05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਟਰੱਕ ਨਾਲ ਟਕਰਾ ਕੇ ਕਾਰ ਹੋਈ ਹਾਦਸਾ ਗ੍ਰਸਤ

Ad Position 21
No active advertisement
ਅਜੀਤ ਡੈਸਕ 26-07-2026

ਬਲਾਚੌਰ, 25 ਜੁਲਾਈ (ਨਰੇਸ਼ ਧੌਲ) - ਚੰਡੀਗੜ੍ਹ ਜਲੰਧਰ ਮੁੱਖ ਮਾਰਗ ’ਤੇ ਬਲਾਚੌਰ ਬਾਈਪਾਸ ਸਰਪੰਚ ਢਾਬੇ ਦੇ ਨਜ਼ਦੀਕ ਇੱਕ ਕਾਰ ਟਰੱਕ ਨਾਲ ਟਕਰਾ ਕੇ ਹਾਦਸਾ ਗ੍ਰਸਤ ਹੋਣ ਦੀ ਖਬਰ ਹੈ। ਐਸ. ਐਸ. ਐਫ਼ ਦੇ ਮੁਲਾਜ਼ਮਾਂ ਏ. ਐਸ. ਆਈ ਕੁਲਵੀਰ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਇੱਕ ਫਰੌਂਕਸ ਕਾਰ ਨੰਬਰ ਐਚ. ਪੀ 10 ਸੀ 4146 ਜਿਸ ਨੂੰ ਕਨਿਸ਼ ਪੁੱਤਰ ਕਮਲ ਚੰਦ ਵਾਸੀ ਜੰਗਾਲਾ ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ। ਜੋ ਆਪਣੀ ਭੈਣ ਰੀਤਿਕਾ ਨਾਲ ਰੋਪੜ ਤੋਂ ਬਲਾਚੌਰ ਵਾਲੀ ਸਾਈਡ ਜਾ ਰਿਹਾ ਸੀ ਕਿ ਸਰਪੰਚ ਢਾਬੇ ਦੇ ਨਜ਼ਦੀਕ ਉਕਤ ਕਾਰ ਇੱਕ ਖੜ੍ਹੇ ਟਰੱਕ ਨਾਲ ਜਾ ਟਕਰਾਈ ਜਿਸ ਦੇ ਫਲ ਸਰੂਪ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ ਸਵਾਰ ਦੋਵੇਂ ਗੰਭੀਰ ਜ਼ਖਮੀ ਹੋ ਗਏ। ਜਦਕਿ ਉਕਤ ਟਰੱਕ ਵਾਲਾ ਮੌਕੇ ਤੋਂ ਫਰਾਰ ਹੋ ਗਿਆ। ਐਸ. ਐਸ. ਐਫ. ਟੀਮ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਲਾਚੌਰ ਵਿਖੇ ਦਾਖਲ ਕਰਵਾਇਆ ਤੇ ਆਵਾਜਾਈ ਨੂੰ ਨਿਰਵਿਘਨ ਬਣਾਇਆ। ਇਸ ਘਟਨਾ ਦੀ ਸੂਚਨਾ ਥਾਣਾ ਸਦਰ ਬਲਾਚੌਰ ਦੀ ਪੁਲਿਸ ਨੂੰ ਦਿੱਤੀ ਗਈ ਜਿਸ ’ਤੇ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਬਣੇ ਬਨਮੀਤ ਭੂੰਬਲਾ ਅਗਲੀ ਖ਼ਬਰ ਬਰਨਾਲਾ ’ਚ ਸਫ਼ਾਈ ਕਰਮਚਾਰੀਆਂ ’ਤੇ ਲਾਠੀਚਾਰਜ ਦੇ ਵਿਰੋਧ ’ਚ ਰੋਸ ਪ੍ਰਦਰਸ਼ਨ
Ad Position 24
No active advertisement