10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਨਿਰੰਕਾਰ ਦੇ ਗਿਆਨ ਤੋਂ ਬਿਨਾਂ ਇਨਸਾਨ ਦਾ ਜੀਵਨ ਅਧੂਰਾ ਹੈ-ਭਾਈ ਸੀਤਲ ਸਿੰਘ ਅਲੀਪੁਰ

ਸੜੋਆ, 10 ਅਗਸਤ (ਬਲਵਿੰਦਰ ਨਾਨੋਵਾਲੀਆ) - ਨਿਰੰਕਾਰ ਦੇ ਗਿਆਨ ਤੋਂ ਬਿਨਾਂ ਇਨਸਾਨ ਦਾ ਜੀਵਨ ਅਧੂਰਾ ਹੈ। ਇਹ ਪ੍ਰਵਚਨ ਭਾਈ ਸੀਤਲ ਸਿੰਘ ਅਲੀਪੁਰ ਵਾਲਿਆਂ ਨੇ ਪਿੰਡ ਕਟਵਾਰਾ ਵਿਖੇ ਨਿਰੰਕਾਰੀ ਮੰਡਲ ਗੜ੍ਹਸ਼ੰਕਰ ਵਲੋਂ ਭਗਤ ਰਾਮ ਪਾਲ ਦੀ ਯਾਦ ’ਚ ਕਰਵਾਏ ਨਿਰੰਕਾਰ ਸਤਿਸੰਗ ਮੌਕੇ ਸੰਗਤਾਂ ਦੇ ਵਿਸ਼ਾਲ ਇਕੱਠ ’ਚ ਪ੍ਰਗਟ ਕੀਤੇ।

Ad Position 21
No active advertisement
ਅਜੀਤ ਡੈਸਕ 11-08-2026
ਸੜੋਆ, 10 ਅਗਸਤ (ਬਲਵਿੰਦਰ ਨਾਨੋਵਾਲੀਆ) - ਨਿਰੰਕਾਰ ਦੇ ਗਿਆਨ ਤੋਂ ਬਿਨਾਂ ਇਨਸਾਨ ਦਾ ਜੀਵਨ ਅਧੂਰਾ ਹੈ। ਇਹ ਪ੍ਰਵਚਨ ਭਾਈ ਸੀਤਲ ਸਿੰਘ ਅਲੀਪੁਰ ਵਾਲਿਆਂ ਨੇ ਪਿੰਡ ਕਟਵਾਰਾ ਵਿਖੇ ਨਿਰੰਕਾਰੀ ਮੰਡਲ ਗੜ੍ਹਸ਼ੰਕਰ ਵਲੋਂ ਭਗਤ ਰਾਮ ਪਾਲ ਦੀ ਯਾਦ ’ਚ ਕਰਵਾਏ ਨਿਰੰਕਾਰ ਸਤਿਸੰਗ ਮੌਕੇ ਸੰਗਤਾਂ ਦੇ ਵਿਸ਼ਾਲ ਇਕੱਠ ’ਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਹ ਸੰਸਾਰ ਜੰਮਣ ਅਤੇ ਮਰਨ ਦਾ ਖੇਲ ਹੈ, ਇਨਸਾਨ ਨੇ ਜੀਵਨ ਅੰਦਰ ਜੋ ਵੀ ਨੇਕੀ ਦੇ ਕਰਮ ਕਮਾਏ ਹਨ, ਅੰਤ ਸਮੇਂ ਇਨ੍ਹਾਂ ਨੇਕ ਕਰਮਾਂ ਨੇ ਇਨਸਾਨ ਦੇ ਕੰਮ ਆਉਣਾ ਹੈ। ਇਸ ਕਰਕੇ ਹਰੇਕ ਇਨਸਾਨ ਨੂੰ ਜਿਉਂਦੇ ਜੀ ਨਿਰੰਕਾਰ ਨੂੰ ਜ਼ਰੂਰ ਜਾਣ ਲੈਣਾ ਚਾਹੀਦਾ ਹੈ। ਇਸ ਨਿਰੰਕਾਰ ਨੂੰ ਜਾਨਣ ਲਈ ਨਿਰੰਕਾਰੀ ਮਿਸ਼ਨ ਘਰ-ਘਰ, ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਹੋਕਾ ਦੇ ਰਿਹਾ ਹੈ। ਇਸ ਮੌਕੇ ਰੇਸ਼ਮ ਸਿੰਘ ਗੜ੍ਹਸ਼ੰਕਰ, ਕੁਲਦੀਪ ਰਾਮ ਗੜ੍ਹਸ਼ੰਕਰ, ਮਾ.ਰਾਕੇਸ਼ ਕੁਮਾਰ ਮਲਕੋਵਾਲ, ਬਲਵੀਰ ਸਿੰਘ ਲੁਧਿਆਣਾ, ਗੁਰਮੇਲ ਸਿੰਘ ਮੇਹਰਬਾਨ ਬਸਤੀ ਲੁਧਿਆਣਾ, ਬਲਵਿੰਦਰ ਸਿੰਘ ਲੋਹਟਾ, ਰਾਜ ਰਾਣੀ ਲੋਹਟਾ, ਸੁਰਜੀਤ ਲਾਲ ਨਾਨੋਵਾਲ , ਗੁਰਨਾਮ ਸਿੰਘ ਮਾਨ ਛਦੌੜੀ, ਪੂਨਮ ਰਾਣੀ ਟੋਰੋਵਾਲ, ਸੁਨੀਤਾ ਰਾਣੀ ਸਾਬਕਾ ਸਰਪੰਚ ਨਾਨੋਵਾਲ, ਬਿਮਲਾ ਦੇਵੀ ਲੁਧਿਆਣਾ, ਚੌ:ਓਮਕਾਰ ਨਾਥ, ਪਰਮਜੀਤ ਦੋਵੇ ਸਾਬਕਾ ਸਰਪੰਚ ਕਟਵਾਰਾ, ਚੌਧਰੀ ਰਾਕੇਸ਼ ਕੁਮਾਰ, ਦਰਸ਼ਨ ਲਾਲ, ਹੁਸਨ ਲਾਲ, ਕਾਲਾ ਰਾਮ, ਜਸਵਿੰਦਰ ਕੁਮਾਰ, ਰਾਮ ਜੀ ਦਾਸ, ਲੱਡੂ ਰਾਮ ਚੂਹੜਪੁਰ, ਮਹਿੰਦਰ ਪਾਲ ਬਰਨਾਲਾ, ਗਾਇਕ ਕੁਲਦੀਪ ਕੁਮਾਰ, ਠੇਕੇਦਾਰ ਬਿੰਦਰ ਕੁਮਾਰ, ਬਲਵੰਤ ਰਾਏ, ਜੱਸੀ ਡੀ.ਕੇ., ਸੋਮ ਨਾਥ ਸੋਮੀ ਅਤੇ ਅਵਤਾਰ ਚੰਦ ਲੁਧਿਆਣਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਾਡਲੀ ਨੇ ਕੀਤਾ ਜ਼ਿਲ੍ਹੇ ਦੇ ਸਮੂਹ ਸਾਥੀਆਂ ਦਾ ਰੈਲੀ ’ਚ ਪਹੁੰਚਣ ’ਤੇ ਧੰਨਵਾਦ ਅਗਲੀ ਖ਼ਬਰ ਗੁਰੂ ਤੇਗ਼ ਬਹਾਦਰ ਐਜੂਕੇਸ਼ਨਲ ਟਰੱਸਟ ਦਸੂਹਾ ਦੀਆਂ ਵਿੱਦਿਅਕ ਸੰਸਥਾਵਾਂ ਵਿਚ ਤੀਆਂ ਦਾ ਤਿਉਹਾਰ ਮਨਾਇਆ
Ad Position 24