10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਜ਼ੋਨਲ ਪੱਧਰ ਦੇ ਜੇਤੂ ਖਿਡਾਰੀਆਂ ਦਾ ਟਰਾਫ਼ੀਆਂ ਤੇ ਮੈਡਲਾਂ ਨਾਲ ਕੀਤਾ ਸਨਮਾਨ

ਬੁੱਲ੍ਹੋਵਾਲ, 10 ਅਗਸਤ (ਲੁਗਾਣਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫਤਿਹ ਸਿੰਘ ਦੇ ਹੋਣਹਾਰ ਖਿਡਾਰੀਆਂ ਜਿਨ੍ਹਾਂ ਜ਼ੋਨਲ ਪੱਧਰ ਦੀਆਂ ਖੇਡਾਂ ਵਿਚ ਇਨਾਮ ਪ੍ਰਾਪਤ ਕਰਕੇ ਸਕੂਲ ਦੇ ਨਾਮ ਨੂੰ ਉੱਚਿਆਂ ਕੀਤਾ ਹੈ ਦੇ ਸਨਮਾਨ ਲਈ ਇਕ ਸਮਾਗਮ ਸਵੇਰ ਦੀ ਸਭਾ ਦੌਰਾਨ ਪ੍ਰਿੰ. ਕੁਲਵੰਤ ਸਿੰਘ ਦੀ ਅਗਵਾਈ ਵਿਚ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ ਜ਼ੋਨਲ ਪੱਧਰ ਦੇ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਦਾ ਟਰਾਫ਼ੀਆਂ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 11-08-2026
ਬੁੱਲ੍ਹੋਵਾਲ, 10 ਅਗਸਤ (ਲੁਗਾਣਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫਤਿਹ ਸਿੰਘ ਦੇ ਹੋਣਹਾਰ ਖਿਡਾਰੀਆਂ ਜਿਨ੍ਹਾਂ ਜ਼ੋਨਲ ਪੱਧਰ ਦੀਆਂ ਖੇਡਾਂ ਵਿਚ ਇਨਾਮ ਪ੍ਰਾਪਤ ਕਰਕੇ ਸਕੂਲ ਦੇ ਨਾਮ ਨੂੰ ਉੱਚਿਆਂ ਕੀਤਾ ਹੈ ਦੇ ਸਨਮਾਨ ਲਈ ਇਕ ਸਮਾਗਮ ਸਵੇਰ ਦੀ ਸਭਾ ਦੌਰਾਨ ਪ੍ਰਿੰ.ਕੁਲਵੰਤ ਸਿੰਘ ਦੀ ਅਗਵਾਈ ਵਿਚ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ ਜ਼ੋਨਲ ਪੱਧਰ ਦੇ ਮੱਲ੍ਹਾਂ ਮਾਰਨ ਵਾਲੇ ਖਿਡਾਰੀਆਂ ਦਾ ਟਰਾਫ਼ੀਆਂ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਪ੍ਰਿੰ.