੈਦਪੁਰੀ ਸੈਕਟਰੀ, ਜਸਪਾਲ ਸਿੰਘ ਲੌਂਗੀਆ ਫਾਈਨੈਂਸ ਸਕੱਤਰ, ਅਵਤਾਰ ਸਿੰਘ ਸੈਣੀ ਯੂ.ਐਸ.ਏ ਸੀਨੀਅਰ ਵਾਈਸ ਪ੍ਰਧਾਨ, ਤਰਲੋਚਨ ਸਿੰਘ ਐਕਸਾਈਡ ਬੈਟਰੀ ਵਾਈਸ ਪ੍ਰਧਾਨ, ਪਵਨ ਕੁਮਾਰ ਵਾਈਸ ਪ੍ਰਧਾਨ, ਹਰਮਿੰਦਰ ਸਿੰਘ ਨਵਾਂਸ਼ਹਿਰ ਚੇਅਰਮੈਨ ਮੀਡੀਆ, ਵਰਿੰਦਰ ਸਿੰਘ ਚੇਅਰਮੈਨ ਸਪੋਰਟਸ ਵਿੰਗ, ਬਲਵੰਤ ਸਿੰਘ ਲਾਦੀਆ ਚੇਅਰਮੈਨ ਲੀਗਲ ਸੈੱਲ, ਬਲਵੀਰ ਸਿੰਘ ਧਮਾਈ ਮੈਂਬਰਸ਼ਿਪ ਗਰੋਥ, ਰਵਿੰਦਰ ਸਿੰਘ ਨਾਗਰਾ ਡਾਇਰੈਕਟਰ, ਜਸਵੀਰ ਸਿੰਘ ਡਾਇਰੈਕਟਰ, ਕੁਲਵੰਤ ਸਿੰਘ ਸੈਣੀ ਡਾਇਰੈਕਟਰ, ਭਵਨੇਸ਼ਵਰ ਬਾਵਾ ਡਾਇਰੈਕਟਰ, ਇਕਬਾਲ ਸਿੰਘ ਡਾਇਰੈਕਟਰ, ਦਲਜੀਤ ਸਿੰਘ ਨੌਰਾ ਡਾਇਰੈਕਟਰ, ਬਲਜੀਤ ਸਿੰਘ ਨੌਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਛੋਕਰਾਂ ਵਿਖੇ ਤੀਆਂ ਦੇ ਤਿਉਹਾਰ ਸਮੇਂ ਪਿੰਡ ਦੀਆਂ ਧੀਆਂ-ਭੈਣਾਂ ਨੂੰ ਸਨਮਾਨਿਤ ਕਰਦੇ ਹੋਏ। ਛੋਕਰਾਂ ਵਿਖੇ ਤੀਆਂ ਦਾ ਤਿਉਹ... ਅਗਲੀ ਖ਼ਬਰ ਬਵਨਪ੍ਰੀਤ ਸਿੰਘ ਬੰਗੜ ਵਲੋਂ ਖੇਡਾਂ ’ਚ ਸਿਲਵਰ ਮੈਡਲ ਕੀਤਾ ਪ੍ਰਾਪਤ
Ad Position 24
No active advertisement