09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਜੱਸੋਮਜਾਰਾ- ਫਰਾਲਾ ਲਿੰਕ ਸੜਕ ਦੀ ਹਾਲਤ ਹੋਈ ਖਰਾਬ, ਨਗਰ ਨਿਵਾਸੀ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 28-07-2026

ਬਹਿਰਾਮ, 27 ਜੁਲਾਈ (ਨਛੱਤਰ ਸਿੰਘ ਬਹਿਰਾਮ) - ਜਿੰਨੀ ਆਵਾਜਾਈ ਜੱਸੋਮਜਾਰਾ-ਫਰਾਲਾ, ਮੁੰਨਾ ਲਿੰਕ ਸੜਕ ’ਤੇ ਵਹੀਕਲਾਂ ਦੀ ਹੈ ਐਨੀ ਆਵਾਜਾਈ ਸ਼ਾਇਦ ਹੀ ਕਿਸੇ ਹੋਰ ਲਿੰਕ ਸੜਕ ’ਤੇ ਹੋਵੇ। ਉਕਤ ਲਿੰਕ ਸੜਕ ਦੀ ਹਾਲਤ ਐਨੀ ਕੁ ਖਰਾਬ ਹੋ ਚੁੱਕੀ ਹੈ ਕਿ ਨਗਰ ਨਿਵਾਸੀ, ਸਕੂਲਾਂ ਦੇ ਬੱਚੇ ਇਸ ਤੋਂ ਲੰਘਣ ਲਈ ਬਹੁਤ ਪ੍ਰੇਸ਼ਾਨ ਹਨ। ਨਗਰ ਨਿਵਾਸੀਆਂ ਨੇ ਦੱਸਿਆ ਕਿ ਉਕਤ ਸੜਕ ਥਾਂ-ਥਾਂ ਤੋਂ ਟੁੱਟੀ ਹੋਣ ਕਾਰਨ ਡੂੰਘੀਆਂ ਛੱਪੜੀਆਂ ਦਾ ਰੂਪ ਧਾਰ ਚੁੱਕੀ ਹੈ, ਰੋਜ਼ਾਨਾ ਕੋਈ ਨਾ ਕੋਈ ਹਾਦਸਾ ਹੁੰਦਾ ਹੀ ਰਹਿੰਦਾ ਹੈ। ਬਰਸਾਤੀ ਦਿਨਾਂ ਵਿੱਚ ਤਾਂ ਇਥੋਂ ਆਉਣਾ ਜਾਣਾ ਹੋਰ ਵੀ ਖ਼ਤਰਨਾਕ ਹੋ ਜਾਂਦਾ ਹੈ। ਚਿੱਕੜ ਦੀਆਂ ਉਛਾਲਾਂ ਨਾਲ ਲੋਕਾਂ ਦੇ ਘਰਾਂ, ਦੁਕਾਨਾਂ ਦੀਆਂ ਕੰਧਾਂ ਖਰਾਬ ਹੋਣ ਦੇ ਨਾਲ-ਨਾਲ ਰਾਹਗੀਰਾਂ ਦੇ ਕੱਪੜੇ, ਮਸ਼ੀਨਰੀ ਵੀ ਇਨ੍ਹਾਂ ਖੱਡਿਆਂ ਕਾਰਨ ਖਰਾਬ ਹੋ ਰਹੀ ਹੈ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਘੱਟੋ-ਘੱਟ ਇਹ ਜੋ ਸੜਕਾਂ ਟੁੱਟ ਚੁੱਕੀਆਂ ਹਨ ਇਹ ਤਾਂ ਠੀਕ ਕਰਾ ਦਿਓ ਨਵੀਂਆ ਤਾਂ ਕੀ ਬਣਾਉਣੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਢਾਡੀ ਕਸ਼ਮੀਰ ਸਿੰਘ ਕਾਦਰ ਦਾ ਸਨਮਾਨ ਅਗਲੀ ਖ਼ਬਰ ਏ.ਐੱਸ.ਆਈ. ਸਿਕੰਦਰ ਪਾਲ ਨੇ ਸੰਭਾਲਿਆ ਆਸਰੋਂ ਚੌਕੀ ਦੇ ਇੰਚਾਰਜ ਵਜੋਂ ਅਹੁਦਾ
Ad Position 24