ਐਮ.ਬੀ. ਜੀ ਪਬਲਿਕ ਸਕੂਲ ਬੂੰਗੜੀ ਦੀ ਖੋ-ਖੋ ਟੀਮ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਬਲਾਚੌਰ, 1 ਅਗਸਤ (ਨਰੇਸ਼ ਧੌਲ) - ਐਮ. ਬੀ.
ਬਲਾਚੌਰ, 1 ਅਗਸਤ (ਨਰੇਸ਼ ਧੌਲ) - ਐਮ. ਬੀ. ਜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂੰਗੜੀ ਦੀ ਅੰਡਰ 14 ਲੜਕੀਆਂ ਦੀ ਖੋ-ਖੋ ਟੀਮ ਨੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ। ਟੀਮ ਦੀ ਇਸ ਉਪਲੱਬਧੀ ’ਤੇ ਚੇਅਰਮੈਨ ਜਸਪਾਲ ਭਾਟੀਆ ਤੇ ਸਮੂਹ ਸਟਾਫ਼ ਨੇ ਖਿਡਾਰਨਾਂ ਨੂੰ ਵਧਾਈ ਦੇਣ ਉਪਰੰਤ ਸਨਮਾਨਿਤ ਕਰਦਿਆਂ ਹੋਇਆਂ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ ਤੇ ਭਵਿੱਖ ਵਿੱਚ ਹੋਰ ਸਖ਼ਤ ਮਿਹਨਤ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।