02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਜਸਬੀਰ ਸਿੰਘ ਨੂਰਪੁਰ ਨੂੰ ਗਹਿਰਾ ਸਦਮਾ, ਭੈਣ ਮਨਜੀਤ ਕੌਰ ਸ਼ੇਰਗਿਲ ਨਹੀਂ ਰਹੇ ਸਸਕਾਰ ਜਗਤਪੁਰ ਵਿਖੇ ਅੱਜ

Ad Position 21
No active advertisement
ਅਜੀਤ ਡੈਸਕ 31-07-2026
ਨਵਾਂਸ਼ਹਿਰ/ਮੁਕੰਦਪੁਰ, 30 ਜੁਲਾਈ (ਦੀਦਾਰ ਸਿੰਘ ਸ਼ੇਤਰਾ, ਅਮਰੀਕ ਸਿੰਘ ਢੀਂਡਸਾ)- ਰੋਜ਼ਾਨਾ ‘ਅਜੀਤ’ ਦੇ ਉਪ-ਦਫ਼ਤਰ ਨਵਾਂਸ਼ਹਿਰ ਦੇ ਇੰਚਾਰਜ ਜਸਬੀਰ ਸਿੰਘ ਨੂਰਪੁਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਿਆ, ਜਦੋਂ ਉਹਨਾਂ ਦੇ ਵੱਡੇ ਭੈਣ ਮਨਜੀਤ ਕੌਰ ਸ਼ੇਰਗਿਲ (60) ਜਗਤਪੁਰ ਵਾਲੇ ਅਕਾਲ ਚਲਾਣਾ ਕਰ ਗਏ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਮਨਜੀਤ ਕੌਰ ਰੋਜ਼ਾਨਾ ਨਿਤਨੇਮ ਅਨੁਸਾਰ ਗੁਰਦੁਆਰਾ ਨਾਨਕਸਰ ਤੋਂ ਘਰ ਆ ਕੇ ਰਸੋਈ ਵਿੱਚ ਚਾਹ ਬਣਾਉਣ ਲੱਗਿਆਂ ਗੈਸ ਸਲੰਡਰ ਫੱਟਣ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ, ਜੋ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੇ ਆਖਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਮਨਜੀਤ ਕੌਰ ਦੇ ਪਤੀ ਵੀ ਦੋ ਸਾਲ ਪਹਿਲਾਂ ਇਸ ਦੁਨੀਆ ਤੋਂ ਰੁਖਸਤ ਹੋ ਗਏ ਸਨ। ਉਹ ਆਪਣੇ ਪਿੱਛੇ ਇੱਕ ਬੇਟਾ ਤੇ ਬੇਟੀ ਨੂੰ ਰੋਂਦੇ ਕਰਲਾਉਂਦੇ ਛੱਡ ਗਏ। ਮਨਜੀਤ ਕੌਰ ਦਾ ਅੰਤਿਮ ਸਸਕਾਰ ਉਹਨਾਂ ਦੇ ਪੁੱਤਰ ਦੇ ਵਿਦੇਸ਼ ਤੋਂ ਆਉਣ ਉਪਰੰਤ 31 ਜੁਲਾਈ ਦਿਨ ਸ਼ੁਕਰਵਾਰ ਨੂੰ ਪਿੰਡ ਜਗਤਪੁਰ ਦੇ ਸ਼ਮਸ਼ਾਨ ਘਾਟ ‘ਚ ਦੁਪਹਿਰ 12 ਵਜੇ ਕੀਤਾ ਜਾਵੇਗਾ। ਮਨਜੀਤ ਕੌਰ ਸ਼ੇਰਗਿਲ ਦੇ ਅਚਨਚੇਤ ਦੁਖਦਾਈ ਵਿਛੋੜੇ ‘ਤੇ ਲਿਖਾਰੀ ਸਭਾ ਜਗਤਪੁਰ, ਪੰਜਾਬੀ ਸਾਹਿਤ ਸਭਾ ਬਲਾਚੌਰ, ਜ਼ਿਲ੍ਹਾ ਸਾਹਿਤ ਤੇ ਕਲਾ ਮੰਚ ਨਵਾਂਸ਼ਹਿਰ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਭੇਜਣ ਦੇ ਨਾਂਅ ’ਤੇ 2,80,000/- ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਅਗਲੀ ਖ਼ਬਰ ਸਰਕਾਰੀ ਬਹੁ -ਤਕਨੀਕੀ ਕਾਲਜ ਬਹਿਰਾਮ ’ਚ ਇਲੈਕਟ੍ਰਿਕ ਇੰਜੀਨੀਰਿੰਗ ਕੋਰਸ ਦੀ ਸ਼ੁਰੂਆਤ
Ad Position 24
No active advertisement