ਭੋਗ ’ਤੇ ਵਿਸ਼ੇਸ਼ : ਬਖਸ਼ੀਸ਼ ਸਿੰਘ ਰੱਤੂ
ਮੁਕੰਦਪੁਰ - ਸ. ਬਖਸ਼ੀਸ਼ ਸਿੰਘ ਰੱਤੂ ਆਪਣੀ ਸੰਸਾਰਕ ਯਾਤਰਾ ਪੂਰੀ ਕਰ 26/07/2026 ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ।
ਮੁਕੰਦਪੁਰ - ਸ. ਬਖਸ਼ੀਸ਼ ਸਿੰਘ ਰੱਤੂ ਆਪਣੀ ਸੰਸਾਰਕ ਯਾਤਰਾ ਪੂਰੀ ਕਰ 26/07/2026 ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ। ਉਨ੍ਹਾਂ ਦਾ ਜਨਮ 28 ਸਤੰਬਰ 1940 ਨੂੰ ਪਿਤਾ ਸ. ਭਗਤ ਸਿੰਘ ਦੇ ਗ੍ਰਹਿ ਵਿਖੇ ਮਾਤਾ ਰਤਨ ਕੌਰ ਦੀ ਕੁੱਖੋਂ ਹੋਇਆ। ਮੁੱਢਲੀ ਵਿੱਦਿਆ ਪ੍ਰਾਪਤ ਕਰਦਿਆਂ 1958 ਵਿੱਚ ਖਾਲਸਾ ਹਾਈ ਸਕੂਲ ਸਰਹਾਲ ਕਾਜੀਆਂ ਤੋਂ ਮੈਟ੍ਰਿਕ ਪਾਸ ਕੀਤੀ। ਉਪਰੰਤ ਪੰਜਾਬ ਰੋਡਵੇਜ਼ ਜਲੰਧਰ ਵਿਖੇ ਮਕੈਨਿਕ ਭਰਤੀ ਹੋਏ। 1964 ਤੋਂ 1977 ਤੱਕ ਲੁਧਿਆਣਾ ਡੀਪੂ ਵਿਖੇ ਸੇਵਾ ਨਿਭਾਈ। ਫਿਰ ਆਪ ਈਰਾਨ, ਯੂਗਾਂਡਾ ਤੇ ਅਮਰੀਕਾ ਵਿੱਚ 32 ਕੁ ਸਾਲ ਰਹੇ। ਉਹ ਗੁਰੂ ਘਰ ਦੇ ਪ੍ਰੇਮੀ, ਨਿੱਤਨੇਮੀ, ਸ਼ਾਂਤ ਸੁਭਾਅ ਦੇ ਮਾਲਕ ਸਨ। 2017 ਵਿੱਚ ਆਪ ਦੀ ਸੁਪਤਨੀ ਗੁਰਦੇਵ ਕੌਰ ਅਕਾਲ ਚਲਾਣਾ ਕਰ ਗਏ। ਆਪ ਨੇ ਦੋ ਸਪੁੱਤਰਾਂ ਅਤੇ ਤਿੰਨ ਧੀਆਂ ਨੂੰ ਉੱਚ ਵਿੱਦਿਆ ਦਿਵਾਈ। ਆਪ ਦਾ ਵੱਡਾ ਸਪੁੱਤਰ ਗੁਰਮੀਤ ਸਿੰਘ ਰੱਤੂ ‘ਅਜੀਤ’ ਜਲੰਧਰ ਵਿਖੇ ਪਰੂਫ ਰੀਡਿੰਗ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਛੋਟਾ ਬੇਟਾ ਮਨਜਿੰਦਰ ਸਿੰਘ ਆਪਣਾ ਕਾਰੋਬਾਰ ਕਰ ਰਿਹਾ ਹੈ। ਲੰਬੀ ਬਿਮਾਰੀ ਨਾਲ ਲੜਨ ਉਪਰੰਤ ਆਪ 26 ਜੁਲਾਈ ਨੂੰ ਉਸ ਮਾਰਗ ’ਤੇ ਚਲੇ ਗਏ ਜਿਥੇ ਗਿਆ ਕੋਈ ਵਾਪਸ ਨਹੀਂ ਪਰਤਿਆ। 2 ਅਗਸਤ ਨੂੰ ਉਨ੍ਹਾਂ ਨਮਿਤ ਕੀਰਤਨ ਤੇ ਅੰਤਿਮ ਅਰਦਾਸ ਬਾਬਾ ਜਵਾਹਰ ਸਿੰਘ ਝੰਡਾ ਜੀ ਦੇ ਅਸਥਾਨ ਸਰਹਾਲ ਕਾਜੀਆਂ ਵਿਖੇ ਹੋ ਰਹੀ ਹੈ। - ਅਮਰੀਕ ਸਿੰਘ ਢੀਂਡਸਾ