11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਯਾਦਗਾਰੀ ਬਣਿਆ ਲਿਖਾਰੀ ਸਭਾ ਜਗਤਪੁਰ ਨੇ ਕਰਵਾਇਆ ਕਵੀ ਦਰਬਾਰ ਤੇ ਚਰਚਾ ਸਮਾਗਮ

Ad Position 21
No active advertisement
ਅਜੀਤ ਡੈਸਕ 27-07-2026

ਮੁਕੰਦਪੁਰ, 26 ਜੁਲਾਈ (ਅਮਰੀਕ ਸਿੰਘ ਢੀਂਡਸਾ)-ਪੰਜਾਬ ਦੀਆਂ ਮੁਢਲੀਆਂ ਪੇਂਡੂ ਸਾਹਿਤਕ ਸੁਭਾਵਾਂ ਵਿਚੋਂ ਪ੍ਰਸਿੱਧ ਲਿਖਾਰੀ ਸਭਾ ਜਗਤਪੁਰ ਵਲੋਂ ਡਾ. ਬੀ. ਆਰ. ਅੰਬੇਡਕਰ ਭਵਨ ਜਗਤਪੁਰ ਵਿਖੇ ਕਵੀ ਦਰਬਾਰ, ਪੁਸਤਕ ਲੋਕ ਅਰਪਣ ਤੇ ਵਿਚਾਰ ਚਰਚਾ ਤਹਿਤ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ| ਸਭਾ ਦੇ ਮੈਂਬਰ ਇਕਬਾਲ ਸਿੰਘ ਦੇ ਪਿਤਾ ਦੀ ਮੌਤ ‘ਤੇ ਦੋ ਮਿੰਟ ਦਾ ਮੌਨ ਰੱਖਿਆ ਗਿਆ। ਸਭਾ ਦੇ ਸਕੱਤਰ ਨੂਰ ਕਮਲ ਵਲੋਂ ਮੁੱਖ ਮਹਿਮਾਨਾਂ ਸਮੇਤ ਸ਼ਾਮਿਲ ਹੋਈਆਂ ਸ਼ਖ਼ਸੀਅਤਾਂ ਨੂੰ ਜੀ ਆਇਆ ਆਖਿਆ ਗਿਆ। ਉਪਰੰਤ ਨਾਵਲਕਾਰ ਗੁਰਨਾਮ ਬਾਵਾ ਦੇ ਚਰਚਿਤ ਨਾਵਲ ‘ਬੰਦੂਕ ਤੋਂ ਕਲਮ ਤੱਕ’ ‘ਤੇ ਵਿਚਾਰ ਚਰਚਾ ਦੌਰਾਨ ਡਾ. ਸੁਰਜੀਤ ਬਰਾੜ, ਚਰਨਜੀਤ ਸਮਾਲਸਰ ਤੇ ਗੁਰਦੀਪ ਸਿੰਘ ਮੁਕੱਦਮ ਨੇ ਵਿਸਥਾਰ ਪੂਰਵਕ ਪਰਚੇ ਪੜ੍ਹ ਕੇ ਨਾਵਲ ਸੰਬੰਧੀ ਬਰੀਕੀ ਵਿਚ ਹਾਜ਼ਰੀਨ ਨਾਲ ਸਾਂਝ ਪਵਾਈ। ਪ੍ਰਸਿੱਧ ਗਜ਼ਲਗੋ ਗੁਰਦੀਪ ਸੈਣੀ ਨੂੰ ਸਵ. ਕਾਮਰੇਡ ਜੋਗਿੰਦਰ ਰਾਮ ਸਰਪੰਚ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਚਰਨਜੀਤ ਬਰਾੜ ਸਮਾਲਸਰ ਦੀ ਕਾਵ ਪੁਸਤਕ “ਫਿਕਰ ਨਾ ਕਰੀ” ਤੋਂ ਇਲਾਵਾ ਪ੍ਰਸਿੱਧ ਪ੍ਰਕਾਸ਼ਕ ਤੇ ਕਵੀ ਬਲਵੰਤ ਮਾਂਗਟ ਦੀ ਲਿਖਤ ਬਾਬੇ ਗੋਲੇ ਦਾ ਬੰਗਾ ਰਿਲੀਜ਼ ਕੀਤੀ ਗਈ। ਉਪਰੰਤ ਕਵੀ ਦਰਬਾਰ ਸ਼ੁਰੂ ਹੋਇਆ। ਸਭਾ ਦੇ ਬਾਨੀ ਤੇ ਸਰਪ੍ਰਸਤ ਮਹਿੰਦਰ ਸਿੰਘ ਦੁਸਾਂਝ ਦੀ ਸਿਹਤ ਨਾਸਾਜ ਹੋਣ ਕਰਕੇ ਪੰਜਾਬੀ ਸਾਹਿਤ ਨੂੰ ਉਸ ਦੇ ਮਾਨ ਸਤਿਕਾਰ ਤੇ ਉਨਤੀ ਦੇ ਮਾਰਗ ‘ਤੇ ਨਿਰੰਤਰ ਚੱਲਦਾ ਰੱਖਣ ਲਈ ਲੇਖਕਾਂ, ਬੁੱਧੀਜੀਵੀਆਂ ਤੇ ਕਵੀਆਂ ਨੂੰ ਆਪਣੇ ਸੁਹਿਰਦ ਯਤਨਾਂ ਵਿਚ ਕਦੇ ਵੀ ਖੜੋਤ ਨਾ ਦੇਣ ਦਾ ਸੁਨੇਹਾ ਸੁਣਾਇਆ। ਇਥੇ ਸਟੇਜ ਦੀ ਭੂਮਿਕਾ ਸਭਾ ਦੇ ਉੱਪ ਪ੍ਰਧਾਨ ਦੀਪ ਜਗਤਪੁਰੀ ਵਲੋਂ ਨਿਭਾਈ ਗਈ। ਇਸ ਮੌਕੇ ਪ੍ਰਸਿੱਧ ਪੱਤਰਕਾਰ ਅਮਰੀਕ ਢੀਂਡਸਾ, ਮਨਜੀਤ ਸਿੰਘ ਦੋਸਾਂਝ, ਪ੍ਰਿ. ਸੰਤੋਖ ਲਾਲ, ਤੇਜਵੀਰ ਤੇਜੀ, ਪ੍ਰਗਟ ਸਿੰਘ ਐਸ.ਐਚ.ਓ., ਅਮਰਜੀਤ ਸਿੰਘ ਬੱਬੀ, ਗੁਰਦੀਪ ਸਿੰਘ, ਬਲਵੀਰ ਚੰਦ, ਨੂਰਕਮਲ, ਏ. ਬੀ. ਚੰਦੜ, ਲੇਖਰਾਜ ਪੇਂਟਰ, ਗੁਰਪ੍ਰੀਤ ਸਾਧਪੁਰੀ, ਨਿਤਿਨ ਕੁਮਾਰ ਆਦਿ ਸ਼ਾਮਿਲ ਸਨ। ਸਮਾਗ਼ਮ ਪ੍ਰਸਿੱਧ ਪ੍ਰਕਾਸ਼ਕ ਅਤੇ ਕਵੀ ਬਲਵੰਤ ਸਿੰਘ ਮਾਂਗਟ ਵਲੋਂ ਲਿਖੀ ਕਿਤਾਬ ‘ਬਾਬੇ ਗੋਲੇ ਦਾ ਬੰਗਾ’ ਲੋਕ ਅਰਪਣ ਕੀਤੀ ਗਈ ਅਤੇ ਸਭਾ ਵਲੋਂ ‘ਲੋਹਮਣੀ’ ਮੈਗਜ਼ੀਨ ਵੀ ਰਿਲੀਜ਼ ਕੀਤਾ। ਕਵੀ ਦਰਬਾਰ ਦਾ ਆਰੰਭ ਜਗਤਪੁਰ ਦੀ ਛੋਟੀ ਬੱਚੀ ਗੀਤਾਂਸ਼ੀ ਸਿੰਘ ਦੀ ਕਵਿਤਾ ਨਾਲ਼ ਕੀਤਾ। ਜਿਸ ’ਚ ਡਾ. ਸੋਮਾ ਸਬਲੋਕ, ਰੇਸ਼ਮ ਚੰਦ, ਰਜਨੀ ਸ਼ਰਮਾ, ਗੁਰਦੀਪ ਸੈਣੀ, ਜਸਵਿੰਦਰ ਜੱਸੀ, ਮਹਿੰਦਰ ਝੱਮਟ, ਲਾਲੀ ਕਰਤਾਰਪੁਰੀ, ਹਰਭਜਨ ਸਿੰਘ ਕਰਨਾਣਾ, ਜਸਵੀਰ ਮੋਰੋਂ, ਸਰਵਣ ਸਿੱਧੂ, ਸੋਢੀ ਸੱਤੋਵਾਲੀਆ, ਜੋਗਿੰਦਰ ਪਾਲ ਮੱਲ੍ਹ, ਕੁਲਵਿੰਦਰ ਗਾਖ਼ਲ, ਹਰਜਿੰਦਰ ਜਿੰਦੀ, ਰਣਜੀਤ ਪੋਸੀ, ਸ਼ਾਮ ਸੁੰਦਰ, ਸੋਹਣ ਸਿੰਘ ਸੂਨੀ, ਤਾਰਾ ਸਿੰਘ ਚੇੜਾ, ਸਤਨਾਮ ਝਿੱਕਾ, ਕੁਨਾਲ ਸ਼ਰਮਾ, ਸਾਹਿਬਾ ਜੀਤਨ ਕੌਰ, ਸੁਖਦੇਵ ਗੰਢਵਾਂ, ਜੰਗੀਰ ਖੋਖਰ, ਦਰਸ਼ਣ ਸਿੰਘ ਦੋਸਾਂਝ, ਦੇਸ ਰਾਜ ਬਾਲੀ, ਮੋਹਿਤ ਕੁਮਾਰ ਤੂਰ, ਤਰਨਜੀਤ ਸਿੰਘ, ਸੁਨੀਲ ਰਾਜ ਨੇ ਆਪਣੀ ਹਾਜ਼ਰੀ ਲਗਵਾਈ। ਆਏ ਹੋਏ ਮਹਿਮਾਨਾਂ ਵਿਚ ਪਰਮਿੰਦਰ ਮੰਢਾਲੀ, ਵਿਵੇਕ ਹਾਸ਼ਿਰ, ਮੋਹਨ ਬੀਕਾ, ਪਰਮਜੀਤ ਸਿੰਘ, ਅਮਰਜੀਤ ਸਿੰਘ, ਪਰਮ ਝਿੱਕਾ, ਅਮਨ ਆਜ਼ਾਦ, ਡਾ. ਐਸ. ਐੱਸ. ਕਲਸੀ, ਰਣਬੀਰ ਸਿੰਘ, ਤਲਵਿੰਦਰ ਸਿੰਘ ਸ਼ੇਰਗਿੱਲ, ਅਸ਼ਵਨੀ ਕੁਮਾਰ, ਵਿਨੈ ਸ਼ਰਮਾ, ਅਰਵਿੰਦ ਕੁਮਾਰ, ਗੁਰਦਿਆਲ ਸਿੰਘ, ਸਰਬਜੀਤ ਸਿੰਘ, ਡਾ. ਕਸ਼ਮੀਰ ਸਿੰਘ, ਪ੍ਰਗਟ ਸਿੰਘ, ਸੰਦੀਪ ਕੁਮਾਰ, ਸਰਬਜੀਤ ਸਿੰਘ, ਗਗਨਦੀਪ ਆਦਿ ਸ਼ਾਮਿਲ ਸਨ। ਸਮਾਗ਼ਮ ਵਿਚ ਸ਼ਾਮਿਲ ਹੋਣ ਵਾਲ਼ੀਆਂ ਸਾਰੀਆਂ ਹੀ ਸਭਾਵਾਂ ਦੇ ਨੁਮਾਇੰਦਿਆਂ ਨੂੰ ਸਭਾ ਵਲੋਂ ਸਨਮਾਨ ਚਿੰਨ੍ਹ ਦੇ ਕੇ ਤੇ ਕਵੀਆਂ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਸਮਾਗਮ ਦੀ ਸਮੁੱਚੀ ਕਾਰਵਾਈ ਮਨਦੀਪ ਜਗਤਪੁਰੀ ਵਲੋਂ ਬਾਖੂਬੀ ਨਿਭਾਈ ਗਈ।

Ad Position 22
No active advertisement
ਪਿਛਲੀ ਖ਼ਬਰ ਹਰਜੋਤ ਲੋਹਟੀਆ ਵਲੋਂ ਲਸਾੜਾ ਵਿਖੇ ਮੁਹੱਲਾ ਕਲੀਨਿਕ ਦਾ ਉਦਘਾਟਨ ਅਗਲੀ ਖ਼ਬਰ ਬੰਗਾ ’ਚ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਹੜਤਾਲ ਪੰਜਵੇਂ ਦਿਨ ਵੀ ਰਹੀ ਜਾਰੀ
Ad Position 24