13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਪਠਲਾਵਾ ਸੰਸਥਾ ਵੱਲੋਂ ਰਲ ਕੇ ਕੁਦਰਤ ਦੀ ਸੰਭਾਲ ਕਰਨ ਦਾ ਸਮਾਜ ਨੂੰ ਸੱਦਾ

Ad Position 21
No active advertisement
ਅਜੀਤ ਡੈਸਕ 29-07-2026

ਬੰਗਾ, 28 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਜੇਕਰ ਅੱਜ ਅਸੀਂ ਕੁਦਰਤ ਦੇ ਵਿਧਾਨ ਨੂੰ ਨਾ ਸੰਭਾਲਿਆ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ. ਇੰਦਰਜੀਤ ਸਿੰਘ ਵਾਰੀਆ ਚੇਅਰਮੈਨ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਨੇ ਵਿਸ਼ਵ ਕੁਦਰਤ ਸੰਭਾਲ ਦਿਵਸ ਮੌਕੇ ਸੰਸਥਾ ਵਲੋਂ ਚਲਾਏ ਵਿਸ਼ੇਸ਼ ਸਫ਼ਾਈ ਅਭਿਆਨ ਮੌਕੇ ਸੰਸਥਾ ਦੇ ਸੇਵਾਦਾਰਾਂ ਨੂੰ ਮੁਖ਼ਾਤਿਬ ਹੁੰਦਿਆਂ ਕਹੇ। ਉਹਨਾਂ ਕਿਹਾ ਕਿ ਲੋਕਾਂ ਵਿੱਚ ਕੁਦਰਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਹਿੱਤ ਇਹ ਦਿਨ ਪੂਰੀ ਦੁਨੀਆ ਵਿੱਚ ਅਠਾਈ ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਸਾਨੂੰ ਯਾਦ ਕਰਵਾਉਂਦਾ ਹੈ ਕਿ ਸਾਫ ਹਵਾ, ਸਾਫ ਪਾਣੀ ਅਤੇ ਹਰਿਆਵਲ ਸਮੁੱਚੀ ਮਾਨਵਤਾ ਦੇ ਜੀਵਨ ਦਾ ਅਧਾਰ ਹਨ। ਇਸ ਅਵਸਰ ’ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਸੰਸਥਾ ਦੇ ਸੀਨੀਅਰ ਉਪ ਚੇਅਰਮੈਨ ਸ. ਤਰਲੋਚਨ ਸਿੰਘ ਵਾਰੀਆ, ਸਰਪ੍ਰਸਤ ਸ. ਬਲਵੀਰ ਸਿੰਘ ਐਕਸ ਆਰਮੀ, ਕਾਰਜਕਾਰੀ ਪ੍ਰਧਾਨ ਸ. ਬਲਵੀਰ ਸਿੰਘ ਯੂ. ਕੇ ਅਤੇ ਸੰਸਥਾ ਦੇ ਮੁੱਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ ਨੇ ਸਾਂਝੇ ਤੌਰ ’ਤੇ ਆਖਿਆ ਕਿ ਜੇਕਰ ਅਸੀਂ ਕੁਦਰਤੀ ਪ੍ਰਬੰਧਨ ਨਾਲ ਕੀਤੇ ਜਾ ਰਹੇ ਖਿਲਵਾੜ ਪ੍ਰਤੀ ਅੱਜ ਸੰਵੇਦਨਸ਼ੀਲ ਨਾ ਹੋਏ ਤਾਂ ਗਲੋਬਲ ਵਾਰਮਿੰਗ, ਜਲਵਾਯੂ ਤਬਦੀਲੀ ਦੇ ਖੌਫਨਾਕ ਭੈੜੇ ਨਤੀਜਿਆਂ ਤੋਂ ਬਚ ਨਹੀਂ ਸਕਦੇ। ਸਾਨੂੰ ਰਲ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਸਾਫ ਸੁਥਰਾ ਗ੍ਰਹਿ ਤਿਆਰ ਕਰਨਾ ਹੋਵੇਗਾ। ਉਹਨਾਂ ਨੇ ਆਮ ਸਮਾਜ ਨੂੰ ਖ਼ਬਰਦਾਰ ਕਰਦਿਆਂ ਆਖਿਆ ਮਨੁੱਖ ਦੁਆਰਾ ਕੁਦਰਤੀ ਸਰੋਤਾਂ ਨਾਲ ਕੀਤੀ ਜਾ ਰਹੀ ਅੰਨ੍ਹੇਵਾਹ ਛੇੜਛਾੜ ਨਾਲ ਬਹੁਤ ਸਾਰੀਆਂ ਜੀਵ ਪ੍ਰਜਾਤੀਆਂ ਇਸ ਧਰਤੀ ਤੋਂ ਖਤਮ ਹੋ ਗਈਆਂ ਹਨ ਤੇ ਕੁੱਝ ਖਤਮ ਹੋਣ ਦੀ ਕੰਗਾਰ ਵੱਲ੍ਹ ਨੂੰ ਵਧ ਰਹੀਆਂ ਹਨ। ਸੰਸਥਾ ਵਲੋਂ ਇਕ ਸਾਂਝਾ ਸੁਨੇਹਾ ਦਿੰਦਿਆਂ ਕਿਹਾ ਕਿ ਆਓ ਆਪਾਂ ਸਾਰੇ ਕੁਦਰਤ ਨਾਲ ਮਿਲ ਕੇ ਜਿਉਣਾ ਸਿਖੀਏ ਅਤੇ ਕੁਦਰਤ ਦੀ ਸੰਭਾਲ ਕਰੀਏ ਇਹੀ ਸਭ ਦੇ ਭਲੇ ਵਿੱਚ ਹੈ। ਸੰਸਥਾ ਵਲੋਂ ਜਨਰਲ ਸ਼ਮਸ਼ਾਨਘਾਟ ਮੋਰਾਂਵਾਲੀ ਰੋਡ ਪਠਲਾਵਾ ਵਿਖੇ ਸਫਾਈ ਅਭਿਆਨ ਨੂੰ ਅੰਜਾਮ ਦਿੱਤਾ ਗਿਆ। ਗਾਜਰ ਬੂਟੀ ਵਰਗੇ ਜ਼ਹਿਰੀਲੇ ਬੂਟਿਆਂ ਨੂੰ ਜੜ੍ਹਾਂ ਤੋਂ ਪੁੱਟ ਕੇ ਸਾਫ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਦੀਪ ਚੰਦ ਬਰੇਲੀ, ਸਤੀਸ਼ ਕੁਮਾਰ ਐਮਾਂ ਜੱਟਾਂ, ਦੀਪ ਚੰਦ ਬਰੇਲੀ ਦਾ ਵੀ ਸਹਿਯੋਗ ਲਿਆ ਗਿਆ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਪੁਲਿਸ ਵਲੋਂ ਬਰਨਾਲਾ ਵਿਖੇ ਸਫਾਈ ਕਰਮਚਾਰੀਆਂ ’ਤੇ ਕੀਤਾ ਅੱਤਿਆਚਾਰ ਮਾਨ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗਾ - ਕ... ਅਗਲੀ ਖ਼ਬਰ ਪਿੰਡ ਬੇਹਰੜੀ ਵਿਖੇ ਜ਼ਿਲ੍ਹਾ ਪ੍ਰਧਾਨ ਐਡ ਸੰਜੀਵ ਚੌਧਰੀ ਚੇਚੀ ਵਲੋਂ ਅਹਿਮ ਮੀਟਿੰਗ
Ad Position 24