ਕੁਲਵੰਤ ਸਿੰਘ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਇਕ ਅਨਿੱਖੜਵਾਂ ਅੰਗ ਹਨ, ਜੋ ਖਿਡਾਰੀਆਂ ਦੇ ਸਰੀਰ ਨੂੰ ਸੁਡੌਲ, ਤੰਦਰੁਸਤ ਤੇ ਮੰਨ ਨੂੰ ਇਕਾਗਰ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਸ ਦੌਰਾਨ ਉਨ੍ਹਾਂ ਸਕੂਲ ਵਿਦਿਆਰਥੀਆਂ ਵੱਲੋਂ ਪ੍ਰਾਪਤ ਕੀਤੇ ਇਨਾਮਾਂ ਲਈ ਸਕੂਲ ਦੇ ਡੀ.ਪੀ.ਈ ਦਲਵੀਰ ਸਿੰਘ ਦੀ ਭਰਪੂਰ ਸ਼ਲਾਘਾ ਕੀਤੀ ਤੇ ਸਮੂਹ ਸਟਾਫ਼ ਨੂੰ ਹਾਰਦਿਕ ਵਧਾਈ ਦਿੱਤੀ। ਵਰਨਣਯੋਗ ਹੈ ਕਿ ਹਰ ਸਾਲ ਸਕੂਲ ਦੀ ਜੇਤੂ ਖਿਡਾਰੀਆਂ ਨੂੰ ਇਨਾਮ ਵਜੋਂ ਦਿੱਤੇ ਜਾਂਦੇ ਮੈਡਲ, ਟਰਾਫ਼ੀਆਂ ਲਈ ਸਾਰੀ ਰਾਸ਼ੀ ਮੈਡਮ ਕੁਲਵਿੰਦਰ ਕੌਰ ਧਾਲੀਵਾਲ ਵੱਲੋਂ ਪ੍ਰਦਾਨ ਕੀਤੀ ਜਾ ਰਹੀ ਹੈ। ਵਿਦਿਆਰਥੀਆਂ ਦਾ ਸਨਮਾਨ ਕਰਨ ਵਾਲਿਆ ਵਿਚ ਲੈਕ. ਮਲਕੀਤ ਸਿੰਘ ਜੌਹਲ, ਲੈਕ.ਆਰ.ਪੀ ਸਿੰਘ (ਸਟੇਟ ਐਵਾਰਡੀ), ਲੈਕ.ਰਜਿੰਦਰ ਸਿੰਘ, ਲੈਕ. ਪਵਨ ਕੁਮਾਰ, ਲੈਕ. ਹਰਪ੍ਰੀਤ ਸਿੰਘ, ਲੈਕ.ਮਨਮੋਹਣ ਸਿੰਘ, ਲੈਕ.ਪ੍ਰਵੀਨ ਕੁਮਾਰ, ਲੈਕ.ਲਵਕੇਸ਼ ਸ਼ਰਮਾ, ਦਲਵੀਰ ਸਿੰਘ ਡੀ.ਪੀ.ਈ, ਸਿਮਰਨਜੀਤ ਸਿੰਘ ਧਾਮੀ, ਅਨਿਲ ਐਰੀ, ਲੈਕ.ਦਵਿੰਦਰ ਸਿੰਘ, ਲੈਕ.ਹਰਿੰਦਰਪਾਲ ਕੌਰ, ਲੈਕ.ਕੁਲਵਿੰਦਰ ਕੌਰ, ਲੈਕ.ਸਤਵਿੰਦਰ ਕੌਰ, ਸਤਵਿੰਦਰਜੀਤ ਕੌਰ, ਰਵਿੰਦਰ ਕੌਰ, ਕਮਲਜੀਤ ਕੌਰ, ਮਨਜੀਤ ਕੌਰ, ਰਣਜੀਤ ਕੌਰ, ਰਵਿੰਦਰ ਕੌਰ, ਪੂਜਾ ਵਾਸੂਦੇਵਾ ਸਮੇਤ ਹੋਰ ਅਧਿਆ ਪਕ ਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੂਪਨਗਰ ਵਿਖੇ ਗੱਲਬਾਤ ਕਰਦੇ ਹੋਏ ਕੇਵਲ ਸਿੰਘ ਢਿੱਲੋਂ ਨਾਲ ਇਕਬਾਲ ਸਿੰਘ ਲਾਲਪੁਰਾ ਅਤੇ ਹੋਰ। 2027 ਦੀਆਂ ਚੋਣਾਂ ਲਈ ਭਾਜ... ਅਗਲੀ ਖ਼ਬਰ ‘ ਆਪ’ ਆਗੂ ਪਵਨ ਕੁਮਾਰ ਰੀਠੂ ਦਾ ਵਿਸ਼ੇਸ਼ ਸਨਮਾਨ
Ad Position 24