ਬਹਿਰਾਮ, 30 ਜੁਲਾਈ (ਨਛੱਤਰ ਸਿੰਘ ਬਹਿਰਾਮ) - ਸਰਕਾਰੀ ਬਹੁਤਕਨੀਕੀ ਕਾਲਜ ਬਹਿਰਾਮ ਵਿਖੇ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਸਕੀਮ ਅਧੀਨ ਸ਼ੁਰੂ ਕੀਤੇ ਗਏ ਮੁਫਤ ਹੁਨਰ ਸਿਖਲਾਈ ਕੋਰਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਸ. ਕੁਲਵਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਹੁਣ ਉਕਤ ਕਾਲਜ ਵਿੱਚ ਫੀਲਡ ਟੈਕਨੀਸ਼ੀਅਨ ਕੰਪੀਊਟਿੰਗ ਪੈਰਾਫਰਲ ਅਤੇ ਸੀਨੀਅਰ ਟੈਕਨੀਸ਼ੀਅਨ ਰੈਫਰਿਜਰੇਸ਼ਨ, ਏ.ਸੀ., ਵਾਸ਼ਿੰਗ ਮਸ਼ੀਨ ਦੇ ਸਿਖਲਾਈ ਪ੍ਰੋਗਰਾਮ ਤੋਂ ਇਲਾਵਾ ਇਲੈਕਟ੍ਰਿਕ ਇੰਜੀਨੀਰਿੰਗ ਕੋਰਸ ਵੀ ਸ਼ੁਰੂ ਕੀਤਾ ਗਿਆ ਹੈ। ਜਿਸ ਦਾ ਦਾਖਲਾ ਸ਼ੁਰੂ ਹੈ। ਇਹਨਾਂ ਕੋਰਸਾਂ ਵਿੱਚ ਟ੍ਰੇਨਿੰਗ ਉਪਰੰਤ ਪਾਸ ਹੋਣ ਵਾਲੇ ਉਮੀਦਵਾਰਾਂ ਨੂੰ ਸਬੰਧਤ ਸੈਕਟਰ ਸਕਿੱਲ ਕੌਂਸਲ ਵੱਲੋਂ ਸਰਕਾਰੀ ਸਰਟੀਫਿਕੇਟ ਦਿੱਤਾ ਜਾਵੇਗਾ। ਜ਼ਿਲ੍ਹੇ ਦੇ ਕਿਸੇ ਵੀ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਨੌਜਵਾਨ ਇਨ੍ਹਾਂ ਕੋਰਸਾਂ ਵਿੱਚ ਦਾਖਲਾ ਲੈਣਾ ਚਾਹੁੰਦਾ ਹੋਵੇ ਤਾਂ 10ਵੀ, 12ਵੀ, ਅਧਾਰ ਕਾਰਡ, ਜਾਤੀ ਸਰਟੀਫਿਕੇਟ, ਚਾਰ ਪਾਸਪੋਰਟ ਸਾਈਜ਼ ਫੋਟੋਆਂ ਅਤੇ ਬੈਂਕ ਪਾਸਬੁਕ ਦੀਆਂ ਕਾਪੀਆਂ ਲੈ ਕੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਜ਼ਿਲ੍ਹਾ ਪੱਧਰੀ ਟੀਮ ਕੋਲ ਜਾਂ ਸਰਕਾਰੀ ਬਹੁ-ਤਕਨੀਕੀ ਕਾਲਜ ਬਹਿਰਾਮ ਵਿਖੇ ਜਮ੍ਹਾਂ ਕਰਵਾਏ ਜਾ ਸਕਦੇ ਹਨ। ਉਨ੍ਹਾਂ ਵਿਦਿਆਰਥੀਆ ਨੂੰ ਅਪੀਲ ਕੀਤੀ ਕਿ ਇਨ੍ਹਾ ਕੋਰਸਾਂ ਵਿੱਚ ਦਾਖਲਾ ਲੈਕੇ ਆਪਣਾ ਅਤੇ ਪਰਿਵਾਰ ਦਾ ਭਵਿੱਖ ਸੰਵਾਰੋ।