10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਜਾਡਲੀ ਨੇ ਕੀਤਾ ਜ਼ਿਲ੍ਹੇ ਦੇ ਸਮੂਹ ਸਾਥੀਆਂ ਦਾ ਰੈਲੀ ’ਚ ਪਹੁੰਚਣ ’ਤੇ ਧੰਨਵਾਦ

ਨਵਾਂਸ਼ਹਿਰ, 10 ਅਗਸਤ (ਹਰਮਿੰਦਰ ਸਿੰਘ ਪਿੰਟੂ) - ਦੀ ਰੈਵੀਨਿਊ ਸੇਵਾ ਮੁਕਤ ਕਾਨੂੰਗੋ/ਪਟਵਾਰੀ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਜਾਡਲੀ ਨੇ ਵਿਦੇਸ਼ ਤੋਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਜ਼ਿਲ੍ਹੇ ਦੀਆਂ ਤਿੰਨੋ ਤਹਿਸੀਲਾਂ ਵਲੋਂ ਸਾਂਝੇ ਮੁਲਾਜ਼ਮ ਫਰੰਟ ਅਤੇ ਪੈਨਸ਼ਨਰਾਂ ਵਲੋਂ ਰੱਖੀ ਗਈ ਚੰਡੀਗੜ੍ਹ ਵਿਖੇ ਵਿਸ਼ਾਲ ਸੂਬਾਈ ਮਹਾਂ ਰੈਲੀ ਵਿੱਚ ਪਹੁੰਚ ਕੇ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਪੰਜਾਬ ਦੇ ਸੇਵਾ ਮੁਕਤ ਕਾਨੂੰਗੋ/ਪਟਵਾਰੀ ਵੀ ਪਿੱਛੇ ਨਹੀਂ ਹਟਣਗੇ। ਚਾਹੇ ਸਰਕਾਰ ਜਿੰਨਾ ਵੀ ਮਰਜ਼ੀ ਜ਼ੋਰ ਲਗਵਾ ਦੇਵੇ ਕਿ ਅਸੀਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦਬਾ ਲਵਾਂਗੇ।

Ad Position 21
No active advertisement
ਹਰਭਜਨ ਸਿੰਘ ਜਾਡਲੀ 11-08-2026
ਨਵਾਂਸ਼ਹਿਰ, 10 ਅਗਸਤ (ਹਰਮਿੰਦਰ ਸਿੰਘ ਪਿੰਟੂ) - ਦੀ ਰੈਵੀਨਿਊ ਸੇਵਾ ਮੁਕਤ ਕਾਨੂੰਗੋ/ਪਟਵਾਰੀ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਜਾਡਲੀ ਨੇ ਵਿਦੇਸ਼ ਤੋਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਜ਼ਿਲ੍ਹੇ ਦੀਆਂ ਤਿੰਨੋ ਤਹਿਸੀਲਾਂ ਵਲੋਂ ਸਾਂਝੇ ਮੁਲਾਜ਼ਮ ਫਰੰਟ ਅਤੇ ਪੈਨਸ਼ਨਰਾਂ ਵਲੋਂ ਰੱਖੀ ਗਈ ਚੰਡੀਗੜ੍ਹ ਵਿਖੇ ਵਿਸ਼ਾਲ ਸੂਬਾਈ ਮਹਾਂ ਰੈਲੀ ਵਿੱਚ ਪਹੁੰਚ ਕੇ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਪੰਜਾਬ ਦੇ ਸੇਵਾ ਮੁਕਤ ਕਾਨੂੰਗੋ/ਪਟਵਾਰੀ ਵੀ ਪਿੱਛੇ ਨਹੀਂ ਹਟਣਗੇ। ਚਾਹੇ ਸਰਕਾਰ ਜਿੰਨਾ ਵੀ ਮਰਜ਼ੀ ਜ਼ੋਰ ਲਗਵਾ ਦੇਵੇ ਕਿ ਅਸੀਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦਬਾ ਲਵਾਂਗੇ। ਜਾਡਲੀ ਨੇ ਦੱਸਿਆ ਕਿ ਸਰਕਾਰ ਵਲੋਂ ਜਿਹੜੀ 27 ਅਗਸਤ ਨੂੰ ਸਰਕਾਰ ਵਲੋਂ ਚੰਡੀਗੜ੍ਹ ਵਿਖੇ ਮੀਟਿੰਗ ਰੱਖੀ ਗਈ ਹੈ। ਇਹ ਸਭ ਖ਼ਾਨਾ ਪੂਰਤੀ ਹੈ। ਇਨ੍ਹਾਂ ਦਾ ਖ਼ਜ਼ਾਨਾ ਖਾਲ੍ਹੀ ਹੋਇਆ ਲਗਦਾ ਹੈ ਪਰ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਕਹਿ ਰਿਹਾ ਹੈ ਕਿ ਸਾਡਾ ਖਜ਼ਾਨਾ ਭਰਿਆ ਹੋਇਆ ਹੈ। ਹੁਣ ਦੇਖਦੇ ਹਾਂ ਕਿ ਇਹ ਇਸ ਮੀਟਿੰਗ ਵਿੱਚ ਸਰਕਾਰ ਮੁਲਾਜ਼ਮਾਂ ਦੇ ਹੱਕ ਵਿੱਚ ਕੀ ਫੈਸਲਾ ਕਰਦੀ ਹੈ। ਜੇਕਰ ਸਰਕਾਰ ਮੁਲਾਜ਼ਮਾਂ ਨੂੰ ਅਣਗੌਲਿਆ ਕਰਦੀ ਹੈ ਤਾਂ ਆਉਣ ਵਾਲੇ ਸਮੇਂ ਲਈ ਸਰਕਾਰ ਤਿਆਰ ਪਰ ਤਿਆਰ ਰਹੇ ਜਿਸ ਵੀ ਸਰਕਾਰ ਨੇ ਮੁਲਾਜ਼ਮਾਂ ਨਾਲ ਪੰਗਾ ਲਿਆ ਉਹ ਸਰਕਾਰ ਕਦੇ ਵੀ ਨਹੀਂ ਬਣਦੀ ਕਿਉਂਕਿ ਪੰਜਾਬ ਵਿੱਚ ਮੁਲਾਜ਼ਮਾਂ ਅਤੇ ਉਹਨਾਂ ਦੇ ਪਰਿਵਾਰਾਂ ਦੀਆਂ ਵੋਟਾਂ ਬਹੁਤ ਤਾਦਾਦ ਵਿੱਚ ਹਨ ਜਿਸ ਪਾਸੇ ਨੂੰ ਪੰਜਾਬ ਦੇ ਮੁਲਾਜ਼ਮ ਭੁਗਤ ਗਏ ਉਹ ਹੀ ਸਰਕਾਰ ਹੋਂਦ ਵਿੱਚ ਆਈ ਹੈ। ਇਸ ਟਾਈਮ ਮੁਲਾਜ਼ਮ ਇਸ ਸਰਕਾਰ ਤੋਂ ਬਹੁਤ ਦੁਖੀ ਹਨ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਆਗੂ ਪਵਨ ਕੁਮਾਰ ਰੀਠੂ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਨਿਰੰਕਾਰ ਦੇ ਗਿਆਨ ਤੋਂ ਬਿਨਾਂ ਇਨਸਾਨ ਦਾ ਜੀਵਨ ਅਧੂਰਾ ਹੈ-ਭਾਈ ਸੀਤਲ ਸਿੰਘ ਅਲੀਪੁਰ
Ad Position 24